ਓਂਟਾਰੀਓ- ਕੈਨੇਡਾ ਵਿਚ ਹੁਣ ਤਕ 1 ਲੱਖ 15 ਹਜ਼ਾਰ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਇਕ ਲੱਖ ਤੋਂ ਵੱਧ ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 476 ਨਵੇਂ ਮਾਮਲੇ ਦਰਜ ਹੋਣ ਨਾਲ ਵਾਇਰਸ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 1,15,470 ਹੋ ਗਈ ਹੈ ਪਰ ਰਾਹਤ ਦੀ ਗੱਲ ਹੈ ਕਿ 1,00,465 ਲੋਕ ਇਸ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ।
ਇਸ ਸਮੇਂ 6,088 ਮਾਮਲੇ ਕਿਰਿਆਸ਼ੀਲ ਹਨ ਤੇ 8,917 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਂਟਾਰੀਓ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 76 ਨਵੇਂ ਮਾਮਲੇ ਦਰਜ ਹੋਏ ਹਨ। ਕਿਊਬਿਕ ਵਿਚ 176 ਨਵੇਂ ਮਾਮਲੇ ਦਰਜ ਹੋਏ ਹਨ ਪਰ ਇਸ ਦੌਰਾਨ ਕੋਈ ਨਵੀਂ ਮੌਤ ਦਰਜ ਨਹੀਂ ਹੋਈ। ਸਸਕੈਚਵਨ ਵਿਚ 50, ਅਲਬਰਟਾ ਵਿਚ 133, ਬ੍ਰਿਟਿਸ਼ ਕੋਲੰਬੀਆ ਵਿਚ 41 ਨਵੇਂ ਮਾਮਲੇ ਦਰਜ ਹੋਏ ਹਨ।
ਆਨਲਾਈਨ ਪੋਸਟ ਕਰਨ 'ਤੇ ਹਾਂਗਕਾਂਗ 'ਚ ਨਵੀਂ ਸੁਰੱਖਿਆ ਨੀਤੀ ਤਹਿਤ ਚਾਰ ਵਿਅਕਤੀ ਗ੍ਰਿਫਤਾਰ
NEXT STORY