ਇੰਟਰਨੈਸ਼ਨਲ ਡੈਸਕ : ਸੰਯੁਕਤ ਅਰਬ ਅਮੀਰਾਤ (UAE) 'ਚ ਰਹਿਣ ਵਾਲੇ ਇਕ ਭਾਰਤੀ ਕਾਰੋਬਾਰੀ ਨੇ ਆਪਣੀ ਧੀ ਦਾ ਵਿਆਹ ਅਨੋਖੇ ਤਰੀਕੇ ਨਾਲ ਕਰਵਾਇਆ ਹੈ, ਜਿਸ ਦੀ ਦੁਨੀਆ ਭਰ 'ਚ ਕਾਫੀ ਚਰਚਾ ਹੋ ਰਹੀ ਹੈ। ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਆਹ ਦਾ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਲੋਕਾਂ ਨੂੰ ਹਿੰਦੀ ਗੀਤਾਂ 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਅੰਤ ਵਿੱਚ ਲਾੜਾ-ਲਾੜੀ ਆਪਣੇ ਇਸ ਖਾਸ ਦਿਨ ਲਈ ਧੰਨਵਾਦ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ।
ਵਿਆਹ ਦੀ ਇਸ ਖਾਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ੇਅਰ ਕੀਤਾ ਗਿਆ ਹੈ। ਕੈਪਸ਼ਨ 'ਚ ਲਿਖਿਆ ਹੈ, ''ਸੰਯੁਕਤ ਅਰਬ ਅਮੀਰਾਤ ਸਥਿਤ ਭਾਰਤੀ ਕਾਰੋਬਾਰੀ ਦਿਲੀਪ ਪੋਪਲੇ ਨੇ 24 ਨਵੰਬਰ ਨੂੰ ਦੁਬਈ 'ਚ ਇਕ ਨਿੱਜੀ ਜੈੱਟ ਬੋਇੰਗ 747 ਜਹਾਜ਼ 'ਚ ਆਪਣੀ ਬੇਟੀ ਦੇ ਵਿਆਹ ਦੀ ਮੇਜ਼ਬਾਨੀ ਕੀਤੀ।'' ਵੀਡੀਓ ਦੀ ਸ਼ੁਰੂਆਤ 'ਚ ਮਹਿਮਾਨਾਂ ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਜਹਾਜ਼ ਦੀ ਹੋਰ ਸਜਾਵਟ ਦਿਖਾਈ ਗਈ ਹੈ। ਫਿਰ ਲਾੜਾ ਆਪਣੇ ਸਹੁਰੇ ਅਤੇ ਪਿਤਾ ਦਾ ਧੰਨਵਾਦ ਕਰਦਾ ਹੈ। ਦੁਲਹਨ ਵੀ ਉਸ ਨਾਲ ਆਪਣਾ ਧੰਨਵਾਦ ਪ੍ਰਗਟ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਨੂੰ ਅਜਿਹਾ ਅਨੁਭਵ ਮਿਲੇਗਾ। ਲਾੜਾ-ਲਾੜੀ ਸਮੇਤ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਦੁਬਈ ਤੋਂ ਓਮਾਨ ਤੱਕ 3 ਘੰਟੇ ਦਾ ਸਫ਼ਰ ਤੈਅ ਕੀਤਾ, ਜਿਸ ਦੌਰਾਨ ਵਿਆਹ ਦੀ ਰਸਮ ਹੋਈ।
ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਨੂੰ ਹੁਣ ਤੱਕ 800 ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਨਾਲ ਹੀ ਵੱਡੀ ਗਿਣਤੀ ਵਿੱਚ ਲੋਕ ਵੀਡੀਓ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਖਲੀਜਾ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਵਿਆਹ 24 ਨਵੰਬਰ ਨੂੰ ਮੋਡੀਫਾਈਡ 747 ਏਅਰਕ੍ਰਾਫਟ 'ਚ ਹੋਇਆ ਸੀ। ਲਾੜਾ-ਲਾੜੀ ਦੇ ਨਾਲ ਮਹਿਮਾਨਾਂ ਨੂੰ ਦੁਬਈ ਤੋਂ ਓਮਾਨ ਤੱਕ 3 ਘੰਟੇ ਦਾ ਸਫਰ ਕਰਨਾ ਪਿਆ। ਇਸ ਦੌਰਾਨ ਵਿਆਹ ਸਮਾਗਮ ਕਰਵਾਇਆ ਗਿਆ। ਲੜਕੀ ਦੇ ਪਿਤਾ ਨੇ ਕਿਹਾ, ''ਦੁਬਈ ਮੇਰਾ ਘਰ ਹੈ ਅਤੇ ਇਹ ਆਕਾਸ਼ 'ਚ ਵਿਆਹ ਦਾ ਸੀਕਵਲ ਹੈ। ਮੈਂ ਹਮੇਸ਼ਾ ਆਪਣੀ ਧੀ ਲਈ ਅਜਿਹਾ ਕਰਨ ਦਾ ਸੁਪਨਾ ਦੇਖਿਆ ਹੈ ਅਤੇ ਦੁਬਈ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਇਹ ਸਾਰੇ ਸੁਪਨੇ ਪੂਰੇ ਕਰਦਾ ਹੈ।'' ਦਿਲਚਸਪ ਗੱਲ ਇਹ ਹੈ ਕਿ ਪੋਪਲੇ ਨੇ ਖੁਦ 1994 'ਚ ਏਅਰ ਇੰਡੀਆ ਦੀ ਫਲਾਈਟ 'ਚ ਵਿਆਹ ਕਰਵਾਇਆ ਸੀ, ਜਿਸ ਦਾ ਆਯੋਜਨ ਉਨ੍ਹਾਂ ਦੇ ਪਿਤਾ ਲਕਸ਼ਮਣ ਪੋਪਲੇ ਨੇ ਕੀਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ : 17 ਦਸੰਬਰ ਨੂੰ ਹੋਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ
NEXT STORY