ਓਗਾਡੌਗੁ - ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉੱਤਰੀ ਪੂਰਬੀ ਬੁਰਕੀਨਾ ਫਾਸੋ ਵਿੱਚ ਬੀਤੇ 4 ਜੂਨ ਨੂੰ ਹੋਏ ਕਤਲੇਆਮ ਨੂੰ 12 ਸਾਲ ਤੋਂ 14 ਸਾਲ ਦੇ ਬੱਚਿਆਂ ਦੀ ਫੌਜ ਨੇ ਅੰਜਾਮ ਦਿੱਤਾ ਸੀ। ਇਸ ਹਮਲੇ ਵਿੱਚ 130 ਲੋਕ ਮਾਰੇ ਗਏ ਸਨ। ਹਥਿਆਰਬੰਦ ਹਮਲਾਵਰਾਂ ਨੇ ਸਾਹੇਲ ਯਾਘਾ ਸੂਬੇ ਦੇ ਸੋਲਹਾਨ ਪਿੰਡ ਵਿੱਚ ਹਮਲਾ ਕਰ 130 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਇਸ ਨੂੰ ਪਿਛਲੇ ਕੁੱਝ ਸਾਲਾਂ ਵਿੱਚ ਜੇਹਾਦੀਆਂ ਵਲੋਂ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੋਵਿਸ਼ੀਲਡ ਵੈਕਸੀਨ ਨਾਲ ਹੋ ਰਿਹਾ ਗੁਲੀਅਨ ਬੇਰੀ ਸਿੰਡਰੋਮ, ਚਿਹਰੇ ਦੀਆਂ ਮਾਂਸਪੇਸ਼ੀਆਂ 'ਤੇ ਅਸਰ
ਸਰਕਾਰੀ ਬੁਲਾਰਾ ਓਸੇਨੀ ਤਾਨਪੂਰਾ ਨੇ ਕਿਹਾ ਕਿ ਜ਼ਿਆਦਾਤਰ ਹਮਲਾਵਰ ਬੱਚੇ ਸਨ। ਦੱਸ ਦਈਏ ਕਿ ਇੱਥੇ ਅਲਕਾਇਦਾ ਅਤੇ ਆਈ.ਐੱਸ. ਦੇ ਅੱਤਵਾਦੀ ਬੱਚਿਆਂ ਨੂੰ ਵੱਡੇ ਪੱਧਰ 'ਤੇ ਆਪਣੇ ਸੰਗਠਨਾਂ ਵਿੱਚ ਸ਼ਾਮਲ ਕਰਦੇ ਹਨ। ਯੂਨੀਸੇਫ ਨੇ ਆਪਣੇ ਬਿਆਨ ਵਿੱਚ ਕਿਹਾ, ਅਸੀਂ ਅੱਤਵਾਦੀ ਧਿਰਾਂ ਵਿੱਚ ਬੱਚਿਆਂ ਨੂੰ ਸ਼ਾਮਲ ਕਰਣ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਉਨ੍ਹਾਂ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ।
ਜ਼ਿਕਰਯੋਗ ਹੈ ਕਿ ਲਗਾਤਾਰ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਕੋਸ਼ਿਸ਼ਾਂ ਦੇ ਬਾਵਜੂਦ ਪੱਛਮੀ ਅਫਰੀਕਾ ਦੇ ਸਾਹੇਲ ਖੇਤਰ ਅਤੇ ਗੁਆਂਢੀ ਮਾਲੀ ਅਤੇ ਨਾਈਜਰ ਵਿੱਚ ਲਗਾਤਾਰ ਅੱਤਵਾਦੀਆਂ ਦਾ ਹਮਲਾ ਵੱਧ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭ੍ਰਿਸ਼ਟਾਚਾਰ ਦੇ 2 ਮਾਮਲਿਆਂ ’ਚ ਨਵਾਜ਼ ਸ਼ਰੀਫ ਦੇ ਦੋਸ਼ ਸਾਬਿਤ ਹੋਣ ਵਿਰੁੱਧ ਅਪੀਲ ਖਾਰਜ
NEXT STORY