ਨਿਊਯਾਰਕ/ ਟੋਰਾਂਟੋ (ਰਾਜ ਗੋਗਨਾ)—'ਭਾਰਤੀ ਨੌਜਵਾਨ ਕਿਸਾਨ ਏਕਤਾ ਟੋਰਾਂਟੋ' ਅਤੇ ਹੋਰ ਸਥਾਨਕ ਜਥੇਬੰਦੀਆਂ ਨੇ ਮਿਲ ਕੇ 'ਜਸਟਿਸ ਫਾਰ ਫਾਰਮਜ਼ ਵਿਸ਼ਾਲ ਰੈਲੀ' ਦੇ ਬੈਨਰ ਹੇਠ 12 ਦਸੰਬਰ ਦਿਨ ਸ਼ਨੀਵਾਰ ਨੂੰ ਭਾਰਤੀ ਦੂਤਘਰ ਦਾ ਘਿਰਾਉ ਕਰਨ ਅਤੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਹੈ। ਇਹ ਵਿਸ਼ਾਲ ਰੈਲੀ ਵੈਸਟਵੁੱਡ ਮਾਲ ਮਾਲਟਨ ਤੋਂ ਸਵੇਰੇ 9 ਵਜੇ ਚੱਲੇਗੀ।
ਪ੍ਰਬੰਧਕਾਂ ਨੇ ਦੱਸਿਆ ਕਿ ਯਾਰਕ ਢੁੰਡਾਸ ਸਟਰੀਟ ਤੋਂ ਭਾਰਤੀ ਦੂਤਘਰ ਤੱਕ 12 ਵਜੇ ਇਕ ਪੈਦਲ ਮਾਰਚ ਵੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੱਕ ਭਾਰਤੀ ਦੂਤਘਰ ਉਨ੍ਹਾਂ ਦਾ ਮੰਗ ਪੱਤਰ ਨਹੀਂ ਲਵੇਗਾ, ਉਦੋਂ ਤੱਕ ਉਹ ਭਾਰਤੀ ਅੰਬੈਂਸੀ ਦਾ ਘਿਰਾਉ ਨਿਰੰਤਰ ਜਾਰੀ ਰੱਖਣਗੇ।
ਮੰਗ ਪੱਤਰ ਉੁੱਤੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਨੂੰ ਭਾਰਤੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਬੰਧਕਾਂ ਨੇ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਬੇਨਤੀ ਕੀਤੀ ਹੈ ਕੋਵਿਡ-19 ਦੇ ਮੱਦੇਨਜ਼ਰ ਸਰਕਾਰੀ ਹਿਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਹੁੱਲੜਬਾਜੀ ਤੋਂ ਗੁਰੇਜ਼ ਕਰਨ ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਸਿਰਫ਼ ਕਿਸਾਨੀ ਨਾਲ ਸਬੰਧਤ ਮੁੱਦਿਆਂ ਨੂੰ ਹੀ ਕੇਂਦਰਿਤ ਕੀਤਾ ਜਾਵੇਗਾ।
UK : ਕਿਸਾਨ ਸੰਘਰਸ਼ ਦੇ ਹੱਕ 'ਚ ਭਾਰਤੀ ਹਾਈ ਕਮਿਸ਼ਨਰ ਤੇ ਵਿਦੇਸ਼ ਸਕੱਤਰ ਨੂੰ ਭੇਜੇ ਮੰਗ ਪੱਤਰ
NEXT STORY