ਬੇਕਵਰਥ/ਅਮਰੀਕਾ (ਏਜੰਸੀ) : ਕੈਲੀਫੋਰਨੀਆ ਵਿਚ ਜੰਗਲ ਦੇ ਕਰੀਬ 200 ਵਰਗ ਮੀਲ ਦੇ ਖੇਤਰ ਵਿਚ ਫੈਲੀ ਅੱਗ ਨੇ ਸੂਬੇ ਵਿਚ ਲੋਕਾਂ ਨੂੰ ਸ਼ੁੱਕਰਵਾਰ ਨੂੰ ਨੇਵਾਦਾ ਜਾਣ ਲਈ ਮਜਬੂਰ ਕਰ ਦਿੱਤਾ ਅਤੇ ਤੇਜ਼ ਹਵਾਵਾਂ ਅਤੇ ਗਰਮੀ ਕਾਰਨ ਅੱਗ ਫੈਲ ਰਹੀ ਹੈ। ਫਾਇਰ ਬ੍ਰਿਗੇਡ ਸੂਚਨਾ ਅਧਿਕਾਰੀ ਲੀਜ਼ਾ ਕੋਕਸ ਨੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਕਿਹਾ ਕਿ ਬੇਕਵਰਥ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ। ਕਰੀਬ 32 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਅੱਗ ਨੂੰ ਹੋਰ ਭੜਕਾ ਦਿੱਤਾ ਹੈ।
ਹਾਲਾਂਕਿ ਅੱਗ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਕੋਈ ਪੁਸ਼ਟੀ ਕੀਤੀ ਰਿਪੋਰਟ ਨਹੀਂ ਹੈ ਪਰ ਇਸ ਕਾਰਨ ਕੈਲੀਫੋਰਨੀਆ ਵਿਚ ਸੈਂਕੜੇ ਮਕਾਨ ਅਤੇ ਕਈ ਕੈਂਪਾਂ ਨੂੰ ਖਾਲ੍ਹੀ ਕਰਾਉਣ ਦੇ ਹੁਕਮ ਜਾਂ ਚਿਤਾਵਨੀਆਂ ਦਿੱਤੀਆਂ ਗਈਆਂ ਹਨ। ਜੰਗਲ ਵਿਚ ਲੱਗੀ ਅੱਗ ’ਤੇ ਅਜੇ ਸਿਰਫ਼ 11 ਫ਼ੀਸਦੀ ਤੱਕ ਕਾਬੂ ਪਾਇਆ ਜਾ ਸਕਦਾ ਹੈ। ਜਹਾਜ਼ਾਂ ਦੀ ਮਦਦ ਨਾਲ ਕਰੀਬ 1000 ਫਾਇਰ ਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਘੱਟ ਨਮੀ ਅਤੇ ਗਰਮ ਹਵਾ ਕਾਰਨ ਅੱਗ ਦੇ ਹੋਰ ਫੈਲਣ ਦਾ ਖ਼ਦਸ਼ਾ ਹੈ।
ਇਸ ਦੌਰਾਨ ਮੌਸਮ ਵਿਗਿਆਨੀਆਂ ਨੇ ਕੈਲੀਫੋਰਨੀਆ ਵਿਚ ਭਿਆਨਕ ਗਰਮੀ ਪੈਣ ਦਾ ਖ਼ਦਸ਼ਾ ਜਤਾਇਆ ਹੈ। ਸ਼ੁੱਕਰਵਾਰ ਨੂੰ ਡੈਥ ਵੈਡੀ ਨੈਸ਼ਨਲ ਪਾਰਕ ਵਿਚ 130 ਡਿਗਰੀ ਫਾਰੇਨਹਾਈਟ ਤਾਪਮਾਨ ਦਰਜ ਕੀਤਾ ਗਿਆ। ਗਵਰਨ ਗੈਵਿਨ ਨਿਊਸਮ ਨੇ ਸ਼ੁੱਕਰਵਾਰ ਨੂੰ ਇਕ ਐਮਰਜੈਂਸੀ ਘੋਸ਼ਣਾ ਪੱਤਰ ’ਤੇ ਦਸਤਖ਼ਤ ਕਰਕੇ ਕੁੱਝ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਤਾਂ ਕਿ ਸੂਬਾ ਵਾਧੂ ਬਿਜਲੀ ਹਾਸਲ ਕਰ ਸਕੇ।
ਅਫ਼ਗਾਨਿਸਤਾਨ ’ਚ ਬਣੇ ਗ੍ਰਹਿ ਯੁੱਧ ਦੇ ਹਾਲਾਤ, ਪਾਕਿ ਵਿਦੇਸ਼ ਮੰਤਰੀ ਨੇ ਕੀਤੀ ਇਹ ਅਪੀਲ
NEXT STORY