ਕੈਲਗਰੀ— ਸੁਰੱਖਿਆ ਚਿੰਤਾਵਾਂ ਦੇ ਚੱਲਦੇ ਆਖਿਰਕਾਰ ਕੈਲਗਰੀ ਸਿਟੀ ਨੇ ਜਨਤਕ ਪੂਲ ਵਿਚ 'ਨਿਊਡ ਪਾਰਟੀ' ਨੂੰ ਰੱਦ ਕਰ ਹੀ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਦਾ ਆਯੋਜਨ 14 ਜਨਵਰੀ ਨੂੰ ਸਾਊਥਲੈਂਡ ਲੀਜਰ ਸੈਂਟਰ ਵਿਚ ਹੋਣਾ ਸੀ। ਕੈਲਗਰੀ ਰੀਕ੍ਰਿਏਸ਼ਨ ਦੇ ਡਾਇਰੈਕਟਰ ਜੇਮਸ ਮੈਕਲਹਿਲੀਨ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਇਸ ਪਾਰਟੀ ਦੀ ਹਰ ਪਾਸੇ ਸਮੀਖਿਆ ਹੋ ਰਹੀ ਸੀ ਅਤੇ ਇਸ ਪਾਰਟੀ 'ਤੇ ਰੋਕ ਲਗਾਉਣ ਲਈ ਆਨਲਾਈਨ ਮੁਹਿੰਮ ਵੀ ਚਲਾਈ ਜਾ ਰਹੀ ਸੀ, ਜਿਸ 'ਤੇ ਹਜ਼ਾਰਾਂ ਲੋਕਾਂ ਨੇ ਆਪਣੀ ਸਹਿਮਤੀ ਵੀ ਜਤਾਈ ਸੀ, ਜਿਸ ਕਾਰਨ ਇਹ ਫੈਸਲਾ ਕੀਤਾ ਗਿਆ ਹੈ।
ਕੈਲਗਰੀ ਨਿਊਡ ਰੀਕ੍ਰਿਏਸ਼ਨ ਕਲੱਬ ਨੇ ਇਸ ਸ਼ਨੀਵਾਰ ਨੂੰ ਹੋਣ ਵਾਲੀ ਇਸ ਪਾਰਟੀ ਦੀਆਂ ਕਈ ਟੀਕਟਾਂ ਤੱਕ ਵੇਚ ਦਿੱਤੀਆਂ ਸਨ ਅਤੇ ਕਲੱਬ ਵੱਲੋਂ ਜ਼ਾਰੀ ਵਿਗਿਆਪਨ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਹਰ ਉਮਰ ਦੇ ਲੋਕ ਹਿੱਸਾ ਲੈ ਸਕਦੇ ਹਨ, ਜਿਸ ਤੋਂ ਬਾਅਦ ਇਸ ਪਾਰਟੀ ਵਿਰੁੱਧ ਆਨਲਾਈਨ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਸ਼ੱਕ ਜਤਾਇਆ ਗਿਆ ਸੀ।
ਬ੍ਰਿਟੇਨ ਦੇ ਨੌਟਿੰਗਮ ਸਟੇਸ਼ਨ ’ਤੇ ਲੱਗੀ ਭਿਆਨਕ ਅੱਗ
NEXT STORY