Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 23, 2026

    3:49:06 PM

  • 3 members of a gang arrested in amritsar

    ਅੰਮ੍ਰਿਤਸਰ 'ਚ ਫੜੇ ਗਏ ਇਕ ਗਿਰੋਹ ਦੇ 3 ਮੈਂਬਰ,...

  • university students collide with prtc bus girl dies

    PRTC ਬੱਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ...

  • pakistani spy caught in amritsar before black out

    ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ...

  • big news about gas cylinders new connections banned

    ਗੈਸ ਸਿਲੰਡਰ ਨੂੰ ਲੈ ਵੱਡੀ ਖਬਰ, ਨਵੇਂ ਕੁਨੈਕਸ਼ਨਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਇਹ ਹਨ ਕੈਨੇਡਾ 'ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਚਿਹਰੇ

INTERNATIONAL News Punjabi(ਵਿਦੇਸ਼)

ਇਹ ਹਨ ਕੈਨੇਡਾ 'ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਚਿਹਰੇ

  • Updated: 15 Jun, 2018 02:22 PM
International
canada ontario punjabis
  • Share
    • Facebook
    • Tumblr
    • Linkedin
    • Twitter
  • Comment

ਬਰੈਂਪਟਨ,(ਨਰੇਸ਼ ਕੁਮਾਰ ਅਤੇ ਰਮਨਦੀਪ ਸਿੰਘ ਸੋਢੀ)— 7 ਜੂਨ ਨੂੰ ਓਂਟਾਰੀਓ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਮੂਲ ਦੇ ਸੱਤ ਉਮੀਦਵਾਰ ਚੋਣਾਂ ਜਿੱਤ ਕੇ ਮੈਂਬਰ ਆਫ ਪ੍ਰੋਵੈਂਸ਼ੀਅਲ ਪਾਰਲੀਮੈਂਟ ਐੱਮ. ਪੀ. ਪੀ. ਯਾਨੀ ਵਿਧਾਇਕ ਬਣੇ ਹਨ। ਇਨ੍ਹਾਂ ਚੋਣਾਂ ਵਿਚ ਕੁੱਲ 24 ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ 7 ਨੂੰ ਜਿੱਤ ਮਿਲੀ। ਕੈਨੇਡਾ ਦੌਰੇ 'ਤੇ ਆਈ 'ਜਗ ਬਾਣੀ' ਦੀ ਟੀਮ ਨੇ ਇਨ੍ਹਾਂ ਸਾਰੇ ਵਿਧਾਇਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ, ਸਿਆਸਤ ਵਿਚ ਉਨ੍ਹਾਂ ਦੀ ਰੁਚੀ ਅਤੇ ਓਂਟਾਰੀਓ ਅਤੇ ਉਨ੍ਹਾਂ ਦੇ ਆਪਣੇ ਹਲਕੇ ਨੂੰ ਲੈ ਕੇ ਵਿਕਾਸ ਸਬੰਧੀ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਲੈ ਕੇ ਵਿਸਥਾਰਤ ਗੱਲਬਾਤ ਕੀਤੀ। ਪੇਸ਼ ਹੈ ਓਂਟਾਰੀਓ ਵਿਚ ਪੰਜਾਬ ਦਾ ਨਾਂ ਚਮਕਾਉਣ ਵਾਲੇ ਇਨ੍ਹਾਂ ਵਿਧਾਇਕਾਂ ਦੀ ਵਿਸਥਾਰਤ ਰਿਪੋਰਟ...

PunjabKesari
ਦੀਪਕ ਆਨੰਦ
ਹਲਕਾ : ਮਿਸੀਸਾਗਾ ਮਾਲਟਨ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ 
ਵੋਟ ਮਿਲੇ : 14712
ਜੀਤ ਦਾ ਫਰਕ : 2362 ਵੋਟ
ਕੌਣ ਹਨ ਦੀਪਕ ਆਨੰਦ
ਪੰਜਾਬ  ਵਿਚ ਪਟਿਆਲਾ ਵਿਚ ਪੈਦਾ ਹੋਏ ਦੀਪਕ ਆਨੰਦ ਓਂਟਾਰੀਓ ਚੋਣਾਂ ਵਿਚ ਮਿਸੀਸਾਗਾ ਮਾਲਟਨ ਸੀਟ ਤੋਂ ਵਿਧਾਇਕ ਬਣੇ ਹਨ। ਮਾਲਟਨ ਸੀਟ ਉਹ ਸੀਟ ਹੈ, ਜਿਹੜੀ ਸ਼ੁਰੂਆਤ ਵਿਚ ਪੰਜਾਬੀਆਂ ਦਾ ਗੜ੍ਹ ਹੋਇਆ ਕਰਦੀ ਸੀ। ਦੀਪਕ ਦੀ ਸਕੂਲੀ ਸਿੱਖਿਆ ਮੋਹਾਲੀ ਵਿਚ ਗਿਆਨ ਜੋਤੀ ਸਕੂਲ ਵਿਚ ਹੋਈ ਹੈ। ਉਨ੍ਹਾਂ ਨੇ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ। ਪਿਛਲੇ 18 ਸਾਲ ਤੋਂ ਕੈਨੇਡਾ ਵਿਚ ਵਸੇ ਦੀਪਕ ਨੇ ਕੈਨੇਡਾ ਵਿਚ ਸ਼ੁਰੂਆਤ ਇਕ ਕੰਪਨੀ ਵਿਚ ਕਵਾਲਿਟੀ ਮੈਨੇਜਰ ਦੀ ਨੌਕਰੀ ਕਰਕੇ ਕੀਤੀ ਸੀ। ਇਸ ਤੋਂ ਬਾਅਦ ਦੀਪਕ ਨੇ ਸ਼ੀਓਲਿਕ ਸਕੂਲ ਆਫ ਬਿਜ਼ਨੈੱਸ ਵਿਚ ਫੁੱਲ ਟਾਈਮ ਐੱਮ. ਬੀ. ਏ. ਕੀਤੀ।

ਸਿਆਸਤ ਵਿਚ ਕਿਵੇਂ ਆਏ
ਮੇਰਾ ਪਰਿਵਾਰਕ ਪਿਛੋਕੜ ਸਿਆਸੀ ਨਹੀਂ ਹੈ। ਮੈਂ ਇਥੇ ਚੈਰਿਟੀ ਸੰਸਥਾ ਲਈ ਕੰਮ ਕਰ ਰਿਹਾ ਸੀ ਅਤੇ ਇਸ ਦੌਰਾਨ ਮੈਂ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਨੂੰ ਮਹਿਸੂਸ ਕੀਤਾ। ਫਿਰ ਮੈਂ ਸਿਆਸਤ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਆਸਤ ਵਿਚ ਸਰਗਰਮ ਹੋ ਕੇ ਹੀ ਕੱਢਿਆ ਜਾ ਸਕਦਾ ਹੈ। ਲਿਹਾਜ਼ਾ ਮੈਂ ਸਿਆਸੀ ਵਾਲੰਟੀਅਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਲੋਕਾਂ ਦਾ ਪਿਆਰ ਮਿਲਿਆ ਅਤੇ ਇਸੇ ਪਿਆਰ ਦੇ ਬਲਬੂਤੇ ਅੱਜ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ।

ਦੀਪਕ ਆਨੰਦ ਬਲੂ ਪ੍ਰਿੰਟ
ਸਾਡੀ ਪਾਰਟੀ ਨੇ ਵੈਸੇ ਤਾਂ ਜਨਤਾ ਨਾਲ ਵਿਆਪਕ ਸੁਧਾਰ ਦਾ ਵਾਅਦਾ ਕੀਤਾ ਹੈ। ਇਸ ਵਿਚ ਰੋਜ਼ਗਾਰ ਤੋਂ ਲੈ ਕੇ ਜਨਤਾ ਦਾ ਜੀਵਨ ਆਸਾਨ ਬਣਾਉਣ ਦੇ ਸਾਰੇ ਯਤਨ ਕੀਤੇ ਜਾਣਗੇ ਪਰ ਮੇਰਾ ਨਿੱਜੀ ਬਲੂ ਪ੍ਰਿੰਟ ਆਪਣੇ ਹਲਕੇ ਦੀ ਹਰ ਆਵਾਜ਼ ਨੂੰ ਕਵੀਂਜ ਪਾਰਕ (ਓਂਟਾਰੀਓ ਵਿਧਾਨ ਸਭਾ) ਵਿਚ ਚੁੱਕ ਕੇ ਉਨ੍ਹਾਂ ਦਾ ਹੱਲ ਕੱਢਣਾ ਹੈ। ਲੋਕਾਂ ਨੇ ਮੈਨੂੰ ਸਮਰਥਨ ਦੇ ਕੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੱਤਾ ਹੈ ਅਤੇ ਮੈਂ ਪੂਰੀ ਮਿਹਨਤ ਅਤੇ ਲਗਨ ਨਾਲ ਇਹ ਕੰਮ ਕਰਾਂਗਾ। ***

PunjabKesari
ਸਾਰਾ ਸਿੰਘ
ਸੀਟ : ਬਰੈਂਪਟਨ ਸੈਂਟਰਲ
ਪਾਰਟੀ : ਐੱਨ. ਡੀ. ਪੀ.
ਵੋਟ ਮਿਲੇ : 12892
ਜਿੱਤ ਦਾ ਫਰਕ : 89

ਕੌਣ ਹਨ ਸਾਰਾ ਸਿੰਘ
ਬ੍ਰੈਂਪਟਨ ਵਿਚ ਜੰਮੀ ਅਤੇ ਪਲੀ ਸਾਰਾ ਸਿੰਘ ਬ੍ਰੈਂਪਟਨ ਸੈਂਟਰ ਸੀਟ ਤੋਂ ਵਿਧਾਇਕ ਚੁਣੀ ਗਈ ਹੈ। ਸਾਰਾ ਸਿੰਘ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਸਾਰਾ ਸਿੰਘ ਨੇ ਰੇਅਰਸਨ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਤੋਂ ਇਲਾਵਾ ਮਾਸਟਰਸ ਇਨ ਆਰਟਸ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ। ਇਨ੍ਹਾਂ ਚੋਣਾਂ ਵਿਚ ਬ੍ਰੈਂਪਟਨ ਤੋਂ ਚੁਣੀ ਗਈ ਐੱਨ. ਡੀ. ਪੀ. ਦੀ ਇਕਲੌਤੀ ਮਹਿਲਾ ਵਿਧਾਇਕ ਹੈ।

ਸਾਰਾ ਸਿੰਘ ਦੇ ਮੁੱਦੇ
ਸਾਰਾ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਨਵੇਂ ਹਸਪਤਾਲ ਬਣਵਾਉਣ ਦਾ ਵਾਅਦਾ ਕੀਤਾ ਹੈ। ਬ੍ਰੈਂਪਟਨ ਸੈਂਟਰ ਵਿਚ ਲੋਕਾਂ ਨੂੰ ਸਿਹਤ ਸੇਵਾਵਾਂ ਪੱਖੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਰਕਾਰ ਵਲੋਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਦਵਾਈਆਂ ਦਾ ਖਰਚਾ ਸ਼ਾਮਲ ਨਹੀਂ ਹੁੰਦਾ। ਲਿਹਾਜ਼ਾ ਬੀਮਾਰੀਆਂ ਦੇ ਇਲਾਜ 'ਤੇ ਭਾਰੀ ਭਰਕਮ ਖਰਚ ਹੁੰਦਾ ਹੈ। ਸਾਰਾ ਸਿੰਘ ਇਸ ਖਰਚ ਨੂੰ ਘੱਟ ਕਰਨਾ ਚਾਹੁੰਦੀ ਹੈ।

ਸਿਆਸਤ ਵਿਚ ਕਿਵੇਂ ਆਏ
ਐੱਨ. ਡੀ. ਪੀ. ਦੀ ਟਿਕਟ 'ਤੇ ਚੋਣ ਲੜਨ ਤੋਂ ਪਹਿਲਾਂ ਸਾਰਾ ਸਿੰਘ ਓਂਟਾਰੀਓ ਦੀ ਕਮਿਊਨਿਟੀ ਲੀਵਿੰਗ ਵਿਚ ਬੋਰਡ ਆਫ ਕਰੈਕਟਰ ਵਿਚ ਰਹੀ ਹੈ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੁੜੀ ਰਹੀ ਹੈ। ਸਿਆਸਤ ਵੱਲ ਉਨ੍ਹਾਂ ਦਾ ਰੁਝਾਨ ਸਮਾਜ ਸੇਵਾ ਵਿਚ ਜੁੜਨ ਤੋਂ ਬਾਅਦ ਹੀ ਹੋਇਆ। ਲੋਕਾਂ ਲਈ ਕੰਮ ਕਰਦਿਆਂ ਉਨ੍ਹਾਂ ਨੂੰ ਲੱਗਾ ਕਿ ਸਿਆਸਤ ਵਿਚ ਆ ਕੇ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕੀਤੀ ਜਾ ਸਕਦੀ ਹੈ।
***

PunjabKesari
ਪਰਮ ਗਿੱਲ
ਸੀਟ : ਮਿਲਟਨ
ਪਾਰਟੀ : ਪ੍ਰੋਗਰੈਸਿਵ ਕੰਜ਼ਰਵੇਟਿਵ
ਵੋਟ ਮਿਲੇ : 18237
ਜਿੱਤ ਦਾ ਫਰਕ : 5177

ਕੌਣ ਹਨ ਪਰਮ 
ਓਂਟਾਰੀਓ ਦੀ ਮਿਲਟਨ ਸੀਟ ਤੋਂ ਚੋਣ ਜਿੱਤੇ ਪਰਮ ਗਿੱਲ ਮੋਗਾ ਦੇ ਪਿੰਡ ਪੁਰਾਣਾਵਾਲਾ ਨਾਲ ਸਬੰਧ ਰੱਖਦੇ ਹਨ। ਇਸ ਤੋਂ ਪਹਿਲਾਂ ਉਹੋ ਕੈਨੇਡਾ ਦੇ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਹਨ। ਉਹ ਦੋ ਵਾਰ ਐੱਮ. ਪੀ. ਦੀ ਚੋਣ ਹਾਰ ਚੁੱਕੇ ਹਨ।

 ਪਰਮ ਗਿੱਲ ਦੇ ਮੁੱਦੇ
ਪਰਮ ਗਿੱਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੇ ਹਲਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਤੋਂ ਇਲਾਵਾ ਸਸਤੀ ਬਿਜਲੀ, ਰੋਜ਼ਗਾਰ ਅਤੇ ਸਿੱਖਿਆ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਉਹ ਭਾਰਤ ਵਿਚੋਂ ਕੈਨੇਡਾ ਪੜ੍ਹਾਈ ਲਈ ਆ ਰਹੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਦੇ ਹਨ ਅਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਵੀ ਕੋਸ਼ਿਸ਼ ਕਰਨਗੇ। 
ਸਿਆਸਤ ਵਿਚ ਕਿਵੇਂ ਆਏ
ਪਰਮ ਗਿੱਲ ਦੇ ਪਰਿਵਾਰ ਦਾ ਕੈਨੇਡਾ ਵਿਚ ਫਰਨੀਚਰ ਦਾ ਚੰਗਾ ਕਾਰੋਬਾਰ ਹੈ ਅਤੇ ਉਹ ਕੈਨੇਡਾ ਵਿਚ ਆਉਣ ਤੋਂ ਬਾਅਦ ਆਪਣੇ ਪਰਿਵਾਰਕ ਕਾਰੋਬਾਰ ਨਾਲ ਜੁੜੇ। 2006 ਦੀਆਂ ਚੋਣਾਂ ਤੋਂ ਪਹਿਲਾਂ ਪਰਮ ਗਿੱਲ ਨੂੰ ਕੈਨੇਡਾ ਦੀਆਂ ਕੁਝ ਨੀਤੀਆਂ ਵਿਚ ਕਮੀ ਨਜ਼ਰ ਆਉਣੀ ਸ਼ੁਰੂ ਹੋਈ। ਲਿਹਾਜ਼ਾ ਪਰਮ ਗਿੱਲ ਨੇ ਸਿਆਸਤ ਵਿਚ ਉਤਰਨ ਦਾ ਫੈਸਲਾ ਕੀਤਾ ਅਤੇ ਕੰਜ਼ਰਵੇਟਿਵ ਪਾਰਟੀ ਜੁਆਇਨ ਕੀਤੀ ਅਤੇ ਬਤੌਰ ਮੈਂਬਰ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਚੋਣ ਲੜਨ ਦਾ ਮੌਕਾ ਮਿਲਿਆ।
 

PunjabKesari
ਨੀਨਾ ਤਾਂਗੜੀ
ਹਲਕਾ : ਮਿਸੀਸਾਗਾ ਸਟ੍ਰੇਟਵਿਲੇ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ  : 20879
ਜਿੱਤ ਦਾ ਫਰਕ : 8486 ਵੋਟ

ਕੌਣ ਹਨ ਨੀਨਾ ਤਾਂਗੜੀ
ਮਿਸੀਸਾਗਾ ਸਟ੍ਰੇਟਵਿਲੇ ਸੀਟ ਤੋਂ ਆਪਣੀ ਵਿਰੋਧੀ ਉਮੀਦਵਾਰ ਬਾਬ ਡੇਲਨ ਤੋਂ ਤਿੰਨ ਚੋਣਾਂ ਹਾਰਨ ਤੋਂ ਬਾਅਦ ਆਖਿਰਕਾਰ ਜਲੰਧਰ ਦੀ ਨੂੰਹ ਨੀਨਾ ਤਾਂਗੜੀ ਨੇ ਉਨ੍ਹਾਂ ਨੂੰ ਚੌਥੀ ਵਾਰ ਚੋਣਾਂ ਵਿਚ ਹਰਾ ਦਿੱਤਾ। ਨੀਨਾ ਇਸ ਤੋਂ ਪਹਿਲਾਂ 2003, 2007 ਅਤੇ 2014 ਦੀਆਂ ਚੋਣਾਂ ਬਾਬ ਦੇ ਹੱਥੋਂ ਹਾਰ ਚੁੱਕੀ ਹੈ। ਇੰਗਲੈਂਡ ਵਿਚ ਪੈਦਾ ਹੋਈ ਨੀਨਾ ਤਾਂਗੜੀ ਦਾ ਵਿਆਹ 34 ਸਾਲ ਪਹਿਲਾਂ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ। ਇਸ ਪਿੰਡ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਸ਼ੀਲਾ ਰਾਣੀ ਡੀ. ਏ. ਵੀ. ਸਕੂਲ ਵੀ ਚਲਾਇਆ ਜਾ ਰਿਹਾ ਹੈ। ਨੀਨਾ ਵਿਆਹ ਤੋਂ ਬਾਅਦ 1984 ਵਿਚ ਕੈਨੇਡਾ ਆਈ ਸੀ।
ਸਿਆਸਤ ਵਿਚ ਕਿਵੇਂ ਆਏ
ਜਦੋਂ ਟੀ. ਵੀ. 'ਤੇ ਪ੍ਰੋਗਰਾਮ ਦੌਰਾਨ ਨੀਤੀਆਂ ਨੂੰ ਲੈ ਕੇ ਗੜਬੜ ਨਜ਼ਰ ਆਉਂਦੀ ਸੀ ਤਾਂ ਅਜਿਹੀ ਸਥਿਤੀ ਨੂੰ ਦੇਖ ਕੇ ਗੁੱਸਾ ਆਉਂਦਾ ਸੀ ਲਿਹਾਜ਼ਾ ਮੈਂ ਸਿਆਸਤ ਵਿਚ ਆਉਣ ਦਾ ਫੈਸਲਾ ਕੀਤਾ ਅਤੇ ਪੀ. ਸੀ. ਪਾਰਟੀ ਨਾਲ ਜੁੜੀ। ਮੈਨੂੰ ਪਾਰਟੀ ਦੀਆਂ ਨੀਤੀਆਂ ਨੇ ਪ੍ਰਭਾਵਿਤ ਕੀਤਾ ਕਿਸੇ ਵੀ ਪਾਰਟੀ ਨੂੰ ਜਨਤਾ ਤੋਂ ਹਾਸਲ ਕੀਤੇ ਗਏ ਟੈਕਸ ਨੂੰ ਲੈ ਕੇ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਪੀ. ਸੀ. ਇਸ ਮਾਮਲੇ ਵਿਚ ਬਿਹਤਰ ਪਾਰਟੀ ਹੈ।

ਹਲਕੇ ਦੇ ਮੁੱਦੇ 
ਮੇਰੇ ਹਲਕੇ ਵਿਚ ਵੱਡੀ ਗਿਣਤੀ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਹੈ ਅਤੇ ਇਨ੍ਹਾਂ ਦੀ ਸਿਹਤ ਨੂੰ ਲੈ ਕੇ ਸਮੱਸਿਆ ਮੇਰੇ ਹਲਕੇ ਦਾ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਸਿੱਖਿਆ, ਨੌਕਰੀ ਅਤੇ ਨੌਜਵਾਨਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਹੱਲ ਕਰਨ ਦਾ ਯਤਨ ਕਰਾਂਗੀ। ਮੇਰਾ ਟੀਚਾ ਆਪਣੇ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਹੈ। ਮੈਂ ਰਾਊਂਡ ਟੇਬਲ ਅਤੇ ਟਾਊਨ ਹਾਲ ਕਰਾਂਗੀ ਅਤੇ ਲੋਕਾਂ ਦੇ ਮੁੱਦੇ ਸੁਣਾਂਗੀ ਅਤੇ ਉਨ੍ਹਾਂ ਸਾਰੇ ਮੁੱਦਿਆਂ ਨੂੰ ਵਿਧਾਨ ਸਭਾ ਵਿਚ ਚੁੱਕਾਂਗੀ। ਲੋਕਾਂ ਨੂੰ ਸਸਤੀ ਬਿਜਲੀ, ਸਸਤਾ ਤੇਲ ਅਤੇ ਮਹਿੰਗਾਈ ਤੋਂ ਨਿਜਾਤ ਦਿਵਾਉਣਾ ਮੇਰਾ ਟੀਚਾ ਹੈ।
***

PunjabKesari
ਅਮਰਜੋਤ ਸਿੰਘ ਸੰਧੂ
ਬ੍ਰੈਂਪਟਨ ਵੈਸਟ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ : 14951 
ਜੀਤ ਦਾ ਫਰਕ : 490 ਵੋਟ
ਕੌਣ ਹਨ ਅਮਰਜੋਤ
ਓਂਟਾਰੀਓ ਚੋਣਾਂ ਵਿਚ ਬ੍ਰੈਂਪਟਨ ਵੈਸਟ ਤੋਂ ਚੋਣ ਜਿੱਤ ਕੇ ਓਂਟਾਰੀਓ ਦੀ ਵਿਧਾਨ ਸਭਾ ਪਹੁੰਚੇ ਅਮਰਜੋਤ ਸੰਧੂ ਕੈਨੇਡਾ ਵਿਚ ਬਤੌਰ ਵਿਦਿਆਰਥੀ ਜਾ ਕੇ 10 ਸਾਲ ਵਿਚ ਵਿਧਾਨ ਸਭਾ ਪਹੁੰਚਣ ਵਾਲੇ ਪਹਿਲੇ ਅੰਤਰਰਾਸ਼ਟਰੀ ਵਿਦਿਆਰਥੀ ਹਨ। ਸੰਧੂ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਸਕੂਲੀ ਸਿੱਖਿਆ ਅੰਮ੍ਰਿਤਸਰ ਤੋਂ ਹੋਈ ਹੈ। ਸੰਧੂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ 'ਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। 2008 ਵਿਚ ਕੈਨੇਡਾ ਆਏ ਸੰਧੂ ਨੇ ਆਪਣੀ ਮਾਸਟਰ ਡਿਗਰੀ ਵਾਇਰਲੈੱਸ ਨੈੱਟਰਕਿੰਗ 'ਚ ਹਾਸਲ ਕੀਤੀ ਹੈ। ਸਿੱਖਿਆ ਪੂਰੀ ਕਰਨ ਤੋਂ ਬਾਅਦ ਅਮਰਜੋਤ ਨੇ ਵਾਇਰਲੈੱਸ ਅਤੇ ਨੈੱਟਵਰਕਿੰਗ ਦੇ ਤੌਰ 'ਤੇ ਪੰਜ ਸਾਲ ਨੌਕਰੀ ਕੀਤੀ ਹੈ।  
ਅਮਰਜੋਤ ਅਤੇ ਸਿਆਸਤ 
ਅਮਰਜੋਤ ਦਾ ਪਰਿਵਾਰਕ ਪਿਛੋਕੜ ਸਿਆਸਤੀ ਰਿਹਾ ਹੈ ਅਤੇ ਪੰਜਾਬ ਵਿਚ ਉਨ੍ਹਾਂ ਦਾ ਪਰਿਵਾਰ ਵੀ ਸਿਆਸਤ ਵਿਚ ਕਾਫੀ ਰੁਚੀ ਰੱਖਦਾ ਹੈ। ਅਮਰਜੋਤ ਕੈਨੇਡਾ ਆਉਣ ਦੇ ਨਾਲ ਹੀ ਕੰਜ਼ਰਵੇਟਿਵ ਪ੍ਰੈਗਰੈਸਿਵ ਨਾਲ ਜੁੜ ਗਏ ਸਨ ਅਤੇ ਇਕ ਵਾਲੰਟੀਅਰ ਦੇ ਤੌਰ 'ਤੇ ਕੰਮ ਕਰਦੇ ਰਹੇ। ਉਹ ਆਪਣੇ ਹਲਕੇ ਬ੍ਰੈਂਪਟਨ ਵੈਸਟ ਵਿਚ ਪਾਰਟੀ ਦੀ ਸਥਾਨਕ ਇਕਾਈ ਦੇ ਪ੍ਰਧਾਨ ਵੀ ਰਹੇ ਹਨ। 
ਹਲਕੇ ਦੇ ਮੁੱਦੇ
ਮੇਰੇ ਹਲਕੇ ਵਿਚ ਹੈਲਥ ਕੇਅਰ ਸਭ ਤੋਂ ਵੱਡਾ ਮੁੱਦਾ ਹੈ। ਲੋਕਾਂ ਨੂੰ ਬਿਹਤਰ ਸਹੂਲਤਾਂ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਗੱਡੀਆਂ ਦੀ ਬੀਮੇ ਨੂੰ ਲੈ ਕੇ ਵੀ ਲੋਕਾਂ ਦੀ ਵੱਡੀ ਮੰਗ ਹੈ। ਇਸ ਵਿਚ ਸੁਧਾਰ ਕੀਤਾ ਜਾਵੇਗਾ। ਬ੍ਰੈਂਪਟਨ ਵਿਚ ਵੱਡੀ ਇੰਡਸਟਰੀ ਨਹੀਂ ਹੈ। ਲੋਕਾਂ ਨੂੰ ਰੋਜ਼ਗਾਰ ਦੇ ਲਈ ਦੋ-ਦੋ ਘੰਟੇ ਟ੍ਰੈਵਲ ਕਰਨਾ ਪੈਂਦਾ ਹੈ। ਇਥੋਂ ਉਦਯੋਗਾਂ 'ਤੇ ਨਿਗਰਾਨੀ ਜ਼ਿਆਦਾ ਸੀ ਲਿਹਾਜ਼ਾ ਇੰਡਸਟਰੀ ਇਥੇ ਆਉਣੋਂ ਡਰ ਰਹੀ ਸੀ। ਸਾਡੀ ਪਾਰਟੀ ਨੇ ਰੈਗੂਲੇਸ਼ਨ ਘਟਾਉਣ ਦੀ ਗੱਲ ਕੀਤੀ ਹੈ। ਇਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ। 

***

PunjabKesari
ਪ੍ਰਭਮੀਤ ਸਿੰਘ ਸਰਕਾਰੀਆ
ਹਲਕਾ : ਬਰੈਂਪਟਨ ਸਾਊਥ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ : 15652
ਜਿੱਤ ਦਾ ਫਰਕ : 2733 ਵੋਟ 
ਕੌਣ ਹਨ ਪ੍ਰਭਮੀਤ ਸਿੰਘ ਸਰਕਾਰੀਆ
ਪ੍ਰਭਮੀਤ ਸਿੰਘ ਸਰਕਾਰੀਆ ਦਾ ਪਰਿਵਾਰਕ ਪਿਛੋਕੜ ਅੰਮ੍ਰਿਤਸਰ ਤੋਂ ਹੈ। ਗੁੰਮਟਾਲਾ ਉਨ੍ਹਾਂ ਦਾ ਜੱਦੀ ਪਿੰਡ ਹੈ ਅਤੇ ਉਹ ਅੰਮ੍ਰਿਤਸਰ ਦੇ ਰਾਜਾਸਾਂਸੀ ਏਅਰਪੋਰਟ ਦੇ ਨੇੜੇ ਸਥਿਤ ਹੈ। ਅੱਜ ਵੀ ਉਨ੍ਹਾਂ ਦਾ ਇਕ ਘਰ ਅੰਮ੍ਰਿਤਸਰ ਵਿਚ ਹੈ ਅਤੇ ਪ੍ਰਭਮੀਤ ਅਕਸਰ ਅੰਮ੍ਰਿਤਸਰ ਆਉਂਦਾ ਰਹਿੰਦਾ ਹੈ। ਸਰਕਾਰੀਆ ਨੇ ਪਹਿਲਾਂ ਬੀ. ਬੀ. ਏ. ਦੀ ਸਿੱਖਿਆ ਹਾਸਲ ਕੀਤੀ ਅਤੇ ਬੈਂਕ ਵਿਚ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਅਤੇ ਕਾਰਪੋਰੇਟ ਲਾਅ ਕੰਪਨੀ ਵਿਚ ਕੰਮ ਕੀਤਾ। 
ਸਿਆਸਤ ਵਿਚ ਕਿਵੇਂ ਆਏ
ਮੈਂ ਵਕਾਲਤ ਦੇ ਪੇਸ਼ੇ ਵਿਚੋਂ ਹਾਂ ਅਤੇ ਵਕਾਲਤ ਅਤੇ ਐੱਮ. ਪੀ. ਪੀ. ਦਾ ਕੰਮ ਲਗਭਗ ਇਕੋ ਜਿਹਾ ਹੈ। ਮੈਂ ਵਕੀਲ ਹੋਣ ਦੇ ਨਾਤੇ ਜਨਤਾ ਨਾਲ ਜੁੜ ਰਿਹਾ ਹਾਂ ਅਤੇ ਇਥੇ ਨੀਤੀ ਨਿਰਮਾਣ ਨਾਲ ਜੁੜੀਆਂ ਗੱਲਾਂ 'ਤੇ ਸਟੱਡੀ ਕਰਦਾ ਰਿਹਾ ਹਾਂ। ਮੈਨੂੰ ਕਈ ਵਾਰ ਨੀਤੀਆਂ ਵਿਚ ਪਰਿਵਰਤਨ ਦੀ ਜ਼ਰੂਰਤ ਮਹਿਸੂਸ ਹੋਈ ਲਿਹਾਜ਼ਾ ਮੈਂ ਸਿਆਸਤ ਵਿਚ ਆਉਣ ਦਾ ਫੈਸਲਾ ਕੀਤਾ ਅਤੇ ਲੋਕਾਂ ਨੂੰ ਸਮਰਥਨ ਦੇ ਨਾਲ ਪੀ. ਸੀ. ਪਾਰਟੀ ਨਾਲ ਜੁੜਿਆ ਅਤੇ ਪਾਰਟੀ ਨੇ ਅਤੇ ਲੋਕਾਂ ਨੇ ਮੇਰੇ 'ਤੇ ਭਰੋਸਾ ਜਤਾਇਆ। 
ਪ੍ਰਭਮੀਤ ਦੇ ਮੁੱਦੇ
ਵਿਧਾਇਕ ਦੇ ਹੱਥ ਵਿਚ ਸਿਹਤ ਅਤੇ ਸਿੱਖਿਆ ਨਾਲ ਜੁੜੇ ਮਸਲੇ ਹੁੰਦੇ ਹਨ। ਇਸ ਤੋਂ ਇਲਾਵਾ ਵੱਧ ਰਹੇ ਟੈਕਸਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣਾ, ਆਧਾਰਭੂਤ ਢਾਂਚੇ ਵਿਚ ਸੁਧਾਰ ਕਰਕੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣੀਆਂ ਮੇਰਾ ਸਭ ਤੋਂ ਪਹਿਲਾਂ ਮਕਸਦ ਹੈ। ਮੈਨੂੰ ਲੋਕਾਂ ਨੇ ਉਨ੍ਹਾਂ ਦੀ ਆਵਾਜ਼ ਵਿਧਾਨ ਸਭਾ ਵਿਚ ਪਹੁੰਚਾਉਣ ਲਈ ਚੁਣਿਆ ਹੈ ਅਤੇ ਇਹ ਕੰਮ ਮੈਂ ਪੂਰੀ ਈਮਾਨਦਾਰੀ ਨਾਲ ਕਰਾਂਗਾ। ਪ੍ਰਚਾਰ ਦੌਰਾਨ ਸਾਨੂੰ ਪਤਾ ਲੱਗਾ ਕਿ ਪਿਛਲੇ 15 ਸਾਲਾਂ ਤੋਂ  ਸਰਕਾਰ ਲੋਕਾਂ ਨੂੰ ਭੁੱਲ ਚੁੱਕੀ ਸੀ ਪਰ ਮੈਂ ਲੋਕਾਂ ਨਾਲ ਜੁੜ ਕੇ ਰਹਾਂਗਾ। 

***

PunjabKesari

ਗੁਰਰਤਨ ਸਿੰਘ

ਐੱਨ. ਡੀ. ਪੀ. ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੋਟਾਂ ਦੇ ਚੰਗੇ ਫਰਕ ਨਾਲ ਬਰੈਂਪਟਨ ਈਸਟ ਦੀ ਸੀਟ 'ਤੇ ਜਿੱਤ ਪ੍ਰਾਪਤ ਕੀਤੀ। ਗੁਰਰਤਨ ਸਿੰਘ ਨੂੰ 17706 ਵੋਟਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 4975 ਵੋਟਾਂ ਦੇ ਫਰਕ ਨਾਲ ਹਰਾਇਆ।
ਕੌਣ ਹਨ ਗੁਰਰਤਨ ਸਿੰਘ—
ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਦਾ ਪਰਿਵਾਰਕ ਪਿਛੋਕੜ ਵੀ ਪੰਜਾਬ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਮਾਂ ਹਰਮੀਤ ਕੌਰ ਲੁਧਿਆਣਾ ਅਤੇ ਪਿਤਾ ਜਗਤਾਰਨ ਸਿੰਘ ਬਰਨਾਲਾ ਨਾਲ ਸਬੰਧ ਰੱਖਦੇ ਹਨ। ਗੁਰਰਤਨ ਕੈਨੇਡਾ ਵਿਚ ਹੀ ਜੰਮੇ ਪਲੇ ਹਨ ਅਤੇ ਉਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਹੈ। ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ ਪਹਿਲੀ ਵਾਰ ਚੋਣ ਲੜੇ ਅਤੇ ਪਹਿਲੀ ਵਾਰ ਹੀ ਉਹ ਜਿੱਤਣ ਵਿਚ ਕਾਮਯਾਬ ਵੀ ਰਹੇ।
ਸਿਆਸਤ ਵਿਚ ਕਿਵੇਂ ਆਏ—
ਗੁਰਰਤਨ ਸਿੰਘ ਪੇਸ਼ੇ ਤੋਂ ਵਕੀਲ ਹਨ ਅਤੇ ਆਪਣੇ ਭਰਾ ਜਗਮੀਤ ਸਿੰਘ ਦੇ ਨਾਲ ਹੀ ਵਕਾਲਤ ਦਾ ਕੰਮ ਕਰਦੇ ਹਨ। ਸਿਆਸਤ ਵਿਚ ਆਉਣ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਭਰਾ ਜਗਮੀਤ ਸਿੰਘ ਨੂੰ ਦੇਖ ਕੇ ਮਿਲੀ। ਜਗਮੀਤ ਸਿੰਘ ਇਸ ਤੋਂ ਪਹਿਲਾਂ ਦੋ ਵਾਰ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦੇ ਵਿਧਾਇਕ ਬਣਨ ਵਿਚ ਗੁਰਰਤਨ ਦੀ ਅਹਿਮ ਭੂਮਿਕਾ ਰਹੀ। ਜਗਮੀਤ ਸਿੰਘ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰਦਿਆਂ ਉਹ ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਅਤੇ ਆਖਿਰਕਾਰ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਕਿਸਮਤ ਅਜ਼ਮਾਉਣ ਦਾ ਮੌਕਾ ਮਿਲਿਆ।
ਗੁਰਰਤਨ ਦੇ ਮੁੱਦੇ—
ਵਾਤਾਵਰਣ ਦੀ ਸੰਭਾਲ ਤੋਂ ਇਲਾਵਾ ਸਿਹਤ ਸੇਵਾਵਾਂ ਵਿਚ ਸੁਧਾਰ, ਨੌਜਵਾਨਾਂ ਨੂੰ ਨੌਕਰੀ, ਸਿੱਖਿਆ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ, ਨਵੇਂ ਹਸਪਤਾਲ ਖੋਲ੍ਹਣ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਆਸਾਨ ਬਣਾਉਣਾ ਗੁਰਰਤਨ ਸਿੰਘ ਦੇ ਅਹਿਮ ਮੁੱਦੇ ਹਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਦੀ ਆਵਾਜ਼ ਅਤੇ ਉਨ੍ਹਾਂ ਨਾਲ ਜੁੜੇ ਹਰ ਮੁੱਦੇ ਨੂੰ ਵਿਧਾਨ ਸਭਾ ਵਿਚ ਚੁੱਕਣ ਦਾ ਵਾਅਦਾ ਕੀਤਾ ਹੈ।

  • Canada Ontario Punjabis

ਆਸਟ੍ਰੇਲੀਆ 'ਚ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ, 3 ਗ੍ਰਿਫਤਾਰ

NEXT STORY

Stories You May Like

  • indian girl in canada police
    ਪੰਜਾਬੀ ਵਿਦਿਆਰਥਣ ਨੇ ਕੈਨੇਡਾ 'ਚ ਗੱਡੇ ਝੰਡੇ ! ਪੁਲਸ ਅਫ਼ਸਰ ਬਣ ਚਮਕਾਇਆ ਪਿੰਡ ਤੇ ਪੰਜਾਬ ਦਾ ਨਾਂ
  • punjabi origin arrested in canada
    ਕੈਨੇਡਾ 'ਚ ਪੰਜਾਬੀ ਮੂਲ ਦਾ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ, ਜਲਦ ਹੋ ਸਕਦੈ ਡਿਪੋਰਟ
  • punjabi singer is about to debut in the punjabi film industry
    ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਿਹੈ ਪੰਜਾਬੀ ਗਾਇਕ !
  • hoshiarpur student surabhi selected for bcci  s nci camp
    ਹੁਸ਼ਿਆਰਪੁਰ ਦੀ ਵਿਦਿਆਰਥਣ ਸੁਰਭੀ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ! BCCI ਦੇ NCI ਕੈਂਪ ਲਈ ਹੋਈ ਚੋਣ
  • indian students in canada
    ਭਾਰਤੀ ਵਿਦਿਆਰਥੀਆਂ ਲਈ 21 ਦਿਨਾਂ ਦਾ ਅਲਟੀਮੇਟਮ! ਕੈਨੇਡਾ ਨੇ ਪੜ੍ਹਾਈ ਦੇ ਨਾਂ 'ਤੇ ਗੜਬੜੀ ਕਰਨ ਵਾਲਿਆਂ 'ਤੇ ਕੱਸੀ ਨਕੇਲ
  • action taken against punjabi man in canada
    ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ
  • canada changes rules for granting pr
    ਕੈਨੇਡਾ ਨੇ PR ਦੇਣ ਦਾ ਬਦਲਿਆ ਨਿਯਮ ! ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਲੱਗੇਗਾ ਵੱਡਾ ਝਟਕਾ
  • electricity bills  punjab powercom
    ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ ਪੰਗਾ, ਪਾਵਰਕਾਮ ਦੇ ਫੈਸਲੇ ਨੇ ਵਧਾਈ ਚਿੰਤਾ
  • major accident on jalandhar pathankot national highway
    ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ NH 'ਤੇ ਵਾਪਰਿਆ ਵੱਡਾ ਹਾਦਸਾ!...
  • indian railways hockey coach davinder singh passes away
    ਭਾਰਤੀ ਰੇਲਵੇ ਦੇ ਹਾਕੀ ਕੋਚ ਦਵਿੰਦਰ ਸਿੰਘ ਦਾ ਦੇਹਾਂਤ
  • massive fire breaks out in junk godown in jalandhar
    ਜਲੰਧਰ ਵਿਖੇ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • speeding truck wreaks havoc in jalandhar 4 cars damaged
    ਜਲੰਧਰ: ਤੇਜ਼ ਰਫ਼ਤਾਰ ਟਰੱਕ ਨੇ ਮਚਾਈ ਤਬਾਹੀ, ਚਾਰ ਕਾਰਾਂ ਨੂੰ ਪਹੁੰਚਿਆ ਨੁਕਸਾਨ
  • punjab weather update
    ਪੰਜਾਬ 'ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ! ਪੜ੍ਹੋ ਮੌਸਮ ਵਿਭਾਗ ਦੀ...
  • death threat received for seeking information under rti
    RTI ਤਹਿਤ ਸੂਚਨਾ ਮੰਗਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਪੁਲਸ ਕੋਲ ਪੁੱਜਾ
  • boy dies after being hit by freight train on rail tracks
    ਕੈਂਟ-ਚਹੇੜੂ ਰੇਲ ਟ੍ਰੈਕ ’ਤੇ ਮਾਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ ਕੀ...
Trending
Ek Nazar
chardham yatra kedarnath temple priest rules

6 ਮਹੀਨੇ No Leave...! ਕੇਦਾਰਨਾਥ ਧਾਮ ਦਾ ਪੁਜਾਰੀ ਬਣਨ ਦੇ ਸਖ਼ਤ ਨਿਯਮ, ਸਿਰਫ਼...

if you don t take care mother in law canceled your job

ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ

heatwave alert weather

23, 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ...

cyber attack in sri lanka

ਹੈਕਰਾਂ ਨੇ ਚੋਰੀ ਕਰ ਲਏ 25 ਲੱਖ ਅਮਰੀਕੀ ਡਾਲਰ! ਸ਼੍ਰੀਲੰਕਾ ਦੇ ਵਿੱਤ ਮੰਤਰਾਲੇ...

lung cancer is affecting young people

ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ...

famous actress divyanka sirohi passes away

ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ...

class mobile phone use teacher ban

ਸਕੂਲ 'ਚ ਅਧਿਆਪਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ, ਮਧੂਬਨੀ DM ਵਲੋਂ...

road accident

ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਪਿਕਅੱਪ ਵੈਨ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖਮੀ

no six in ipl 2026

IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

heroin business was going on under the guise of selling pizza  one arrested

ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

drone strike in lebanon

ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

mohammad nawaz drug test controversy pcb

ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

50 foreigners arrested in sri lanka

ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

famous actress passes away

ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

lover western style proposal boyfriend incident

ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

fourfold compensation for farmers

2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

hindu girls in pakistan

ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਅੱਤਿਆਚਾਰ! ਇਕ ਹੋਰ ਮਾਮਲਾ ਆਇਆ ਸਾਹਮਣੇ

sub inspector daljit singh goraya

ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • world may face internet blackout
      ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ...
    • americans leave iran immediately
      ਅਮਰੀਕੀ ਤੁਰੰਤ ਛੱਡ ਦੇਣ ਈਰਾਨ ! ਹਵਾਈ ਖੇਤਰ ਖੁੱਲ੍ਹਣ ਤੋਂ ਬਾਅਦ ਜਾਰੀ ਹੋਈ...
    • john fallon to resign
      ਈਰਾਨ ਨਾਲ ਜਾਰੀ ਤਣਾਅ ਵਿਚਾਲੇ ਅਮਰੀਕੀ ਰੱਖਿਆ ਲੀਡਰਸ਼ਿਪ 'ਚ ਵੱਡਾ ਫੇਰਬਦਲ!...
    • earth heating up
      ਤਪਣ ਲੱਗੀ ਧਰਤੀ! ਭਿਆਨਕ ਗਰਮੀ ਨੇ ਖੇਤੀਬਾੜੀ ਚੱਕਰ ਕੀਤਾ ਤਬਾਹ, 100 ਕਰੋੜ ਲੋਕਾਂ...
    • hair styling shock
      ਹੇਅਰ ਸਟਾਈਲਿੰਗ ਨੇ ਲਵਾ'ਤੇ ਝਟਕੇ ! ਕਰੰਟ ਲੱਗਣ ਮਗਰੋਂ ਔਰਤ ਦਾ ਹੋਇਆ ਬੁਰਾ ਹਾਲ
    • wildfires in us
      ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ (ਤਸਵੀਰਾਂ)
    • iran captures indian ship
      ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ
    • indian girl in canada police
      ਪੰਜਾਬੀ ਵਿਦਿਆਰਥਣ ਨੇ ਕੈਨੇਡਾ 'ਚ ਗੱਡੇ ਝੰਡੇ ! ਪੁਲਸ ਅਫ਼ਸਰ ਬਣ ਚਮਕਾਇਆ ਪਿੰਡ...
    • eu on pahalgam
      ਪਹਿਲਗਾਮ ਹਮਲੇ 'ਤੇ EU ਨੇ ਕੀਤਾ ਭਾਰਤ ਦਾ ਸਮਰਥਨ, ਅੱਤਵਾਦ ਦੀ ਕੀਤੀ ਸਖ਼ਤ ਨਿੰਦਾ
    • terrorists   rampage in nigeria
      ਨਾਈਜੀਰੀਆ 'ਚ ਅੱਤਵਾਦੀਆਂ ਦਾ ਖ਼ੂਨੀ ਤਾਂਡਵ: 11 ਪਿੰਡ ਵਾਸੀਆਂ ਦਾ ਬੇਰਹਿਮੀ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +