ਟੋਰਾਂਟੋ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਸਲਟਿੰਗ ਫਰਮ ਮੈਕਿਨਜੀ ਐਂਡ ਕੰਪਨੀ ਦੇ ਸਾਬਕਾ ਗਲੋਬਲ ਮੈਨੇਜਿੰਗ ਡਾਇਰੈਕਟਰ ਡੋਮੀਨਿਕ ਬਾਰਟਨ ਮੈਕਿਨਜੀ ਨੂੰ ਚੀਨ 'ਚ ਆਪਣਾ ਨਵਾਂ ਅੰਬੈਸਡਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਬਾਰਟਨ ਟਰੂਡੋ ਸਰਕਾਰ ਦੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਮੁਖੀ ਹਨ। ਓਟਾਵਾ ਸਥਿਤ ਚੀਨੀ ਅੰਬੈਸੀ ਨੇ ਦੱਸਿਆ ਕਿ ਬੀਜਿੰਗ ਨੇ ਬਾਰਟਨ ਦੀ ਨਾਮਜ਼ਦਗੀ ਸਵਿਕਾਰ ਕਰ ਲਈ ਹੈ।
ਅੰਬੈਸੀ ਨੇ ਕਿਹਾ ਕਿ ਚੀਨੀ ਪੱਖ ਨੂੰ ਉਮੀਦ ਹੈ ਕਿ ਬਾਰਟਨ ਦੋ-ਪੱਖੀ ਸਬੰਧਾਂ ਨੂੰ ਇਕ ਵਾਰ ਫਿਰ ਤੋਂ ਸਾਧਾਰਣ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ। ਟਰੂਡੋ ਨੇ ਪਹਿਲੇ ਅੰਬੈਸਡਰ ਨੂੰ ਹਟਾ ਦਿੱਤਾ ਸੀ।
ਕੈਨੇਡਾ ਨੇ ਚੀਨ 'ਚ ਆਪਣਾ ਨਵਾਂ ਅੰਬੈਸਡਰ ਨਿਯੁਕਤ ਕਰਨ ਦੀ ਘੋਸ਼ਣਾ ਉਸ ਸਮੇਂ ਕੀਤੀ ਹੈ ਜਦੋਂ ਹਾਲ ਹੀ 'ਚ ਚੀਨ ਦੀ ਦਿੱਗਜ ਕੰਪਨੀ ਦੇ ਸੰਸਥਾਪਕ ਦੀ ਧੀ ਮੇਂਗ ਨੂੰ ਵੈਂਕੁਵਰ ਦੇ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੀਨ ਅਤੇ ਕੈਨੇਡਾ ਵਿਚਕਾਰ ਸਬੰਧ ਬੇਹੱਦ ਤਣਾਅਪੂਰਣ ਹੋ ਗਏ ਸਨ। ਚੀਨ ਨੇ ਮੇਂਗ ਨੂੰ ਰਿਹਾਅ ਕਰਨ ਲਈ ਕੈਨੇਡਾ 'ਤੇ ਦਬਾਅ ਬਣਾਉਣ ਲਈ 10 ਦਸੰਬਰ ਨੂੰ ਕੈਨੇਡੀਅਨ ਨਾਗਰਿਕ ਮਿਸ਼ੇਲ ਕੋਵਰਿੰਗ ਅਤੇ ਮਿਸ਼ੇਲ ਸਪਾਵਰ ਨੂੰ ਹਿਰਾਸਤ 'ਚ ਲੈ ਲਿਆ ਸੀ। ਤਕਰੀਬਨ 12 ਸਾਲ ਤਕ ਏਸ਼ੀਆ 'ਚ ਕੰਮ ਕਰ ਚੁੱਕੇ ਬਾਰਟਨ ਦੀ ਨਿਯੁਕਤੀ ਬਾਰੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਇਹ ਨਿਯੁਕਤੀ ਚੀਨ ਲਈ ਇਕ ਸੰਦੇਸ਼ ਹੈ ਕਿ ਉਸ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸਾਡੇ ਦੇਸ਼ ਕਿੰਨਾ ਮਹੱਤਵ ਦਿੰਦਾ ਹੈ।
ਕਾਰਬਨ ਪ੍ਰਦੂਸ਼ਣ 'ਤੇ ਜੁਰਮਾਨਾ ਲਗਾਉਣਾ ਨਿਕਾਸੀ ਰੋਕਣ ਲਈ ਕਾਫੀ ਨਹੀਂ: ਅਧਿਐਨ
NEXT STORY