ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਵਿਰੁੱਧ ਵਿਸ਼ਵ ਭਰ ਦੇ ਲੋਕਾਂ ਦੇ ਟੀਕਾਕਰਨ ਕਰਨ ਲਈ ਭਾਰਤ ਅਤੇ ਅਮਰੀਕਾ ਦੀ ਸਿਹਤ ਖੇਤਰ ਵਿਚ ਭਾਈਵਾਲੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿਚ ਵਿਸ਼ਵਵਿਆਪੀ ਟੀਕਾਕਰਨ ਇਕ ਤਰਜੀਹੀ ਨੀਤੀ ਹੋਣੀ ਚਾਹੀਦੀ ਹੈ। ਸੰਧੂ ਨੇ ਮੰਗਲਵਾਰ ਨੂੰ ਕਿਹਾ ਕਿ ਟੀਕਾਕਰਨ ਦਾ ਗਲੋਬਲ ਨਕਸ਼ਾ ਘੱਟ ਵਿਕਸਤ ਦੇਸ਼ਾਂ ਵਿਚ ਅਸਮਾਨਤਾ ਦੀ ਕਹਾਣੀ ਦੱਸਦਾ ਹੈ, ਜਿਸ ਵਿਚ ਅਫਰੀਕਾ ਦੇ ਦੇਸ਼ ਵੀ ਸ਼ਾਮਲ ਹਨ, ਜਿੱਥੇ 10 ਫ਼ੀਸਦੀ ਜਾਂ ਇਸ ਤੋਂ ਵੀ ਘੱਟ ਆਬਾਦੀ ਦਾ ਟੀਕਾਕਰਨ ਹੋਇਆ ਹੈ।
ਇਹ ਵੀ ਪੜ੍ਹੋ: UK ਨੇ ਰੂਸ ਦੇ 5 ਬੈਂਕਾਂ ’ਤੇ ਲਗਾਈ ਪਾਬੰਦੀ, ਅਮੀਰਾਂ ਦੀ ਜਾਇਦਾਦ ਕਰੇਗਾ ਜ਼ਬਤ
ਸੰਧੂ ਨੇ ਇਹ ਗੱਲ ''ਸਭ ਲਈ ਟੀਕਾ'' ਵਿਸ਼ੇ 'ਤੇ ਆਯੋਜਿਤ ਇਕ ਡਿਜੀਟਲ ਗੋਲਮੇਜ ਬੈਠਕ ਵਿਚ ਕਹੀ, ਜਿਸ ਵਿਚ ਬਿਲ ਗੇਟਸ ਨੇ ਵੀ ਸ਼ਾਮਲ ਹੋਏ। ਇਸ ਦੌਰਾਨ ਸਾਰਿਆਂ ਨੂੰ ਸੁਰੱਖਿਅਤ, ਸਸਤੇ ਅਤੇ ਭਰੋਸੇਮੰਦ ਟੀਕੇ ਕਿਵੇਂ ਮੁਹੱਈਆ ਕਰਵਾਏ ਜਾਣ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਇਸ ਸੰਮੇਲਨ ਵਿਚ 'ਬਿੱਲ ਐਂਡ ਮੇਲਿੰਡਾ ਫਾਊਂਡੇਸ਼ਨ' ਦੇ ਕੋ-ਚੇਅਰਮੈਨ ਦੇ ਇਲਾਵਾ ਨੀਤੀ ਕਮਿਸ਼ਨ ਦੇ ਮੈਂਬਰ ਡਾ.ਵੀ.ਕੇ.ਪਾਲ, ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ, ਹਿਊਸਟਨ ਸਥਿਤ ਬਾਇਲਰ ਕਾਲਜ ਆਫ਼ ਮੈਡੀਸਨ ਦੇ ਪ੍ਰੋਫੈਸਰ ਪੀਟਰ ਜੇ.ਹੋਟਜ਼ ਨੇ ਵੀ ਇਸ ਵਿਚ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ 'ਚ ਤਣਾਅ ਸਿਖ਼ਰਾਂ 'ਤੇ, ਭਾਰਤੀ ਦੂਤਘਰ ਨੇ ਵਿਦਿਆਰਥੀਆਂ ਨੂੰ ਮੁੜ ਦਿੱਤੀ ਦੇਸ਼ ਛੱਡਣ ਦੀ ਸਲਾਹ
ਸਵਾਮੀਨਾਥਨ ਨੇ ਕਿਹਾ, "ਇਸ ਵਿਸ਼ਵਵਿਆਪੀ ਮਹਾਮਾਰੀ ਦੌਰਾਨ ਖੋਜ ਅਤੇ ਵਿਕਾਸ ਅਤੇ ਸਾਰੀਆਂ ਛੂਤ ਦੀਆਂ ਬਿਮਾਰੀਆਂ ਲਈ ਟੀਕਿਆਂ ਦੇ ਵਿਕਾਸ ਦੇ ਸਬੰਧ ਵਿਚ ਬਹੁਤ ਕੁਝ ਸਿੱਖਿਆ ਗਿਆ ਹੈ।" ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਿਹਤ ਖੇਤਰ ਵਿਚ ਸਹਿਯੋਗ ਅਤੇ ਭਾਈਵਾਲੀ 3 ਕਾਰਨਾਂ ਨਾਲ ਮਹੱਤਵਪੂਰਨ ਹੈ। ਪਹਿਲਾ ਟੀਕਿਆਂ ਸਮੇਤ ਸਿਹਤ ਖੇਤਰ ਵਿਚ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਦਾ ਸਹਿਯੋਗ, ਦੂਜਾ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤਤਾਲਮੇਲ ਅਤੇ ਤੀਜਾ ਭਾਰਤ ਅਤੇ ਅਮਰੀਕਾ ਦਰਮਿਆਨ ਵਿਲੱਖਣ ਤਾਲਮੇਲ ਹੈ, ਜਿਸ ਦਾ ਲਾਭ ਉਠਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ 20,000 ਤੋਂ ਵੱਧ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦਾ ਅਹਿਮ ਬਿਆਨ ਆਇਆ ਸਾਹਮਣੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਾਜ਼ੀਲ 'ਚ ਮੀਂਹ ਨੇ ਮਚਾਈ ਤਬਾਹੀ, 185 ਲੋਕਾਂ ਦੀ ਮੌਤ ਤੇ ਕਈ ਲਾਪਤਾ
NEXT STORY