ਇਸਲਾਮਾਬਾਦ/ਟੋਰਾਂਟੋ (ਬਿਊਰੋ): ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸੈਨਾ ਦੀ ਬੇਰਹਿਮੀ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੀ ਬੀਬੀ ਕਾਰੁਕੰਨ ਕਰੀਮਾ ਬਲੋਚ ਦੀ ਕੈਨੇਡਾ ਵਿਚ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਹੈ। ਐਤਵਾਰ ਤੋਂ ਲਾਪਤਾ ਦੱਸੀ ਜਾ ਰਹੀ ਕਰੀਮਾ ਦੀ ਲਾਸ਼ ਟੋਰਾਂਟੋ ਵਿਚ ਪਾਈ ਗਈ। 2016 ਵਿਚ ਰੱਖੜੀ ਮੌਕੇ 'ਬਲੋਚ ਸਟੂਡੈਂਟ ਆਰਗੇਨਾਈਜੇਸ਼ਨ' ਦੀ ਪ੍ਰਧਾਨ ਕਰੀਮਾ ਬਲੋਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਦੱਸਦਿਆਂ ਇਕ ਭਾਵੁਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ।
ਯੂ.ਐੱਨ. ਵਿਚ ਪਾਕਿ ਖਿਲਾਫ਼ ਆਵਾਜ਼ ਕੀਤੀ ਸੀ ਬੁਲੰਦ
ਕਰੀਮਾ ਬਲੋਚ ਨੂੰ ਪਾਕਿਸਤਾਨੀ ਸਰਕਾਰ ਅਤੇ ਸੈਨਾ ਦੇ ਖਿਲਾਫ਼ ਸਭ ਤੋਂ ਉੱਚੀ ਆਵਾਜ਼ ਮੰਨਿਆ ਜਾਂਦਾ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਵਿਚ ਵੀ ਬਲੋਚਿਸਤਾਨ ਵਿਚ ਪਾਕਿਸਤਾਨੀ ਸੈਨਾ ਦੇ ਅੱਤਿਆਚਾਰਾਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਸੀ।ਕਰੀਮਾ ਬਲੋਚ ਐਤਵਾਰ ਸ਼ਾਮ ਤੋਂ ਲਾਪਤਾ ਦੱਸੀ ਜਾ ਰਹੀ ਸੀ। ਉਹਨਾਂ ਨੂੰ ਸ਼ਾਮ 3 ਵਜੇ ਦੇ ਕਰੀਬ ਆਖਰੀ ਵਾਰ ਦੇਖਿਆ ਗਿਆ ਸੀ। ਹੁਣ ਉਸ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਕਰੀਮਾ ਦੀ ਲਾਸ਼ ਮਿਲ ਗਈ ਹੈ।
ਪਾਕਿ ਸੈਨਾ ਸ਼ੱਕ ਦੇ ਦਾਇਰੇ ਵਿਚ
ਸ਼ੱਕੀ ਹਾਲਤਾਂ ਵਿਚ ਹੋਈ ਕਰੀਮਾ ਦੀ ਮੌਤ ਨੂੰ ਲੈ ਕੇ ਪਾਕਿਸਤਾਨ ਸਰਕਾਰ ਅਤੇ ਉਹਨਾਂ ਦੀ ਖੁਫੀਆ ਏਜੰਸੀ ਆਈ.ਐੱਸ.ਆਈ. 'ਤੇ ਵੀ ਸ਼ੱਕ ਜਤਾਇਆ ਜਾ ਸਕਦਾ ਹੈ। ਬੀ.ਬੀ.ਸੀ. ਨੇ ਵੀ 2016 ਵਿਚ ਕਰੀਮਾ ਬਲੋਚ ਨੂੰ ਦੁਨੀਆ ਦੀਆਂ 100 ਸਭ ਤੋਂ ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਬੀਬੀਆਂ ਵਿਚੋਂ ਇਕ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਨਵਾਂ ਵਾਇਰਸ ਫੈਲਣ ਦੇ ਬਾਵਜੂਦ ਆਸਟ੍ਰੇਲੀਆ ਯੂਕੇ ਲਈ ਸਰਹੱਦਾਂ ਨਹੀਂ ਕਰੇਗਾ ਬੰਦ
ਪੀ.ਐੱਮ. ਮੋਦੀ ਨੂੰ ਕੀਤੀ ਸੀ ਇਹ ਅਪੀਲ
ਸਾਲ 2016 ਵਿਚ ਕਰੀਮਾ ਬਲੋਚ ਨੇ ਪੀ.ਐੱਮ. ਮੋਦੀ ਨੂੰ ਭਰਾ ਦਸੱਦਿਆਂ ਕਿਹਾ ਸੀ ਕਿ ਰੱਖੜੀ ਦੇ ਦਿਨ ਬਲੋਸਿਤਾਨ ਦੀ ਇਕ ਭੈਣ ਤੁਹਾਨੂੰ ਭਰਾ ਮੰਨ ਕੇ ਕੁਝ ਕਹਿਣਾ ਚਾਹੁੰਦੀ ਹੈ। ਬਲੋਚਿਸਤਾਨ ਵਿਚ ਕਿੰਨੇ ਹੀ ਭਰਾ ਲਾਪਤਾ ਹਨ। ਕਈ ਭਰਾ ਪਾਕਿਸਤਾਨੀ ਸੈਨਾ ਦੇ ਹੱਥੋਂ ਮਾਰੇ ਗਏ ਹਨ। ਭੈਣਾਂ ਅੱਜ ਵੀ ਲਾਪਤਾ ਭਰਾਵਾਂ ਦਾ ਰਸਤਾ ਦੇਖ ਰਹੀਆਂ ਹਨ। ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਬਲੋਚਿਸਤਾਨ ਦੀਆਂ ਭੈਣਾਂ ਭਰਾ ਮੰਨਦੀਆਂ ਹਨ। ਤੁਸੀਂ ਬਲੋਚ ਕਤਲੇਆਮ, ਯੁੱਧ ਅਪਰਾਧ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ਼ ਅੰਤਰਰਾਸ਼ਟਰੀ ਮੰਚ 'ਤੇ ਬਲੋਚਾਂ ਅਤੇ ਭੈਣਾਂ ਦੀ ਆਵਾਜ਼ ਬਣੋ।''
ਇੱਥੇ ਦੱਸ ਦਈਏ ਕਿ 2016 ਵਿਚ ਹੀ ਆਜ਼ਾਦੀ ਦਿਹਾੜੇ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਮਕਬੂਜ਼ਾ ਕਸ਼ਮੀਰ ਤੇ ਬਲੋਚਿਸਤਾਨ ਦੇ ਲਈ ਸੁਤੰਤਰਤਾ ਦਾ ਸਮਰਥਨ ਕੀਤਾ ਸੀ। ਆਜ਼ਾਦੀ ਦਿਹਾੜੇ ਦੇ ਭਾਸ਼ਣ ਵਿਚ ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਇਹਨਾਂ ਖੇਤਰਾਂ ਦਾ ਜ਼ਿਕਰ ਕੀਤਾ ਸੀ। ਉਸ ਦੇ ਬਾਅਦ ਤੋਂ ਹੀ ਕਰੀਮਾ ਨੇ ਇਹ ਅਪੀਲ ਕੀਤੀ ਸੀ।
ਜੇਲ੍ਹਾਂ 'ਚ ਕੈਦੀਆਂ ਦੇ ਤਬਾਦਲੇ ਤੋਂ ਬਾਅਦ ਹੋਇਆ ਕੋਰੋਨਾ ਮਾਮਲਿਆਂ 'ਚ ਵਾਧਾ
NEXT STORY