ਮੈਡ੍ਰਿਡ (ਯੂ. ਐੱਨ. ਆਈ) : ਦੱਖਣੀ ਫਰਾਂਸ ਵਿਚ ਐਤਵਾਰ ਸ਼ਾਮ ਨੂੰ ਇਕ ਸਕੀ ਰਿਜੋਰਟ ਨੇੜੇ ਇਕ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੱਸ 'ਚ ਡਰਾਈਵਰ ਸਮੇਤ ਕੁੱਲ 47 ਲੋਕ ਸਵਾਰ ਸਨ, ਜੋ ਪੋਰਟੇ-ਪੂਮੋਰੈਂਸ ਸਕੀ ਰਿਜੋਰਟ ਨੇੜੇ ਹਾਦਸਾਗ੍ਰਸਤ ਹੋ ਗਈ। ਸੱਤ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਚੱਟਾਨ ਨਾਲ ਟਕਰਾ ਜਾਣ ਕਾਰਨ ਹਾਦਸਾਗ੍ਰਸਤ ਹੋਈ ਹੈ ਪਰ ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਫਾਇਰ ਸਰਵਿਸ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਬੱਸ ਇਕ ਚੱਟਾਨ ਦੇ ਨੇੜੇ ਹੈ ਅਤੇ ਵਾਹਨ ਦਾ ਸੱਜਾ ਪਾਸਾ ਪ੍ਰਭਾਵਿਤ ਹੋਣ ਕਾਰਨ ਅੰਸ਼ਕ ਤੌਰ 'ਤੇ ਨੁਕਸਾਨਿਆ ਗਿਆ ਹੈ ਅਤੇ ਇਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ।
ਇਹ ਵੀ ਪੜ੍ਹੋ : 25 ਸਾਲਾਂ 'ਚ 16 ਫੁੱਟ ਹੇਠਾਂ ਧੱਸ ਗਿਆ ਜਕਾਰਤਾ, ਛੇਤੀ ਹੀ ਸਮੁੰਦਰ 'ਚ ਡੁੱਬ ਜਾਣਗੇ ਨਿਊਯਾਰਕ ਸਮੇਤ ਇਹ ਵੱਡੇ ਸ਼ਹਿਰ!
ਰਾਹਤ ਕਾਰਜਾਂ ਵਿਚ ਗੁਆਂਢੀ ਦੇਸ਼ਾਂ ਅੰਡੋਰਾ ਅਤੇ ਸਪੇਨ ਤੋਂ ਵੀ ਮਦਦ ਲਈ ਗਈ ਹੈ ਅਤੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ। ਕੈਟਾਲੋਨੀਆ, ਸਪੇਨ ਵਿਚ ਐਮਰਜੈਂਸੀ ਸੇਵਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਬੱਸ ਸਪੇਨ ਦੇ ਬਾਰਸੀਲੋਨਾ ਦੇ ਬਾਹਰੀ ਹਿੱਸੇ 'ਤੇ L'Hospital de Llobregat ਤੋਂ ਆਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੋਨਾਲਡ ਟਰੰਪ ਨੇ ਆਪਣੇ ਕੁੜਮ ਨੂੰ ਬਣਾਇਆ ਪੱਛਮੀ ਏਸ਼ੀਆ ਮਾਮਲਿਆਂ ਦਾ ਸੀਨੀਅਰ ਸਲਾਹਕਾਰ
NEXT STORY