ਟੋਰਾਂਟੋ- ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,977 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 4,28,675 ਹੋ ਗਈ ਹੈ।
ਸਿਹਤ ਅਧਿਕਾਰੀ ਮੁਤਾਬਕ ਇਸ ਦੌਰਾਨ ਹੋਰ 90 ਲੋਕ ਕੋਰੋਨਾ ਵਾਇਰਸ ਕਾਰਨ ਦਮ ਤੋੜ ਗਏ ਅਤੇ ਇਸ ਦੇ ਨਾਲ ਹੀ ਕੈਨੇਡਾ ਵਿਚ ਮਰਨ ਵਾਲਿਆਂ ਦੀ ਗਿਣਤੀ 12,867 ਹੋ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਇਹ ਵੀ ਹਨ ਕਿ ਕੈਨੇਡਾ ਨੂੰ ਇਸੇ ਮਹੀਨੇ ਕੋਰੋਨਾ ਵਾਇਰਸ ਦੀ ਖੁਰਾਕ ਦੀ ਵੱਡੀ ਖੇਪ ਮਿਲਣ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਜੇਕਰ ਉਨ੍ਹਾਂ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਗਲੇ ਹਫਤੇ ਤੋਂ ਹੀ ਲੋਕਾਂ ਨੂੰ ਕੋਰੋਨਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ।
ਪ੍ਰੈੱਸ ਕਾਨਫਰੰਸ ਦੌਰਾਨ ਕੈਨੇਡਾ ਦੀ ਉੱਚ ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟਾਮ ਨੇ ਕਿਹ ਕਿ ਦਸੰਬਰ ਵਿਚ ਸਾਨੂੰ ਫਾਈਜ਼ਰ ਕੋਰੋਨਾ ਵੈਕਸੀਨ ਦੀਆਂ ਢਾਈ ਲ਼ੱਖ ਖੁਰਾਕਾਂ ਮਿਲ ਜਾਣਗੀਆਂ ਪਰ ਇਸ ਦਾ ਇਹ ਮਤਸਬ ਨਹੀਂ ਹੈ ਕਿ ਲੋਕ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਨ। ਇਹ ਬਹੁਤ ਜ਼ਰੂਰੀ ਹੈ ਕਿ ਲੋਕ ਕੋਰੋਨਾ ਤੋਂ ਬਚਣ ਦੇ ਉਪਾਅ ਕਰਦੇ ਰਹਿਣ ਅਤੇ ਜਿੰਨਾ ਹੋ ਸਕੇ ਸਮਾਜਕ ਦੂਰੀ ਬਣਾ ਕੇ ਰੱਖਣ।
ਮੇਜਰ ਜਨਰਲ ਡੈਨੀ ਫਾਰਟਿਨ ਨੇ ਦੱਸਿਆ ਕਿ ਕੋਰੋਨਾ ਟੀਕਾ ਦੇ ਵੰਡ ਲਈ 14 ਸਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਊਬਿਕ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,564 ਨਵੇਂ ਮਾਮਲੇ ਦਰਜ ਹੋਏ ਅਤੇ 36 ਲੋਕਾਂ ਨੇ ਦਮ ਤੋੜ ਦਿੱਤਾ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,54,740 ਹੋ ਗਈ ਹੈ ਅਤੇ ਕੋਰੋਨਾ ਕਾਰਨ 7,313 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਂਟਾਰੀਓ ਤੇ ਅਲਬਰਟਾ ਵਿਚ ਵੱਧ ਰਹੇ ਮਾਮਲੇ ਵੀ ਚਿੰਤਾ ਦਾ ਕਾਰਨ ਬਣੇ ਹੋਏ ਹਨ।
ਟਰੰਪ ਨੇ ਕੋਵਿਡ-19 ਟੀਕੇ ਦੀ ਵੰਡ ਸੰਬੰਧੀ ਸਰਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ
NEXT STORY