ਲੰਡਨ - ਕੰਪਨੀ ਅਤੇ ਕਰਮਚਾਰੀਆਂ ਲਈ ਬ੍ਰਿਟੇਨ ਦੇ 'ਦਿ ਹੱਟ ਗਰੁੱਪ' ਦੇ ਮਾਲਕ ਨੇ ਆਪਣੇ ਕੰਪਨੀ ਦੇ 'ਪ੍ਰੋਫਿਟ ਸ਼ੇਅਰਸ' ਕਰਮਚਾਰੀਆਂ ਵਿਚ ਵੰਡ ਦਿੱਤੇ। ਇਸ ਨਾਲ ਕੰਪਨੀ ਵਿਚ ਕੰਮ ਕਰਨ ਵਾਲੇ 200 ਕਰਮਚਾਰੀ ਕਰੋੜਪਤੀ ਬਣ ਗਏ। ਈ-ਕਾਮਰਸ ਕੰਪਨੀ ਦੇ ਮਾਲਕ ਮੈਥਿਊ ਮੋਲਡਿੰਗ ਨੇ ਕੰਪਨੀ ਦੇ ਸ਼ੇਅਰ ਤੇਜ਼ੀ ਨਾਲ ਉਪਰ ਚੜਣ 'ਤੇ ਕੰਪਨੀ ਨੂੰ ਪ੍ਰਾਫਿਟ ਹੁੰਦੇ ਦੇਖ ਇਹ ਫੈਸਲਾ ਲਿਆ। ਮੈਥਿਊ ਨੇ ਆਪਣੀ ਕੰਪਨੀ ਦੇ ਪ੍ਰਾਫਿਟ ਵਿਚੋਂ 830 ਮਿਲੀਅਨ ਪਾਊਂਡ ਭਾਵ ਕਰੀਬ 8,183 ਕਰੋੜ ਰੁਪਏ ਦੇ ਸ਼ੇਅਰ ਕਰਮਚਾਰੀਆਂ ਵਿਚ ਵੰਡ ਦਿੱਤੇ। ਉਨ੍ਹਾਂ ਨੇ ਇਕ ਬਾਯ ਬੈਕ ਸਕੀਮ ਚਲਾਈ। ਇਹ ਸਾਰੇ ਕਰਮਚਾਰੀਆਂ ਲਈ ਸੀ। ਕਰਮਚਾਰੀਆਂ ਦੀ ਚੋਣ ਉਨ੍ਹਾਂ ਦੇ ਮੈਨੇਜਰਾਂ ਨੇ ਕੀਤੀ ਅਤੇ ਲਿਸਟ ਮਾਲਕ ਤੱਕ ਪਹੁੰਚਾਈ।
ਸਭ ਨੂੰ ਫਾਇਦਾ
ਇਸ ਸਕੀਮ ਦਾ ਫਾਇਦਾ ਕੰਪਨੀ ਦੇ ਡਰਾਈਵਰਾਂ ਤੋਂ ਲੈ ਕੇ ਮੈਥਿਊ ਦੀ ਪਰਸਨਲ ਅਸਿਸਟੈਂਟ ਤੱਕ ਨੂੰ ਹੋਇਆ। ਮੈਥਿਊ ਦੀ ਪਰਸਨਲ ਅਸਿਸਟੈਂਟ ਆਖਦੀ ਹੈ ਕਿ ਉਸ ਨੂੰ ਇੰਨੇ ਪੈਸੇ ਮਿਲੇ ਹਨ ਕਿ ਉਹ 36 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਲੈ ਸਕਦੀ ਹੈ। ਮੈਥਿਊ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਆਪਣਾ ਅਤੇ ਕੰਪਨੀ ਦਾ ਫਾਇਦਾ ਵੰਡਣਾ ਚਾਹਿਆ, ਇਸ ਲਈ ਇਹ ਸਕੀਮ ਪੇਸ਼ ਕੀਤੀ। ਸਾਰਿਆਂ ਨੂੰ ਕਾਫੀ ਪੈਸੇ ਮਿਲੇ ਹਨ। ਇਸ ਸਮੇਂ ਵਪਾਰ ਦੇ ਵਿਰੋਧ ਵਿਚ ਕਾਫੀ ਲੋਕ ਕੁਝ ਨਾ ਕੁਝ ਬੋਲ ਰਹੇ ਸਨ ਪਰ ਮੈਨੂੰ ਭਰੋਸਾ ਸੀ ਕਿ ਸ਼ੇਅਰ ਉਪਰ ਜਾਵੇਗਾ। ਕੋਈ ਵੀ ਪਰਫੈਕਟ ਨਹੀਂ ਹੁੰਦਾ, ਪਰ ਅਸੀਂ ਸਾਰਾ ਫਾਇਦਾ ਅਤੇ ਪੈਸੇ ਵਿਚ ਹਿੱਸਾ ਜ਼ਰੂਰ ਚਾਹੁੰਦੇ ਹਾਂ। ਦਿ ਹੱਟ ਗਰੁੱਪ ਇਕ ਈ-ਕਾਮਰਸ ਬਿਜਨੈੱਸ ਹੈ। ਮੈਥਿਊ ਮੋਲਡਿੰਗ ਜਿਮਿੰਗ ਦੇ ਸ਼ੌਕੀਨ ਹਨ। ਉਨ੍ਹਾਂ ਨੂੰ ਕਈ ਬਿਜਨੈੱਸ ਅਵਾਰਡ ਮਿਲ ਚੁੱਕੇ ਹਨ। ਦੁਨੀਆ ਭਰ ਦੇ ਕਈ ਦਿੱਗਜ ਨੇਤਾਵਾਂ ਨਾਲ ਜਾਣ-ਪਛਾਣ ਹੈ। ਮੈਥਿਊ ਆਪਣੀਆਂ ਸ਼ਾਨਦਾਰ ਪਾਰਟੀਆਂ ਲਈ ਵੀ ਜਾਣੇ ਜਾਂਦੇ ਹਨ।
164 ਦੇਸ਼ਾਂ ਵਿਚ ਕੰਮ ਕਰ ਰਹੀ ਹੈ ਕੰਪਨੀ
ਮੈਥਿਊ ਮੋਲਡਿੰਗ ਨੇ 2004 ਵਿਚ ਜਾਨ ਗੈਲਮੋਰ ਦੇ ਨਾਲ ਦਿ ਹੱਟ ਗਰੁੱਪ ਦੀ ਸਥਾਪਨਾ ਕੀਤੀ ਸੀ। ਉਹ ਪਿਛਲੇ 16 ਸਾਲ ਤੋਂ ਕਾਫੀ ਪੈਸਾ ਕਮਾ ਰਹੇ ਹਨ। ਉਨ੍ਹਾਂ ਨੇ ਆਪਣੇ ਸ਼ੇਅਰ ਹੋਲਡਰਸ ਨੂੰ 1.1 ਬਿਲੀਅਨ ਡਾਲਰ ਭਾਵ 8,111 ਕਰੋੜ ਰੁਪਏ ਦਾ ਬੋਨਸ ਦਿੱਤਾ ਹੈ।
ਦਿ ਹੱਟ ਗਰੁੱਪ ਨੇ ਆਪਣੇ ਸ਼ੇਅਰ ਧਾਰਕਾਂ ਨੂੰ ਇਹ ਬੋਨਸ ਉਦੋਂ ਦਿੱਤਾ, ਜਦ ਕੰਪਨੀ ਦੇ ਸ਼ੇਅਰਸ ਉਪਰ ਗਏ ਅਤੇ ਕੰਪਨੀ ਨੂੰ 63,505 ਕਰੋੜ ਰੁਪਏ ਦਾ ਫਾਇਦਾ ਹੋਇਆ। ਉਹ ਵੀ ਸਿਰਫ 15 ਦਿਨਾਂ ਦੇ ਅੰਦਰ। ਗਰੁੱਪ 2 ਮਹੀਨੇ ਪਹਿਲਾਂ ਹੀ ਆਪਣਾ ਆਈ. ਪੀ. ਓ. ਲੈ ਕੇ ਆਈ ਸੀ। ਇਸ ਸਮੇਂ ਗਰੁੱਪ ਦੀ ਮਾਰਕਿਟ ਕੈਪੀਟਲ 80,521 ਕਰੋੜ ਰੁਪਏ ਦਾ ਹੈ। ਦਿ ਹੱਟ ਗਰੁੱਪ ਦੁਨੀਆ ਭਰ ਦੇ 164 ਦੇਸ਼ਾਂ ਵਿਚ ਕੰਮ ਕਰ ਰਿਹਾ ਹੈ। ਇਸ ਸਾਲ ਸਤੰਬਰ ਵਿਚ ਹੀ ਮੈਥਿਊ ਮੋਲਡਿੰਗ ਨੂੰ ਫੋਬਰਸ ਨੇ ਅਰਬਪਤੀਆਂ ਦੀ ਲਿਸਟ ਵਿਚ ਪਹਿਲੀ ਵਾਰ ਸ਼ਾਮਲ ਕੀਤਾ ਹੈ। ਸ਼ੇਅਰ ਸਕੀਮ ਨਾਲ ਕੰਪਨੀ ਦੇ ਕਰੀਬ 200 ਕਰਮਚਾਰੀਆਂ ਨੂੰ ਸਿੱਧਾ ਫਾਇਦਾ ਹੋਇਆ ਹੈ ਅਤੇ ਹੁਣ ਉਹ ਕਰੋੜਪਤੀ ਬਣ ਚੁੱਕੇ ਹਨ।
'ਇਲੈਕਟੋਰਲ ਕਾਲਜ' ਦੇ ਬਾਈੇਡੇਨ ਨੂੰ ਜੇਤੂ ਐਲਾਨ ਕਰਨ ਤੋਂ ਬਾਅਦ ਹੀ 'ਵ੍ਹਾਈਟ ਹਾਊਸ ਛੱਡਾਂਗਾ' : ਟਰੰਪ
NEXT STORY