ਹੁਸ਼ਿਆਰਪੁਰ (ਵਰਿੰਦਰ ਪੰਡਿਤ)- ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹੁਸ਼ਿਆਰਪੁਰ ਐੱਚ. ਡੀ. ਸੀ. ਏ. ਸੈਂਟਰ ਦੀ ਹੋਣਹਾਰ ਮਹਿਲਾ ਕ੍ਰਿਕਟਰ ਅਤੇ ਵੁਡਲੈਂਡ ਸਕੂਲ ਦੀ ਵਿਦਿਆਰਥਣ ਸੁਰਭੀ ਦੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਵੱਲੋਂ ਲਗਾਏ ਜਾਣ ਵਾਲੇ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ), ਬੈਂਗਲੁਰੂ ਦੇ ਰਾਸ਼ਟਰੀ ਕੈਂਪ ਲਈ ਚੋਣ ਕੀਤੀ ਗਈ ਹੈ। ਵਿਦਿਆਰਥਣ ਦੀ ਬੀ. ਸੀ. ਸੀ. ਆਈ. ਦੇ ਐੱਨ. ਸੀ. ਏ. ਕੈਂਪ ਲਈ ਚੋਣ ਹੋਣ ਨਾਲ ਜ਼ਿਲ੍ਹੇ ਦੇ ਕ੍ਰਿਕਟ ਖਿਡਾਰੀਆਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
ਡਾ. ਘਈ ਨੇ ਦੱਸਿਆ ਕਿ ਸੁਰਭੀ ਦੀ ਇਸ ਰਾਸ਼ਟਰੀ ਪੱਧਰ ਦੇ ਕੈਂਪ 'ਚ ਚੋਣ ਨਾਲ ਹੁਸ਼ਿਆਰਪੁਰ ਦੀ ਕ੍ਰਿਕਟ ਨੂੰ ਨਵੀਆਂ ਉੱਚਾਈਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਬੀ. ਸੀ. ਸੀ. ਆਈ. ਵੱਲੋਂ ਬੈਂਗਲੁਰੂ ਵਿਖੇ ਲਗਾਏ ਜਾਣ ਵਾਲੇ ਇਕ ਮਹੀਨੇ ਦੇ ਇਸ ਕੈਂਪ ਦੌਰਾਨ ਸੁਰਭੀ ਸਮੇਤ ਹੋਰ ਚੁਣੇ ਗਏ ਖਿਡਾਰੀਆਂ ਨੂੰ ਰਾਸ਼ਟਰੀ ਕੋਚਾਂ ਵੱਲੋਂ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਉਨ੍ਹਾਂ ਹੋਰ ਕਿਹਾ ਕਿ ਸੁਰਭੀ ਦੀ ਇਸ ਪ੍ਰਾਪਤੀ ਨਾਲ ਹੁਸ਼ਿਆਰਪੁਰ ਦੀਆਂ ਮਹਿਲਾ ਕ੍ਰਿਕੇਟਰਾਂ ਅਤੇ ਹੋਰ ਖਿਡਾਰੀਆਂ ਨੂੰ ਵੀ ਮਿਹਨਤ ਕਰਕੇ ਅੱਗੇ ਵੱਧਣ ਲਈ ਪ੍ਰੇਰਣਾ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅੰਡਰ-19 ਵਰਗ 'ਚ ਸੁਰਭੀ ਦੇ ਨਾਲ ਪੰਜਾਬ ਦੀ ਹਰਸਿਮਰਨਜੀਤ ਕੌਰ ਅਤੇ ਪਨਮੀਤ ਕੌਰ ਬਿੰਦਰਾ ਦੀ ਵੀ ਇਸ ਐੱਨ. ਸੀ. ਏ. ਕੈਂਪ ਲਈ ਚੋਣ ਹੋਈ ਹੈ, ਜੋ ਪੰਜਾਬ ਲਈ ਮਾਣ ਵਾਲੀ ਗੱਲ ਹੈ। ਐੱਚ. ਡੀ. ਸੀ. ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ ਅਤੇ ਸਕੱਤਰ ਡਾ. ਰਮਨ ਘਈ ਵੱਲੋਂ ਸੁਰਭੀ ਨੂੰ ਇਸ ਪ੍ਰਾਪਤੀ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਉਸ ਦੀ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਟ੍ਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪੰਕਜ ਪਿੰਕਾ, ਦਲਜੀਤ ਧੀਮਾਨ, ਪ੍ਰਵੀਣ ਕੁਮਾਰ ਅਤੇ ਦਿਨੇਸ਼ ਸ਼ਰਮਾ ਵੱਲੋਂ ਵੀ ਉਸ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ ਗੱਦਾਰ ਤੇ FBI ਦਾ ਏਜੰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇਕ ਹੋਰ ਉਮੀਦਵਾਰ
NEXT STORY