ਮਾਸਕੋ : ਰੂਸ ਵਿੱਚ ਘਟਦੀ ਆਬਾਦੀ ਨੂੰ ਲੈ ਕੇ ਵਲਾਦੀਮੀਰ ਪੁਤਿਨ ਬਹੁਤ ਚਿੰਤਤ ਹਨ। ਹੁਣ ਰੂਸੀ ਰਾਸ਼ਟਰਪਤੀ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਨਵਾਂ ਵਿਚਾਰ ਸੋਚਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਨੇ ਰੂਸੀ ਨਾਗਰਿਕਾਂ ਨੂੰ ਲੰਚ ਅਤੇ ਕੌਫੀ ਬ੍ਰੇਕ ਦੌਰਾਨ ਸਰੀਰਕ ਸੰਬੰਧ ਬਣਾਉਣ ਦੀ ਸਲਾਹ ਦਿੱਤੀ ਹੈ। ਪੁਤਿਨ ਦਾ ਇਹ ਨਿਰਦੇਸ਼ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਰੂਸ 'ਚ ਜਨਮ ਦਰ ਪ੍ਰਤੀ ਔਰਤ 1.5 'ਤੇ ਆ ਗਈ ਹੈ। ਇਹ ਰੂਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸੇ ਦੇਸ਼ ਦੀ ਆਬਾਦੀ ਨੂੰ ਸਥਿਰ ਰੱਖਣ ਲਈ ਉਥੋਂ ਦੀਆਂ ਔਰਤਾਂ ਦੀ ਪ੍ਰਜਨਨ ਦਰ ਘੱਟੋ-ਘੱਟ 2.1 ਹੋਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਰੂਸ ਦੇ ਸਿਹਤ ਮੰਤਰੀ ਡਾਕਟਰ ਯੇਵਗੇਨੀ ਸ਼ੇਸਟੋਪਾਲੋਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਬੱਚੇ ਪੈਦਾ ਕਰਨ 'ਚ ਕੰਮ ਰੁਕਾਵਟ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੇ ਰੂਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਦਾ ਵਿਸਥਾਰ ਕਰਨ ਲਈ ਦੁਪਹਿਰ ਦੇ ਖਾਣੇ ਅਤੇ ਕੌਫੀ ਬ੍ਰੇਕ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਕੰਮ 'ਚ ਜ਼ਿਆਦਾ ਰੁੱਝੇ ਰਹਿਣਾ ਸੰਬੰਧ ਨਾ ਬਣਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ। ਇਹ ਇੱਕ ਬੇਕਾਰ ਬਹਾਨਾ ਹੈ। ਤੁਸੀਂ ਬ੍ਰੇਕ ਦੇ ਵਿਚਕਾਰ ਜਿਸਮਾਨੀ ਸੰਬੰਧ ਬਣਾ ਸਕਦੇ ਹੋ। ਕਿਉਂਕਿ ਜ਼ਿੰਦਗੀ ਬਹੁਤ ਤੇਜ਼ੀ ਨਾਲ ਲੰਘ ਜਾਂਦੀ ਹੈ।
ਲੋਕਾਂ ਨੂੰ ਆਰਥਿਕ ਮਦਦ ਦੇ ਰਹੀ ਹੈ ਰੂਸੀ ਸਰਕਾਰ
ਉਨ੍ਹਾਂ ਨੇ ਅੱਗੇ ਕਿਹਾ ਕਿ ਮਾਸਕੋ ਵਿੱਚ 18 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਉਨ੍ਹਾਂ ਦੀ ਪ੍ਰਜਨਨ ਸਿਹਤ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੀ ਗਈ ਮੁਫਤ ਪ੍ਰਜਨਨ ਜਾਂਚ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਰੂਸ ਦੇ ਚੇਲਿਆਬਿੰਸਕ ਇਲਾਕੇ ਦੇ ਅਧਿਕਾਰੀਆਂ ਨੇ ਜਨਮ ਦਰ ਨੂੰ ਵਧਾਉਣ ਲਈ ਵਿੱਤੀ ਮਦਦ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਥੇ 24 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ 'ਤੇ 1.02 ਲੱਖ ਰੂਬਲ (9.40 ਲੱਖ ਰੁਪਏ) ਦੇ ਭੁਗਤਾਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਰੂਸ ਵਿੱਚ ਗਰਭਪਾਤ ਦੀ ਪਹੁੰਚ 'ਤੇ ਪਾਬੰਦੀ ਜਾਰੀ ਹੈ, ਜਨਤਕ ਸ਼ਖਸੀਅਤਾਂ ਅਤੇ ਧਾਰਮਿਕ ਨੇਤਾਵਾਂ ਦੀ ਵਕਾਲਤ ਹੈ ਕਿ ਇੱਕ ਔਰਤ ਦੀ ਪਹਿਲੀ ਜ਼ਿੰਮੇਵਾਰੀ ਬੱਚੇ ਪੈਦਾ ਕਰਨਾ ਅਤੇ ਪਾਲਣ ਪੋਸ਼ਣ ਕਰਨਾ ਹੈ।
ਤਲਾਕ ਲਈ ਵਧਾਈ ਗਈ ਫੀਸ
ਰੂਸ ਵਿੱਚ ਤਲਾਕ ਲਈ ਫੀਸ ਵੀ ਵਧਾ ਦਿੱਤੀ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਰੂਸ ਨੇ 2024 ਦੀ ਪਹਿਲੀ ਛਿਮਾਹੀ ਵਿੱਚ 25 ਸਾਲਾਂ ਵਿੱਚ ਆਪਣੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ ਹੈ। ਅੰਕੜਿਆਂ ਨੇ ਇਹ ਵੀ ਦਿਖਾਇਆ ਕਿ ਜੂਨ ਵਿੱਚ ਜਨਮ ਦਰ ਪਹਿਲੀ ਵਾਰ ਇੱਕ ਲੱਖ ਤੋਂ ਹੇਠਾਂ ਡਿੱਗ ਗਈ, ਜੋ ਇੱਕ ਵੱਡੀ ਗਿਰਾਵਟ ਨੂੰ ਦਰਸਾਉਂਦੀ ਹੈ।
ਪਿਛਲੇ ਸਾਲ ਨਾਲੋਂ ਘੱਟ ਪੈਦਾ ਹੋਏ 16 ਹਜ਼ਾਰ ਬੱਚੇ
ਇਕ ਖਬਰ ਏਜੰਸੀ ਮੁਤਾਬਕ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜੁਲਾਈ ਵਿੱਚ ਕਿਹਾ ਕਿ ਰੂਸ ਵਿੱਚ ਜਨਵਰੀ ਤੋਂ ਜੂਨ 2024 ਦਰਮਿਆਨ ਕੁੱਲ 5,99,600 ਬੱਚਿਆਂ ਦਾ ਜਨਮ ਹੋਇਆ, ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 16 ਹਜ਼ਾਰ ਘੱਟ ਹੈ। ਇਹ ਦੇਸ਼ ਦੇ ਭਵਿੱਖ ਲਈ ਵਿਨਾਸ਼ਕਾਰੀ ਹੈ। ਇਹ [ਜਨਮ ਦਰ] ਹੁਣ ਬਹੁਤ ਘੱਟ ਪੱਧਰ 'ਤੇ ਹੈ। ਦਰਅਸਲ, ਯੂਕਰੇਨ ਨਾਲ ਚੱਲ ਰਹੇ ਯੁੱਧ ਕਾਰਨ ਰੂਸ ਦੀ ਆਬਾਦੀ ਘਟੀ ਹੈ। ਯੁੱਧ ਦੇ ਦੌਰਾਨ ਲਗਭਗ 10 ਲੱਖ ਲੋਕ ਰੂਸ ਤੋਂ ਛੱਡ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਹਨ।
ਡੋਨਾਲਡ ਟਰੰਪ ਭਾਰਤ ਦੇ PM ਨਰਿੰਦਰ ਮੋਦੀ ਦੇ ਨਾਲ ਕਰਨਗੇ ਮੁਲਾਕਾਤ
NEXT STORY