ਓਟਾਵਾ (ਵਾਰਤਾ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਵੱਲੋਂ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕ ਨੂੰ ਮਾਨਤਾ ਦੇਣ ਤੋਂ ਬਾਅਦ ਰੂਸ-ਯੂਕਰੇਨ ਤਣਾਅ ਵਧ ਗਿਆ ਹੈ, ਇਸ ਲਈ ਕੈਨੇਡਾ ਪੂਰਬੀ ਯੂਰਪ ਵਿੱਚ 460 ਵਾਧੂ ਸੈਨਿਕਾਂ ਦੀ ਤਾਇਨਾਤੀ ਕਰੇਗਾ। ਟਰੂਡੋ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਅੱਜ ਮੈਂ ਓਪਰੇਸ਼ਨ ਰਿਸ਼ੌਰੈਂਸ ਲਈ ਕੈਨੇਡੀਅਨ ਆਰਮਡ ਫੋਰਸਿਜ਼ ਦੇ 460 ਮੈਂਬਰਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਰਿਹਾ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਵਿਵਾਦ 'ਚ ਬ੍ਰਿਟੇਨ ਦੀ ਐਂਟਰੀ, ਰੂਸ 'ਤੇ ਪਾਬੰਦੀਆਂ ਲਗਾਉਣ ਦੀ ਰੌਂਅ 'ਚ ਜਾਨਸਨ
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਲਾਤਵੀਆ ਵਿੱਚ 30 ਕੈਨੇਡੀਅਨ ਸੈਨਿਕਾਂ ਦੀ ਵਾਧੂ ਟੁਕੜੀ ਤਾਇਨਾਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ 460 ਸੈਨਿਕਾਂ ਵਿੱਚੋਂ ਜ਼ਿਆਦਾਤਰ ਨੂੰ ਮਾਰਚ ਤੱਕ ਖੇਤਰ ਵਿੱਚ ਪਹੁੰਚਣ ਵਾਲੇ ਫ੍ਰੀਗੇਟ ਹੈਲੀਫੈਕਸ ਵਿੱਚ ਰੱਖਿਆ ਜਾਵੇਗਾ, ਜਦੋਂ ਕਿ ਬਾਕੀ ਨੂੰ ਤੋਪਖਾਨੇ ਦੀਆਂ ਬੈਟਰੀਆਂ ਅਤੇ ਸਮੁੰਦਰੀ ਗਸ਼ਤੀ ਜਹਾਜ਼ਾਂ ਵਿੱਚ ਵੰਡਿਆ ਜਾਵੇਗਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਡੋਨੇਟਸਕ ਅਤੇ ਲੁਹਾਨਸਕ ਦੇ ਵੱਖਰੇ ਗਣਰਾਜਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਫਰਮਾਨਾਂ 'ਤੇ ਹਸਤਾਖਰ ਕੀਤੇ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਟੀਕਾਕਰਨ ਲਈ ਭਾਰਤ-ਅਮਰੀਕਾ ਭਾਈਵਾਲੀ ਮਹੱਤਵਪੂਰਨ: ਤਰਨਜੀਤ ਸੰਧੂ
NEXT STORY