ਕੋਲੰਬੋ- ਉੱਚੇ ਅਹੁਦਿਆਂ 'ਤੇ ਕਾਬਜ਼ ਬੌਧ ਭਿਕਸ਼ੂਆਂ ਦੇ ਇਕ ਸਮੂਹ ਤੇ ਧਰਮ ਦੇ ਪ੍ਰਧਾਨਾਂ ਨੇ ਐਤਵਾਰ ਨੂੰ ਦੇਸ਼ 'ਚ ਚਲ ਰਹੇ ਆਰਥਿਕ ਤੇ ਸਿਆਸੀ ਸੰਕਟ ਦੇ ਦਰਮਿਆਨ ਸ਼੍ਰੀਲੰਕਾ ਨੂੰ ਮਨੁੱਖੀ ਸਹਾਇਤਾ ਦੇਣ ਲਈ ਭਾਰਤ ਸਰਕਾਰ ਦੀ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਬੁੱਧ ਪੁੰਨਿਆ ਦੇ ਤਿਊਹਾਰ ਦੇ ਆਯੋਜਨ ਲਈ ਭਾਰਤ ਨੂੰ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ 'ਸ਼੍ਰੀਲੰਕਾ ਦੇ ਨਾਗਰਿਕਾਂ ਨੂੰ ਆਪਣਾ ਧਰਮ, ਸੱਭਿਆਚਾਰ, ਰਿਵਾਇਤਾਂ ਤੇ ਵਿਰਸਾ ਭਾਰਤ ਤੋਂ ਵਿਰਾਸਤ 'ਚ ਮਿਲਿਆ ਹੈ ਤੇ ਇਹ ਰਿਸ਼ਤਾ ਤੇ ਭਾਈਚਾਰਾ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੌਧ ਦਾਰਸ਼ਨਿਕ ਧਾਰਨਾਵਾਂ ਹਰ ਸਮੇਂ ਪੂਰੀ ਦੁਨੀਆ ਲਈ ਸਹੀ ਤੇ ਸਭ ਤੋਂ ਢੁਕਵੀਆਂ ਹਨ ਤੇ ਮਹਾਸੰਘ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬੌਧ ਧਰਮ ਨੂੰ ਉਤਸ਼ਾਹਤ ਦੇਣ ਦੀ ਵਚਨਬੱਧਤਾ ਤੇ ਜਨੂੰਨ ਨੇ ਬਹੁਤ ਪ੍ਰਭਾਵਿਤ ਕੀਤਾ। ਮਹਾਸੰਘ ਵਲੋਂ ਧਰਮ ਦੇ ਪ੍ਰਧਾਨਾਂ ਨੇ 16 ਮਈ ਨੂੰ ਬੁੱਧ ਪੁੰਨਿਆ ਮੌਕੇ ਦੇ ਸ਼ਾਨਦਾਰ ਉਤਸਵ ਦੇ ਆਯੋਜਨ ਲਈ ਭਾਰਤ, ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਕੌਮਾਂਤਰੀ ਬੌਧ ਮਹਾਸੰਘ (ਆਈ. ਬੀ. ਸੀ.) ਦਾ ਵੀ ਧੰਨਵਾਦ ਕੀਤਾ ਗਿਆ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸਿਡਨੀ 'ਚ ਆਸਟ੍ਰੇਲੀਆਈ ਹਮਰੁਤਬਾ ਨਾਲ ਕਰੇਗੀ ਮੁਲਾਕਾਤ
NEXT STORY