ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਨੂੰ ਚੀਨ ਤੋਂ ਪੂਰੀ ਤਰ੍ਹਾਂ ਵੱਖ ਕਰਨ ਦੀ ਮੰਗ ਉਠਾ ਕੇ ਸੰਸਦ ਵਿਚ ਹੰਗਾਮਾ ਕਰਨ ਵਾਲੇ ਦੋ ਕਾਰਕੁੰਨਾਂ ਨੂੰ ਸੋਮਵਾਰ ਨੂੰ ਚਾਰ ਹਫਤੇ ਦੀ ਜੇਲ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਇਹ ਸਜ਼ਾ ਹੰਗਾਮਾ ਕਰ ਕੇ ਸੰਸਦ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਕਾਰਨ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਸਾਲ 2016 ਵਿਚ ਉਨ੍ਹਾਂ ਨੂੰ ਸੰਸਦ ਮੈਂਬਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਬੈਗੀਓ ਲੈਉਂਗ (31) ਅਤੇ ਯਾਉ ਵਾਈ-ਚਿੰਗ (27) ਦਾ ਸੰਬੰਧ ਹਾਂਗਕਾਂਗ ਦੇ ਆਜ਼ਾਦੀ ਅੰਦੋਲਨ ਨਾਲ ਹੈ। ਇਹ ਅੰਦੋਲਨ ਅਰਧ ਖੁਦਮੁਖਤਿਆਰ ਸ਼ਹਿਰ ਹਾਂਗਕਾਂਗ ਨੂੰ ਚੀਨ ਤੋਂ ਪੂਰੀ ਤਰ੍ਹਾਂ ਵੱਖ ਕਰਨ ਦੀ ਵਕਾਲਤ ਕਰਦਾ ਹੈ ਅਤੇ ਮੰਨਦਾ ਹੈ ਕਿ ਬੀਜਿੰਗ ਕਾਰਨ ਹਾਂਗਕਾਂਗ ਦੀ ਆਜ਼ਾਦੀ ਖਤਰੇ ਵਿਚ ਹੈ। ਜੱਜ ਵੋਂਗ ਐੱਸ. ਨੇ ਦੋਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਵਿਧਾਨਿਕ ਕੌਂਸਲ ਦੇ ਮਾਣ ਨੂੰ ਠੇਸ ਪਹੁੰਚਾਈ ਹੈ। ਜੱਜ ਨੇ ਅਪੀਲ ਲੰਬਿਤ ਰਹਿਣ ਤੱਕ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ। ਹਾਲਾਂਕਿ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਹਿਰਾਸਤ ਵਿਚ ਲੈ ਲਿਆ ਗਿਆ ਕਿਉਂਕਿ ਅਦਾਲਤ ਵਿਚ ਜਮਾਨਤ ਦੀ ਰਾਸ਼ੀ ਜਮਾ ਨਹੀਂ ਕਰਵਾਈ ਗਈ ਸੀ।
ਨਿਊਜ਼ੀਲੈਂਡ 'ਚ ਮਿਲਿਆ 700 ਸਾਲ ਪੁਰਾਣਾ ਪਿੰਡ
NEXT STORY