ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਵੱਲੋਂ ਕਰਾਰਾ ਝਟਕਾ ਮਿਲਿਆ ਹੈ। 1 ਸਤੰਬਰ ਤੋਂ ਲਾਗੂ ਹੋ ਰਹੇ ਨਵੇਂ ਨਿਯਮਾਂ ਤਹਿਤ ਸਟੱਡੀ ਪਰਮਿਟ ਲਈ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਲਈ ਲੋੜੀਂਦੀ ਰਕਮ 'ਚ ਵਾਧਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਪੰਜਾਬ ਤੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦਾ ਬਜਟ ਕਾਫ਼ੀ ਵਧ ਜਾਵੇਗਾ।
ਨਵੇਂ ਨਿਯਮਾਂ ਅਨੁਸਾਰ, ਵਿਦਿਆਰਥੀ ਨੂੰ ਆਪਣੇ ਇੱਕ ਸਾਲ ਦੇ ਰਹਿਣ-ਸਹਿਣ ਦੇ ਖਰਚੇ ਵਜੋਂ 1 ਸਤੰਬਰ ਤੋਂ ਲਗਭਗ 23,450 ਕੈਨੇਡੀਅਨ ਡਾਲਰ ਭਾਵ (16 ਲੱਖ ਤੋਂ 16.15 ਲੱਖ ਰੁਪਏ) ਦੇ ਫੰਡ ਸ਼ੋਅ ਕਰਨਾ ਲਾਜ਼ਮੀ ਹੋਵੇਗਾ। ਇਹ ਰਕਮ ਸਿਰਫ਼ ਪਹਿਲੇ ਸਾਲ ਦੇ ਰਹਿਣ-ਸਹਿਣ ਦੇ ਖਰਚੇ ਲਈ ਹੈ। ਇਸ ਤੋਂ ਇਲਾਵਾ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਕੈਨੇਡਾ ਆਉਣ-ਜਾਣ ਦੀਆਂ ਟਿਕਟਾਂ ਦਾ ਖਰਚਾ ਵੱਖਰਾ ਹੋਵੇਗਾ।
ਇਹ ਵੀ ਪੜ੍ਹੋ- ਤਬਾਹੀ ਵਿਚਾਲੇ ਨੇਪਾਲ ਨੇ ਵਿਦੇਸ਼ੀ ਮਦਦ ਲੈਣ ਤੋਂ ਕੀਤਾ ਇਨਕਾਰ ! PM ਬਾਲੇਨ ਸ਼ਾਹ ਨੇ ਦੱਸਿਆ ਪੂਰਾ ਸੱਚ
ਹਾਲਾਂਕਿ ਜਿਹੜੇ ਵਿਦਿਆਰਥੀ 1 ਸਤੰਬਰ ਤੋਂ ਪਹਿਲਾਂ ਆਪਣੀ ਸਟੱਡੀ ਪਰਮਿਟ ਫਾਈਲ ਅਪਲਾਈ ਕਰਨਗੇ, ਉਨ੍ਹਾਂ 'ਤੇ ਪੁਰਾਣਾ ਨਿਯਮ ਤੇ ਪੁਰਾਣੀ ਫ਼ੀਸ ਹੀ ਲਾਗੂ ਹੋਵੇਗੀ। ਸਾਲ 2025 'ਚ ਇਹ ਫ਼ੀਸ ਕਰੀਬ 22,900 ਡਾਲਰ ਸੀ। 1 ਸਤੰਬਰ ਜਾਂ ਉਸ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਸਾਰੀਆਂ ਨਵੀਆਂ ਅਰਜ਼ੀਆਂ ਲਈ ਨਵੀਂ ਵਧੀ ਹੋਈ ਰਕਮ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਬਦਲਾਅ ਕੈਨੇਡਾ 'ਚ ਵਧ ਰਹੀ ਮਹਿੰਗਾਈ ਅਤੇ ਰਹਿਣ-ਸਹਿਣ ਦੇ ਖਰਚਿਆਂ ਨੂੰ ਦੇਖਦਿਆਂ ਸਟੈਟਿਸਟਿਕਸ ਕੈਨੇਡਾ ਦੇ 'ਲੋਅ-ਇਨਕਮ ਕੱਟ-ਆਫ਼' (LICO) ਦੇ ਆਧਾਰ 'ਤੇ ਕੀਤਾ ਗਿਆ ਹੈ, ਤਾਂ ਜੋ ਉੱਥੇ ਪਹੁੰਚ ਕੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੇ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ ਗੁਆਉਣ ਵਾਲੀ ਔਰਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਸ਼ਟਰਪਤੀ ਭਵਨ ਅਤੇ ਏਅਰਪੋਰਟ ਨੇੜੇ ਹੋਏ ਧਮਾਕੇ, ਨਾਈਜਰ ਦੀ ਰਾਜਧਾਨੀ 'ਚ ਦਹਿਸ਼ਤ ਦਾ ਮਾਹੌਲ
NEXT STORY