ਓਟਾਵਾ (ਏਜੰਸੀ)- ਕੈਨੇਡਾ ਦੀ ਇੱਕ ਅਦਾਲਤ ਨੇ 2022 ਦੇ ਕਤਲ ਦੇ ਇੱਕ ਕੇਸ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਦੇ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਇੱਕ ਜਿਊਰੀ ਨੇ ਮੰਗਲਵਾਰ ਨੂੰ ਬਲਰਾਜ ਬਸਰਾ ਨੂੰ ਕਤਲ ਅਤੇ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ। ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐੱਚਆਈਟੀ) ਦਾ ਕਹਿਣਾ ਹੈ ਕਿ ਬਸਰਾ 17 ਅਕਤੂਬਰ 2022 ਨੂੰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮੈਦਾਨ ਵਿੱਚ ਇੱਕ ਗੋਲਫ ਕਲੱਬ ਵਿੱਚ ਵਿਸ਼ਾਲ ਵਾਲੀਆ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਤੀਜਾ ਵਿਅਕਤੀ ਹੈ।
ਇਹ ਵੀ ਪੜ੍ਹੋ: ਘਰਾਂ 'ਚ ਸੁੱਤੇ ਪਏ ਸਨ ਲੋਕ, ਦੇਰ ਰਾਤ ਅਚਾਨਕ ਖਿਸਕ ਗਈ ਜ਼ਮੀਨ, 21 ਲੋਕਾਂ ਦੀ ਗਈ ਜਾਨ
ਦੋ ਹੋਰ ਦੋਸ਼ੀਆਂ, ਇਕਬਾਲ ਕਾਂਗ ਅਤੇ ਡੀ ਬੈਪਟਿਸਟ, ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਰਿਪੋਰਟ ਦੇ ਅਨੁਸਾਰ, ਕਾਂਗ ਨੂੰ 17 ਸਾਲ ਕੈਦ ਅਤੇ ਅੱਗਜ਼ਨੀ ਲਈ 5 ਸਾਲ ਵਾਧੂ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਬੈਪਟਿਸਟ ਨੂੰ 17 ਸਾਲ ਲਈ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਿੰਨਾਂ ਸ਼ੱਕੀਆਂ ਨੇ 38 ਸਾਲਾ ਵਿਸ਼ਾਲ ਵਾਲੀਆ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ ਸੀ। ਵੈਨਕੂਵਰ ਪੁਲਸ ਵਿਭਾਗ (ਵੀਪੀਡੀ) ਦੇ ਅਧਿਕਾਰੀਆਂ ਨੇ ਜਲਦੀ ਹੀ ਸ਼ੱਕੀਆਂ ਦੀ ਪਛਾਣ ਕਰ ਲਈ, ਜੋ ਮੌਕੇ ਤੋਂ ਭੱਜ ਗਏ ਸਨ।
ਇਹ ਵੀ ਪੜ੍ਹੋ: H-1B ਵੀਜ਼ਾ 'ਤੇ ਡੋਨਾਲਡ ਟਰੰਪ ਦਾ ਵੱਡਾ ਬਿਆਨ, 72 ਫੀਸਦੀ ਭਾਰਤੀਆਂ ਨੂੰ...
Canada ਸਰਕਾਰ ਦਾ ਪ੍ਰਵਾਸੀਆਂ ਲਈ ਵੱਡਾ ਕਦਮ! ਵਿਦੇਸ਼ੀ ਡਿਗਰੀ ਮਾਨਤਾ ਲਈ ਰੱਖਿਆ 97 ਮਿਲੀਅਨ ਡਾਲਰ ਫੰਡ
NEXT STORY