ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਪੁਲਸ ਨੇ ਇੱਕ ਅਜਿਹੇ ਸ਼ਾਤਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਏਅਰਪੋਰਟ ਦੇ ਬੈਗੇਜ ਕਲੇਮ ਏਰੀਆ 'ਚ ਯਾਤਰੀਆਂ ਦੇ ਮਹਿੰਗੇ ਸੂਟਕੇਸਾਂ 'ਤੇ ਲੱਗੇ 'ਬੈਗ-ਟੈਗ' ਬਦਲ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ।
ਅਧਿਕਾਰੀਆਂ ਮੁਤਾਬਕ, ਇਸ ਸਕੀਮ ਤਹਿਤ ਚੋਰ ਪਹਿਲਾਂ ਤੋਂ ਹੀ ਆਪਣੇ ਕੋਲ ਕੁਝ ਸਸਤੇ ਬੈਗਾਂ ਦੇ ਟੈਗ ਰੱਖਦੇ ਸਨ। ਰਨਵੇਅ ਤੋਂ ਕਨਵੇਅਰ ਬੈਲਟ 'ਤੇ ਸਾਮਾਨ ਪਹੁੰਚਣ ਤੋਂ ਬਾਅਦ, ਇਹ ਚੋਰ ਵੱਡੇ ਬ੍ਰਾਂਡਾਂ ਦੇ ਮਹਿੰਗੇ ਸੂਟਕੇਸਾਂ 'ਤੇ ਲੱਗੇ ਅਸਲ ਬਾਰਕੋਡ ਟੈਗਸ ਨੂੰ ਪਾੜ ਦਿੰਦੇ ਸਨ ਅਤੇ ਉਨ੍ਹਾਂ ਦੀ ਜਗ੍ਹਾ ਆਪਣੇ ਫਰਜ਼ੀ ਜਾਂ ਸਸਤੇ ਬੈਗਾਂ ਦੇ ਟੈਗ ਚਿਪਕਾ ਦਿੰਦੇ ਸਨ। ਇਸ ਤਰ੍ਹਾਂ ਸੁਰੱਖਿਆ ਕਰਮੀਆਂ ਜਾਂ ਬਾਹਰ ਜਾਣ ਵੇਲੇ ਚੈਕਿੰਗ ਦੌਰਾਨ ਉਹ ਬੜੀ ਆਸਾਨੀ ਨਾਲ ਮਹਿੰਗਾ ਸਾਮਾਨ ਲੈ ਕੇ ਫਰਾਰ ਹੋ ਜਾਂਦੇ ਸਨ।
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਪੁਲਸ ਨੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਇਸ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਲੱਖਾਂ ਰੁਪਏ ਦਾ ਚੋਰੀ ਦਾ ਸਾਮਾਨ, ਮਹਿੰਗੀਆਂ ਘੜੀਆਂ ਅਤੇ ਡਿਜ਼ਾਈਨਰ ਕੱਪੜੇ ਬਰਾਮਦ ਹੋਏ ਹਨ।
ਇਸ ਘਟਨਾ ਤੋਂ ਬਾਅਦ ਹਵਾਈ ਅੱਡਿਆਂ ਦੇ ਸਕਿਓਰਟੀ ਵਿਭਾਗ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਲੈਂਡਿੰਗ ਤੋਂ ਤੁਰੰਤ ਬਾਅਦ ਬਿਨਾਂ ਸਮਾਂ ਖ਼ਰਾਬ ਕੀਤੇ ਬੈਗੇਜ ਬੈਲਟ ਕੋਲ ਪਹੁੰਚਣ ਅਤੇ ਆਪਣੇ ਸੂਟਕੇਸ 'ਤੇ ਕੋਈ ਖ਼ਾਸ ਨਿਸ਼ਾਨ ਜ਼ਰੂਰ ਲਗਾਉਣ ਤਾਂ ਜੋ ਦੂਰੋਂ ਹੀ ਉਸ ਦੀ ਪਛਾਣ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਅਮਰੀਕਾ ਨੇ ਇਰਾਨ 'ਤੇ ਮੁੜ ਹਮਲੇ ਦੀ ਖਿੱਚੀ ਤਿਆਰੀ ! UAE, ਸਾਊਦੀ ਤੇ ਕਤਰ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
45 ਡਿਗਰੀ ਦੀ ਗਰਮੀ 'ਚ 'ਹਸਕੀ' ਰੱਖਣਾ ਖ਼ਤਰਨਾਕ ! ਜਾਨਵਰਾਂ ਪ੍ਰੇਮੀਆਂ ਵਿਚਾਲੇ ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
NEXT STORY