ਟੋਰਾਂਟੋ- ਕੈਨੇਡਾ ਸਰਕਾਰ ਨੇ ਬ੍ਰੈਗਜ਼ਿਟ ਦੇ ਬਾਅਦ ਇੰਗਲੈਂਡ ਨਾਲ ਨਵਾਂ ਵਪਾਰ ਸਮਝੌਤਾ ਲਾਗੂ ਕਰਨ ਲਈ ਬਿੱਲ ਪੇਸ਼ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਨੇਡਾ ਲਈ ਬ੍ਰਿਟੇਨ ਦੇ ਡਿਪਟੀ ਹਾਈ ਕਮਿਸ਼ਨਰ ਡੇਵਿਡ ਰੀਡ ਅਤੇ ਕੈਨੇਡਾ ਦੇ ਕੌਮਾਂਤਰੀ ਵਪਾਰ ਮਾਮਲਿਆਂ ਦੇ ਉਪ ਮੰਤਰੀ ਜਾਨ ਹਨਾਫੋਰਡ ਨੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਜੋ ਮੌਜੂਦਾ ਵਪਾਰ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਬਣਾਏ ਰੱਖੇਗਾ।
ਬਿਆਨ ਵਿਚ ਕਿਹਾ, 'ਛੋਟੇ ਵਪਾਰ ਅਤੇ ਕੌਮਾਂਤਰੀ ਵਪਾਰ ਮਾਮਲਿਆਂ ਦੇ ਮੰਤਰੀ ਮੈਰੀ ਐੱਨ ਜੀ ਨੇ ਕੈਨੇਡਾ-ਇੰਗਲੈਂਡ ਵਪਾਰ ਨਿਰੰਤਰਤਾ ਸਮਝੌਤੇ ਨੂੰ ਲਾਗੂ ਕਰਨ ਲਈ ਸਦਨ ਵਿਚ ਬਿੱਲ ਸੀ-18 ਪੇਸ਼ ਕੀਤਾ। ਇੰਗਲੈਂਡ ਦੇ ਰਸਮੀ ਰੂਪ ਨਾਲ ਯੂਰਪੀ ਸੰਘ ਛੱਡਣ ਦੇ ਬਾਅਦ ਇਹ ਸਮਝੌਤਾ ਇਕ ਜਨਵਰੀ ਤੋਂ ਲਾਗੂ ਹੋਣ ਦੀ ਉਮੀਦ ਹੈ।
ਮਾਰਚ ਤੋਂ ਪਹਿਲਾਂ ਆਸਟ੍ਰੇਲੀਆ 'ਚ ਕੋਰੋਨਾਵਾਇਰਸ ਟੀਕਾਕਰਨ ਸ਼ੁਰੂ ਹੋਣ ਦੀ ਆਸ : ਮੌਰੀਸਨ
NEXT STORY