ਕੈਲਗਰੀ— ਕੈਨੇਡਾ ਵਿਚ 'ਕੈਲਗਰੀ ਸਟੈਮਪੀਡ 2017' ਮੇਲਾ ਯਾਦਗਾਰ ਹੋ ਨਿਬੜਿਆ। ਤਕਰੀਬਨ 10 ਦਿਨ ਤੱਕ ਚੱਲੇ ਇਸ ਮੇਲੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹਿੱਸਾ ਲਿਆ ਸੀ। ਉਹ ਮੇਲੇ ਦੇ ਅਖੀਰਲੇ ਦਿਨ ਮੇਲੇ ਦੀ ਰੌਣਕ ਬਣੇ, ਜਿੱਥੇ ਉਹ ਇਕੱਠੇ ਹੋਏ ਲੋਕਾਂ ਨੂੰ ਮਿਲੇ ਅਤੇ ਖਾਸ ਕਰ ਕੇ ਬੱਚੇ ਉਨ੍ਹਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਟਰੂਡੋ ਨੇ ਕੈਲਗਰੀ ਦੇ ਸਟੈਮਪੀਡ ਨਾਸ਼ਤੇ 'ਚ ਸ਼ਾਮਲ ਹੋਏ। ਮੇਲੇ ਵਿਚ ਕਈ ਤਰ੍ਹਾਂ ਦੇ ਮੁਕਾਬਲੇ ਹੋਏ ਅਤੇ ਖੇਡਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ।
ਐਤਵਾਰ ਭਾਵ 16 ਜੁਲਾਈ ਨੂੰ ਮੇਲੇ ਦਾ ਅਖੀਰਲਾ ਦਿਨ ਸੀ ਅਤੇ ਇਸ ਦਿਨ ਤਕਰੀਬਨ 1.1 ਮਿਲੀਅਨ ਲੋਕਾਂ ਨੇ ਕੈਲਗਰੀ ਸਟੈਮਪੀਡ ਮੇਲੇ ਵਿਚ ਹਿੱਸਾ ਲਿਆ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਵਧ ਸੀ। ਕੈਲਗਰੀ ਸਟੈਮਪੀਡ ਦੇ ਪ੍ਰਧਾਨ ਡੇਵ ਸਿਬਬਲਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਮੇਲਾ ਬਹੁਤ ਵਧੀਆ ਰਿਹਾ। ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ, ਬਕਾਇਦਾ ਲੋਕਾਂ ਦੇ ਬੈਗਾਂ ਦੀ ਜਾਂਚ ਕੀਤੀ ਜਾਂਦੀ ਸੀ। ਕਾਰਨੀਵਲ ਖੇਡਾਂ ਅਤੇ ਖਾਣੇ ਤੋਂ ਇਲਾਵਾ ਕਈ ਤਰ੍ਹਾਂ ਦੇ ਮੁਕਾਬਲੇ ਇਸ ਮੇਲੇ ਦਾ ਸ਼ਿੰਗਾਰ ਬਣੇ। ਕਈ ਮੁਕਾਬਲੇ ਮੁਫਤ ਵੀ ਕਰਵਾਏ ਗਏ।
ਜਾਣੋ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਾਰੇ ਅਤੇ ਉਸ ਦੁਆਰਾ ਕੀਤੇ ਗਏ ਕੰਮਾਂ ਬਾਰੇ ਵਿਚ
NEXT STORY