ਓਟਾਵਾ (ਭਾਸ਼ਾ)— ਭਾਰਤ ਅਤੇ ਕੈਨੇਡਾ ਨੇ ਸਮਾਰਟ ਸਿਟੀ ਪ੍ਰਾਜੈਕਟ ਲਈ ਸਿਟੀ ਪਲੈਨਰ (ਯੋਜਨਾਕਾਰਾਂ) ਨੂੰ ਟ੍ਰੇਨਿੰਗ ਦੇਣ ਦੀ ਪਹਿਲ ਕੀਤੀ ਹੈ। ਪ੍ਰਾਜੈਕਟ ਨਾਲ ਜੁੜੇ ਮਾਹਰਾਂ ਨੇ ਇਹ ਗੱਲ ਆਖੀ। ਇਸ ਨਾਲ ਭਾਰਤ ਦੇ 3 ਰਾਜਾਂ— ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 20 ਸ਼ਹਿਰਾਂ ਦਾ ਵਿਕਾਸ ਤੇਜ਼ੀ ਨਾਲ ਹੋਣ ਦੀ ਸੰਭਾਵਨਾ ਹੈ। ਯੋਜਨਾਕਾਰਾਂ ਨੂੰ ਟ੍ਰੇਨਿੰਗ ਨਿਰਮਾਣ ਅਤੇ ਸੰਚਾਲਣ ਦੇ ਮਾਮਲੇ ਵਿਚ ਦਿੱਤੀ ਜਾਵੇਗੀ।
ਪ੍ਰਸਤਾਵਿਤ ਪਹਿਲ ਤਹਿਤ ਨਗਰ ਨਿਗਮਾਂ ਦੀ ਸਮਰੱਥਾ ਅਤੇ ਨਿਵੇਸ਼ ਜ਼ਰੂਰਤਾਂ ਦੀ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਕੀਤਾ ਜਾਵੇਗਾ। ਤਿੰਨ ਰਾਜਾਂ ਦੇ 64 ਸ਼ਹਿਰਾਂ 'ਚੋਂ 20 ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ। ਇਹ ਸ਼ਹਿਰ ਅੰਮ੍ਰਿਤ (ਅਟਲ ਮਿਸ਼ਨ ਫਾਰ ਰਿਜਊਵੀਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ) ਦੇ ਅਧੀਨ ਆਉਂਦੇ ਹਨ। ਇਸ ਪਹਿਲ ਵਿਚ ਨਿਰਮਾਣ, ਪਾਣੀ ਦੀ ਸਪਲਾਈ, ਸੁਧਾਰ 'ਚ ਅਮਲ ਕਰਨਾ, ਗੰਦੇ ਪਾਣੀ ਦੀ ਨਿਕਾਸੀ ਆਦਿ ਸ਼ਾਮਲ ਹੈ।
ਭਾਰਤ 'ਚ ਵਰਕਰ ਸੋਸਾਇਟੀ ਫਾਰ ਪਾਰਟੀਸੀਪੇਟਰੀ ਰਿਸਰਚ ਇਨ ਏਸ਼ੀਆ (ਪੀ. ਆਰ. ਆਈ. ਏ.) ਅਤੇ ਕਾਰਲੇਟਨ ਯੂਨੀਵਰਸਿਟੀ ਦਾ ਕੈਨੇਡਾ-ਇੰਡੀਆ ਸੈਂਟਰ ਫਾਰ ਐਕਸੀਲੈਂਸ ਨੇ ਇਨ੍ਹਾਂ ਸ਼ਹਿਰਾਂ 'ਚ ਢਾਂਚਾਗਤ ਸਹੂਲਤ 'ਚ ਸੁਧਾਰ ਲਈ ਪਹਿਲ ਕੀਤੀ ਹੈ, ਤਾਂਕਿ ਨਿਜੀ ਨਿਵੇਸ਼ ਲਈ ਮੌਕੇ ਪੈਦਾ ਹੋਣ। ਪੀ. ਆਰ. ਆਈ. ਏ. ਦੇ ਪ੍ਰਧਾਨ ਰਾਜੇਸ਼ ਟੰਡਨ ਨੇ ਕਿਹਾ ਕਿ ਇਸ ਸਾਂਝੇ ਪਹਿਲ ਨਾਲ ਕੈਨੇਡਾ ਅਤੇ ਭਾਰਤ ਦੀ ਮੁਹਾਰਤ ਮਿਲ ਕੇ ਚੁਣੌਤੀਆਂ ਦਾ ਹੱਲ ਕਰਨਗੇ ਅਤੇ ਸਮਰੱਥਾ ਨਿਰਮਾਣ ਕਰਨਗੇ।
ਨਵਾਜ਼ ਸ਼ਰੀਫ ਵਿਰੁੱਧ ਗਵਾਹਾਂ ਨੇ ਦਿੱਤੇ ਬਿਆਨ
NEXT STORY