ਲੰਡਨ (ਭਾਸ਼ਾ)- ਬ੍ਰਿਟੇਨ ਦੇ ਜੋ ਨਾਗਰਿਕ ਅਤੇ ਨਿਵਾਸੀ ਫੈਮਿਲੀ ਵੀਜ਼ੇ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਦੇਸ਼ ਵਿਚ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਘੱਟੋ-ਘੱਟ ਆਮਦਨ ਸੀਮਾ ਵੀਰਵਾਰ ਤੋਂ 55 ਫ਼ੀਸਦੀ ਵਧਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇੱਥੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਸਰਕਾਰ ਨੇ ਪਿਛਲੇ ਸਾਲ ਅਜਿਹੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਤਹਿਤ ਵੀਰਵਾਰ ਤੋਂ ਫੈਮਿਲੀ ਵੀਜ਼ੇ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਬ੍ਰਿਟੇਨ ਬੁਲਾਉਣ ਵਾਲੇ ਲੋਕਾਂ ਦੀ ਘੱਟੋ-ਘੱਟ ਸਾਲਾਨਾ ਆਮਦਨ ਹੁਣ 29,000 ਪੌਂਡ ਹੋਣੀ ਚਾਹੀਦੀ ਹੈ। ਪਹਿਲਾਂ ਇਹ ਸੀਮਾ 18,600 ਪੌਂਡ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਲਹਿੰਦੇ ਪੰਜਾਬ 'ਚ ਗ਼ਰੀਬੀ ਤੋਂ ਤੰਗ ਵਿਅਕਤੀ ਨੇ ਪਤਨੀ ਤੇ 7 ਮਾਸੂਮ ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ
ਅਗਲੇ ਸਾਲ ਤੱਕ ਇਹ ਤਨਖ਼ਾਹ ਸੀਮਾ 2 ਵਾਰ ਹੋਰ ਵਧਾਈ ਜਾਵੇਗੀ ਅਤੇ 38,700 ਪੌਂਡ ਦੀ ਸਕਿਲਡ ਵਰਕਰ ਵੀਜ਼ਾ ਦੀ ਤਨਖ਼ਾਹ ਸੀਮਾ ਦੇ ਬਰਾਬਰ ਹੋ ਜਾਵੇਗੀ। ਬ੍ਰਿਟੇਨ ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਵਾਸ ਨੂੰ ਘਟਾਉਣ ਅਤੇ ਇੱਥੋਂ ਦੇ ਟੈਕਸਦਾਤਾਵਾਂ 'ਤੇ ਬਾਹਰੋਂ ਆਉਣ ਵਾਲੇ ਲੋਕਾਂ ਦਾ ਬੋਝ ਨਾ ਪਵੇ, ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਗ੍ਰਹਿ ਸਕੱਤਰ ਜੇਮਸ ਕਲੀਵਰਲੇ ਵੱਲੋਂ ਲਿਆਂਦੇ ਗਏ ਪੈਕੇਜ ਦੇ ਤਹਿਤ ਅੰਤਮ ਕੋਸ਼ਿਸ਼ ਹੈ।
ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਵੱਡੀ ਖ਼ਬਰ; ਲਹਿੰਦੇ ਪੰਜਾਬ 'ਚ ਗ਼ਰੀਬੀ ਤੋਂ ਤੰਗ ਵਿਅਕਤੀ ਨੇ ਪਤਨੀ ਤੇ 7 ਮਾਸੂਮ ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ
NEXT STORY