ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਹੋਏ ਟਕਰਾਅ ਮਗਰੋਂ ਹੁਣ ਦੋਵਾਂ ਦੇਸ਼ਾਂ ਵਿਚਾਲੇ ਕੁਝ ਹੱਦ ਤੱਕ ਸ਼ਾਂਤੀ ਹੈ। ਇਸੇ ਦੌਰਾਨ ਮੰਗਲਵਾਰ ਸਵੇਰੇ ਥਾਈਲੈਂਡ-ਕੰਬੋਡੀਆ ਸਰਹੱਦੀ ਖੇਤਰ ਵਿੱਚ ਇੱਕ ਮੋਰਟਾਰ ਦਾ ਗੋਲਾ ਚੱਲਣ ਕਾਰਨ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਹੋਈ। ਇਸ ਧਮਾਕੇ ਵਿੱਚ ਇੱਕ ਥਾਈ ਫੌਜੀ ਜ਼ਖਮੀ ਹੋ ਗਿਆ, ਜਿਸ ਦੀ ਬਾਂਹ 'ਤੇ ਸੱਟਾਂ ਲੱਗੀਆਂ ਹਨ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਕੰਬੋਡੀਆ ਨੇ ਇਸ ਘਟਨਾ ਨੂੰ ਇੱਕ "ਗਲਤੀ" ਕਰਾਰ ਦਿੱਤਾ ਹੈ। ਕੰਬੋਡੀਆਈ ਫੌਜ ਨੇ ਥਾਈ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਥਾਈ ਖੇਤਰ ਵਿੱਚ ਗੋਲੀਬਾਰੀ ਕਰਨ ਦਾ ਨਹੀਂ ਸੀ। ਇਸੇ ਦੌਰਾਨ ਇੱਕ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹਾਲ ਹੀ ਦੇ ਸਰਹੱਦੀ ਸੰਘਰਸ਼ ਕਾਰਨ ਘਰ ਛੱਡ ਕੇ ਗਏ ਲਗਭਗ 4.5 ਲੱਖ ਲੋਕ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਪਰ ਅਜੇ ਵੀ 2 ਲੱਖ ਤੋਂ ਵੱਧ ਲੋਕ ਡਿਸਪਲੇਸਮੈਂਟ ਕੈਂਪਾਂ ਵਿੱਚ ਰਹਿ ਰਹੇ ਹਨ।
ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਕੰਬੋਡੀਆ ਨੇ ਥਾਈਲੈਂਡ ਨੂੰ ਜਨਵਰੀ 2026 ਦੇ ਦੂਜੇ ਜਾਂ ਤੀਜੇ ਹਫ਼ਤੇ ਸੀਮ ਰੀਪ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਨ ਦੀ ਤਜਵੀਜ਼ ਦਿੱਤੀ ਹੈ, ਜਿਸ ਦਾ ਮੁੱਖ ਮਕਸਦ ਸਰਹੱਦ ਦੀ ਹੱਦਬੰਦੀ ਦੇ ਕੰਮ ਬਾਰੇ ਚਰਚਾ ਕਰਨਾ ਅਤੇ ਥਾਈ ਫੌਜਾਂ ਵੱਲੋਂ ਕੰਬੋਡੀਆ ਦੀ ਖੇਤਰੀ ਅਖੰਡਤਾ ਦੀ ਕਥਿਤ ਉਲੰਘਣਾ ਦੇ ਮੁੱਦਿਆਂ ਨੂੰ ਹੱਲ ਕਰਨਾ ਹੈ।
ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
NEXT STORY