ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਸ ਜ਼ਾਹਰ ਕੀਤੀ ਹੈ ਕਿ ਯੋਜਨਾ ਤੋਂ ਪਹਿਲਾਂ ਦੇਸ਼ ਵਿਚ ਕੋਰੋਨਾਵਾਇਰਸ ਟੀਕਾਕਰਨ ਸ਼ੁਰੂ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮੌਰੀਸਨ ਨੇ 2 ਜੀਬੀ ਦੀ ਰੇਅ ਹੈਡਲੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟੀਕਾਕਰਨ ਤੈਅ ਕੀਤੀ ਮਾਰਚ ਦੀ ਸ਼ੁਰੂਆਤ ਦੀ ਤਰੀਕ ਨਾਲੋਂ “ਥੋੜ੍ਹਾ ਪਹਿਲਾਂ” ਸ਼ੁਰੂ ਹੋ ਸਕਦਾ ਹੈ। ਭਾਵੇਂਕਿ, ਮਾਰਚ ਫਿਲਹਾਲ ਅਧਿਕਾਰਤ ਤੌਰ 'ਤੇ ਨਿਰਧਾਰਤ ਤੈਅ ਸਮਾਂ ਹੈ।
ਇਹ ਟਿਪਣੀਆਂ ਉਦੋਂ ਕੀਤੀਆਂ ਗਈਆਂ ਹਨ ਜਦੋਂ ਸਿਹਤ ਮੰਤਰੀ ਗ੍ਰੇਗ ਹੰਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਆਸਟ੍ਰੇਲੀਆ ਆਪਣੇ ਪੰਜ-ਪੜਾਅ ਦੀ ਟੀਕਾਕਰਣ ਯੋਜਨਾ 'ਤੇ ''ਸਮਾਂ ਸਾਰਣੀ ਤੋਂ ਅੱਗੇ'' ਸੀ, ਜਿਸ ਦੇ ਪਹਿਲੇ ਟੀਕੇ ਨੂੰ ਜਨਵਰੀ ਦੇ ਅੰਤ ਤਕ ਵਰਤੋਂ ਲਈ ਮਨਜ਼ੂਰ ਹੋਣ ਦੀ ਉਮੀਦ ਹੈ। ਸਿਹਤ ਦੇਖਭਾਲ ਅਤੇ ਬੁਢੇਪੇ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਅਤੇ ਬਜ਼ੁਰਗਾਂ ਨੂੰ ਆਸ ਹੈ ਕਿ ਉਹਨਾਂ ਨੂੰ ਪੂਰੀ ਰੋਲ-ਆਊਟ ਦੇ ਨਾਲ ਜੈਬ ਪ੍ਰਾਪਤ ਕਰਨ ਲਈ ਲਗਭਗ 12 ਮਹੀਨੇ ਲੱਗਣਗੇ।
ਪੜ੍ਹੋ ਇਹ ਅਹਿਮ ਖਬਰ- ਸਪੇਨ : ਇਮਾਰਤ 'ਚ ਲੱਗੀ ਅੱਗ, 17 ਲੋਕ ਝੁਲਸੇ
ਉੱਧਰ ਯੂਕੇ ਨੇ ਇਸ ਹਫਤੇ ਦੇ ਸ਼ੁਰੂ ਵਿਚ ਫਾਈਜ਼ਰ-ਬਾਇਓਨਟੈਕ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕੀਤੀ, ਜਿਸ ਨੂੰ ਹੁਣ ਕੈਨੇਡਾ ਵਿਚ ਵੀ ਪ੍ਰਵਾਨਗੀ ਦਿੱਤੀ ਗਈ ਹੈ। ਭਾਵੇਂਕਿ, ਰਾਤੋ ਰਾਤ ਬ੍ਰਿਟਿਸ਼ ਰੈਗੂਲੇਟਰਾਂ ਨੇ ਇੱਕ ਚਿਤਾਵਨੀ ਜਾਰੀ ਕੀਤੀ ਹੈ ਕਿ ਗੰਭੀਰ ਐਲਰਜੀ ਦੇ ਇਤਿਹਾਸ ਵਾਲੇ ਵਿਅਕਤੀਆਂ ਨੂੰ ਟੀਕਾ ਲਗਾਉਣ ਤੋਂ ਬਾਅਦ ਐਨ.ਐਚ.ਐਸ. ਦੇ ਕਰਮਚਾਰੀਆਂ ਨਾਲ ਸੰਪਰਕ ਵਿਚ ਬਣੇ ਰਹਿਣਾ ਚਾਹੀਦਾ ਹੈ।
ਨੋਟ- ਮੌਰੀਸਨ ਦੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਸੰਬੰਧੀ ਆਸ 'ਤੇ ਦੱਸੋ ਆਪਣੀ ਰਾਏ।
ਟਰੱਕ ਡਰਾਈਵਰ ਨੇ ਮੰਨਿਆ ਦੋਸ਼- 'ਟੈਕਸਾਸ 'ਚ 40 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੀਤੀ ਤਸਕਰੀ'
NEXT STORY