ਕੈਲਗਰੀ- ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਬਰਫ਼ਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਚਿਤਾਵਨੀ ਦਿੱਤੀ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ 10 ਤੋਂ 20 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ। ਸ਼ਾਇਦ ਸ਼ਨੀਵਾਰ ਦੁਪਹਿਰ ਤੱਕ ਵਾਹਨ ਚਲਾਉਣੇ ਔਖੇ ਹੋ ਜਾਣ।
ਜਿਹੜੇ ਪ੍ਰਵਾਸੀ ਪਹਿਲੀ ਵਾਰ ਕੈਨੇਡਾ ਵਿਚ ਬਰਫ਼ਬਾਰੀ ਦੇਖ ਰਹੇ ਹਨ, ਉਨ੍ਹਾਂ ਨੂੰ ਵਧੇਰੇ ਧਿਆਨ ਨਾਲ ਵਾਹਨ ਚਲਾਉਣ ਦੀ ਜ਼ਰੂਰਤ ਹੈ। ਬਰਫਬਾਰੀ ਹੋਣ ਕਾਰਨ ਸੜਕਾਂ 'ਤੇ ਤਿਲਕਣ ਵੱਧ ਜਾਂਦੀ ਹੈ ਤੇ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਇਸੇ ਕਾਰਨ ਮੌਸਮ ਤਬਦੀਲੀ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੁੰਦੀ ਹੈ।
ਕੈਲਗਰੀ ਸਾਊਥ ਤੋਂ ਲੈਥਬ੍ਰਿਜ ਅਤੇ ਬ੍ਰਿਟਿਸ਼ ਕੋਲੰਬੀਆ ਸਰਹੱਦ ਤੇ ਵੈਸਟਰਨ ਲੇਕ ਨੈਸ਼ਨਲ ਪਾਰਕ ਵਿਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਵਾਤਾਵਰਣ ਕੈਨੇਡਾ ਮੁਤਾਬਕ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਵੀ ਬਰਫਬਾਰੀ ਨਾਲ ਭਰ ਸਕਦੀ ਹੈ। ਮੋਟਰ ਸਾਈਕਲ ਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਵਧੇਰੇ ਧਿਆਨ ਰੱਖਣ ਤੇ ਹਾਈਵੇਅ ਆਦਿ 'ਤੇ ਧਿਆਨ ਨਾਲ ਜਾਣ ਕਿਉਂਕਿ ਬਰਫ਼ਬਾਰੀ ਕਾਰਨ ਵਿਜ਼ੀਬਿਲਟੀ ਵੀ ਘੱਟ ਹੋ ਜਾਂਦੀ ਹੈ।
ਯੂ. ਕੇ. : ਮੈਕਡੋਨਲਡਜ਼ ਨੇ ਗਰੀਬ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ ਮਾਰਕਸ ਰਸ਼ਫੋਰਡ ਨਾਲ ਮਿਲਾਏ ਹੱਥ
NEXT STORY