ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਦੇ ਗਿਲਰੋਏ ਵਿੱਚ ਸ਼ਨੀਵਾਰ ਨੂੰ ਇੱਕ ਸਿਟੀ ਕੌਂਸਲ ਮੈਂਬਰ ਦੇ ਘਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਜਦੋਂ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਰਿਹਾਇਸ਼ 'ਤੇ ਇੱਕ ਵੱਡੀ ਆਊਟਡੋਰ ਪਾਰਟੀ ਚੱਲਦੀ ਮਿਲੀ। ਇਸ ਦੌਰਾਨ ਸਾਹਮਣੇ ਆਇਆ ਕਿ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਝਗੜਾ ਹੋਇਆ ਸੀ ਅਤੇ ਘੱਟੋ ਘੱਟ ਇੱਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ। ਪੁਲਸ ਦੁਆਰਾ ਮਰਨ ਵਾਲੇ ਵਿਅਕਤੀ ਦੀ ਪਛਾਣ 18 ਸਾਲਾ ਮਾਈਕਲ ਡੇਨੀਅਲ ਜ਼ੁਨੀਗਾ-ਮੈਕੀਆਸ ਵਜੋਂ ਕੀਤੀ ਹੈ ਜਦਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ - ਅਮਰੀਕਾ ਦੀਆਂ ਜੇਲ੍ਹਾਂ ਕੋਰੋਨਾ ਕਾਰਨ ਕਰ ਰਹੀਆਂ ਹਨ, ਸਟਾਫ ਦੀ ਘਾਟ ਦਾ ਸਾਹਮਣਾ
ਪੁਲਸ ਨੇ ਦੱਸਿਆ ਕਿ ਸਾਰੇ ਪੀੜਤਾਂ ਦੀ ਉਮਰ 17 ਤੋਂ 19 ਸਾਲ ਦੇ ਵਿਚਕਾਰ ਸੀ। ਇਸ ਸਬੰਧ ਵਿੱਚ ਪੁਲਸ ਨੇ ਗਿਲਰੋਏ ਦੇ ਇੱਕ 19 ਸਾਲਾਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਤਲ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਘਟਨਾ ਵਾਲੀ ਥਾਂ ਦੀ ਤਲਾਸ਼ੀ ਦੌਰਾਨ, ਜਾਂਚ ਕਰਤਾਵਾਂ ਨੂੰ ਦੋ ਹਥਿਆਰ ਅਤੇ ਹੋਰ ਸਬੂਤ ਮਿਲੇ ਹਨ। ਪੁਲਸ ਦੇ ਅਨੁਸਾਰ, ਇਹ ਝਗੜਾ ਗਿਲਰੋਏ ਸਿਟੀ ਕੌਂਸਲ ਮੈਂਬਰ ਰੇਬੇਕਾ ਅਰਮੇਂਡਰਿਜ਼ ਦੇ ਘਰ ਦੁਪਹਿਰ 1:00 ਵਜੇ ਤੋਂ ਪਹਿਲਾਂ ਹੋਇਆ ਅਤੇ ਇਸ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਸਰਹੱਦ ਨੂੰ ਤੈਰ ਕੇ ਪਾਰ ਕਰਨ ਦੀ ਕੋਸ਼ਿਸ਼ 'ਚ ਹੋਈ ਔਰਤ ਦੀ ਮੌਤ
NEXT STORY