ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ ਜਿਸ ਦੇ ਤਹਿਤ ਦੂਜੇ ਦੇਸ਼ਾਂ ਦੀ ਮਦਦ ਕਰਨ ਤੋਂ ਪਹਿਲਾਂ ਅਮਰੀਕੀ ਲੋਕਾਂ ਤੱਕ ਕੋਵਿਡ-19 ਟੀਕੇ ਦੀ ਪਹੁੰਚ ਯਕੀਨੀ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਕੋਵਿਡ-19 ਦਾ ਟੀਕਾ ਯਕੀਨੀ ਕਰਨ ਲਈ ਰੱਖਿਆ ਉਤਪਾਦਨ ਕਾਨੂੰਨ ਵੀ ਲਾਗੂ ਕਰਨਗੇ।
ਰੱਖਿਆ ਉਤਪਾਦਨ ਕਾਨੂੰਨ ਦੇ ਜ਼ਰੀਏ ਰਾਸ਼ਟਰਪਤੀ ਨਿੱਜੀ ਕੰਪਨੀਆਂ ਨੂੰ ਉਤਪਾਦਨ ਵਧਾਉਣ ਦਾ ਨਿਰਦੇਸ਼ ਦੇ ਸਕਣਗੇ। ਕੰਪਨੀਆਂ ਨੂੰ ਸੰਘੀ ਸਰਕਾਰ ਦੀਆਂ ਤਰਜੀਹਾਂ ਦੇ ਹਿਸਾਬ ਨਾਲ ਟੀਕੇ ਦਾ ਨਿਰਮਾਣ ਕਰਨਾ ਹੋਵੇਗਾ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਅਮਰੀਕੀ ਕੰਪਨੀਆਂ ਨੇ ਸੁਰੱਖਿਅਤ ਅਤੇ ਅਸਰਦਾਰ ਟੀਕਾ ਤਿਆਰ ਕੀਤਾ। ਟਰੰਪ ਨੇ ਵ੍ਹਾਈਟ ਹਾਊਸ ਵਿਚ ਮੰਗਲਵਾਰ ਨੂੰ ਸਰਕਾਰੀ ਆਦੇਸ਼ 'ਤੇ ਦਸਤਖ਼ਤ ਕਰਦਿਆਂ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਜਲਦੀ ਹੀ ਮਹਾਮਾਰੀ ਨੂੰ ਖਤਮ ਕਰ ਦੇਵਾਂਗੇ ਅਤੇ ਦੇਸ਼-ਦੁਨੀਆ ਵਿਚ ਲੱਖਾ ਲੋਕਾਂ ਦੀ ਜਾਨ ਬਚਾਵਾਂਗੇ। ਇਸ ਦੇ ਲਈ ਅਸੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਵਿਕਟੋਰੀਆ 'ਚ 40ਵੇਂ ਦਿਨ ਕੋਰੋਨਾ ਦਾ ਨਵਾਂ ਮਾਮਲਾ ਨਹੀਂ
ਟਰੰਪ ਪ੍ਰਸ਼ਾਸਨ ਨੇ ਕੋਵਿਡ-19 ਦੇ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਦੇ ਉਤਪਾਦਨ ਅਤੇ ਵੰਡ ਦੇ ਸੰਬੰਧ ਵਿਚ 'ਆਪਰੇਸ਼ਨ ਵਾਰਪ ਸਪੀਡ' ਦੀ ਸ਼ੁਰੂਆਤ ਕੀਤੀ ਸੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਟੀਕੇ ਦੇ ਵਿਕਾਸ ਦੇ ਲਈ 14 ਅਰਬ ਡਾਲਰ ਰਾਸ਼ੀ ਦੀ ਮਦਦ ਕੀਤੀ ਹੈ। ਉਹਨਾਂ ਮੁਤਾਬਕ, ਸਰਕਾਰ ਦੀ ਮਦਦ ਦੇ ਬਾਅਦ ਦਵਾਈ ਕੰਪਨੀਆਂ ਫਾਈਜ਼ਰ ਅਤੇ ਮੋਡਰਨਾ ਨੂੰ ਟੀਕਾ ਵਿਕਸਿਤ ਕਰਨ ਵਿਚ ਮਦਦ ਮਿਲੀ। ਫਾਈਜ਼ਰ ਨੇ 'ਆਪਰੇਸ਼ਨ ਵਾਰਪ ਸਪੀਡ' ਤੋਂ ਵੱਖ ਆਪਣਾ ਟੀਕਾ ਤਿਆਰ ਕੀਤਾ ਹੈ ਪਰ ਇਸ ਦੇ ਨਿਰਮਾਣ ਅਤੇ ਵੰਡ ਦੇ ਲਈ ਉਸ ਨੇ ਅਮਰੀਕੀ ਸਰਕਾਰ ਦੇ ਨਾਲ ਤਾਲਮੇਲ ਕੀਤਾ ਹੈ। ਬ੍ਰਿਟੇਨ ਵਿਚ ਮੰਗਲਵਾਰ ਨੂੰ ਫਾਈਜ਼ਰਬਾਇਓਨਟੇਕ ਦੇ ਟੀਕੇ ਦੀ ਵਰਤੋਂ ਸ਼ੁਰੂ ਹੋ ਗਈ। ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਅਮਰੀਕਾ ਵਿਚ ਹੁਣ ਤੱਕ 285,000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰੀ ਆਦੇਸ਼ ਦੇ ਤਹਿਤ ਸਿਹਤ ਮੰਤਰੀ ਅਮਰੀਕਾ ਦੇ ਲੋਕਾਂ ਨੂੰ ਕੋਵਿਡ-19 ਟੀਕਾ ਮੁਹੱਈਆ ਕਰਾਏ ਜਾਣ ਦੇ ਸੰਬੰਧ ਵਿਚ ਤਰਜੀਹ ਦੇਣ ਦਾ ਨਿਰਦੇਸ਼ ਦੇਣਗੇ।
ਨੋਟ- ਟਰੰਪ ਨੇ ਕੋਵਿਡ-19 ਟੀਕੇ ਦੀ ਵੰਡ ਸੰਬੰਧੀ ਸਰਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ ਵਾਲੀ ਖ਼ਬਰ 'ਤੇ ਦੱਸੋ ਆਪਣੀ ਰਾਏ।
ਰਾਹਤ ਦੀ ਖ਼ਬਰ, ਵਿਕਟੋਰੀਆ 'ਚ 40ਵੇਂ ਦਿਨ ਕੋਰੋਨਾ ਦਾ ਨਵਾਂ ਮਾਮਲਾ ਨਹੀਂ
NEXT STORY