ਲਾਸ ਏਂਜਲਸ— ਕੈਲੀਫੋਨੀਆ ਦੇ ਸੈਨ ਡਿਏਗੋ ਵਿਚ ਮੈਰਾਥਨ ਸਥਾਨ ਨੇੜੇ ਇਕ ਔਰਤ ਨੇ ਗੋਲੀਬਾਰੀ ਕਰ ਦਿੱਤੀ। ਪੁਲਸ ਨੇ ਦੋਸ਼ੀ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਸਥਾਨਕ ਰਿਪੋਰਟਾਂ ਮੁਤਾਬਕ ਸੈਨ ਡਿਏਗੋ ਰਾਕ 'ਐਨ' ਰੋਲ ਮੈਰਾਥਨ ਦੀ ਫਿਨੀਸ਼ ਲਾਈਨ ਦੇ ਨੇੜੇ ਬਣੀ ਪਾਰਕਿੰਗ ਵਿਚ ਕੱਲ ਇਕ ਔਰਤ ਨੇ ਗੋਲੀਆਂ ਚਲਾਈਆਂ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 4-5 ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਹਾਲਾਂਕਿ ਤੁਰੰਤ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੈਨ ਡਿਏਗੋ ਪੁਲਸ ਵਿਭਾਗ ਨੇ ਟਵੀਟ ਕੀਤਾ, 'ਕੋਈ ਖਤਰਾ ਨਹੀਂ ਹੈ। ਖੇਤਰ ਸੁਰੱਖਿਅਤ ਹੈ। ਰਾਕ ਐਂਡ ਰੋਲ ਮੈਰਾਥਨ ਫਿਰ ਤੋਂ ਸ਼ੁਰੂ ਹੋ ਗਿਆ ਹੈ।' ਗੋਲੀਬਾਰੀ ਤੋਂ ਬਾਅਦ ਕੁੱਝ ਦੇਰ ਤੱਕ ਦੌੜ ਰੋਕਣੀ ਪਈ। ਹਾਲਾਂਕਿ ਮੁਕਾਬਲੇਬਾਜ਼ਾਂ ਨੇ ਬਾਅਦ ਵਿਚ ਦੌੜ ਪੂਰੀ ਕੀਤੀ। ਕਈ ਸੜਕਾਂ ਵੀ ਕੁੱਝ ਦੇਰ ਲਈ ਬੰਦ ਰਹੀਆਂ। ਗੋਲੀਬਾਰੀ ਕਰਨ ਵਾਲੀ ਦੋਸ਼ੀ ਮਹਿਲਾ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਹਾਂਗਕਾਂਗ ਦੀ ਆਜ਼ਾਦੀ ਦੇ ਸਮਰਥਕ ਦੋ ਕਾਰਕੁੰਨਾਂ ਨੂੰ ਜੇਲ ਦੀ ਸਜ਼ਾ
NEXT STORY