ਓਂਟਾਰੀਓ(ਏਜੰਸੀ)— ਕੈਨੇਡਾ ਦੇ ਸੂਬੇ ਓਂਟਾਰੀਓ 'ਚ ਨਵੀਂ ਬਣੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸਿੱਖਾਂ ਨੂੰ ਖਾਸ ਤੋਹਫਾ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ। ਜਲਦੀ ਹੀ ਇਸ ਸੂਬੇ 'ਚ ਰਹਿਣ ਵਾਲੇ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਓਂਟਾਰੀਓ ਕੈਨੇਡਾ ਦਾ ਚੌਥਾ ਅਜਿਹਾ ਸੂਬਾ ਬਣ ਜਾਵੇਗਾ, ਜਿੱਥੇ ਸਿੱਖਾਂ ਨੂੰ ਇਹ ਛੋਟ ਹੋਵੇਗੀ। ਇਸ ਤੋਂ ਪਹਿਲਾਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬੇ 'ਚ ਸਿੱਖਾਂ ਨੂੰ ਇਹ ਛੋਟ ਮਿਲੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਡੱਗ ਫੋਰਡ ਦੀ ਸਰਕਾਰ ਨੂੰ 7 ਜੂਨ 2018 ਨੂੰ ਹੋਈਆਂ ਸੂਬਾ ਚੋਣਾਂ 'ਚ ਇਤਿਹਾਸਕ ਜਿੱਤ ਹਾਸਲ ਹੋਈ ਸੀ। ਇਸ ਸੂਬੇ 'ਚ ਵੀ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਹਨ, ਇਸੇ ਲਈ ਡੱਗ ਫੋਰਡ ਸਰਕਾਰ ਵਲੋਂ ਇਹ ਉਪਰਾਲੇ ਹੋਣ ਜਾ ਰਹੇ ਹਨ।
'ਸਿੱਖਸ ਮੋਟਰਸਾਈਕਲ ਗਰੁੱਪ' ਦੇ ਪ੍ਰਤੀਨਿਧੀ ਜਗਦੀਪ ਸਿੰਘ ਨੇ ਕਿਹਾ ਕਿ ਅਸੀਂ ਬਿਨਾਂ ਦਸਤਾਰ ਦੇ ਅਧੂਰੇ ਹਾਂ। ਇਹ ਸਾਡਾ ਧਾਰਮਿਕ ਚਿੰਨ੍ਹ ਵੀ ਹੈ । ਡੱਗ ਫੋਰਡ ਦੇ ਦਫਤਰ ਵਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵਲੋਂ ਕੋਸ਼ਿਸ਼ਾਂ ਜਾਰੀ ਹਨ ਤਾਂ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਦੀ ਜ਼ਰੂਰਤ ਨਾ ਹੋਵੇ।
ਜਾਪਾਨ ਨੇ ਚੀਨ ਦੀ ਵੱਧਦੀ ਫੌਜੀ ਗਤੀਵਿਧੀ ਨੂੰ ਸੁਰੱਖਿਆ ਲਈ ਦੱਸਿਆ ਖਤਰਾ
NEXT STORY