ਓਟਾਵਾ—ਕੈਨੇਡਾ ਦੀ ਸੰਸਦ ਭਾਵ ਪਾਰਲੀਮੈਂਟ ਹਿੱਲ 'ਚ ਵਿਸਾਖੀ ਦੇ ਸੰਦਰਭ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਹਨ। ਤਕਰੀਬਨ ਇਕ ਘੰਟੇ ਪਹਿਲਾਂ ਹੀ ਇਸ ਨੂੰ ਫੇਸਬੁੱਕ 'ਤੇ ਸੰਸਦ ਮੈਂਬਰ ਰੂਬੀ ਸਹੋਤਾ ਨੇ ਲਾਈਵ ਕੀਤਾ ਹੈ। ਸੰਸਦ ਮੈਂਬਰ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗਰ ਸਮੇਤ ਕਈ ਮੈਂਬਰਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬੀ ਮੂਲ ਦੀ ਰੂਬੀ ਸਹੋਤਾ ਉੱਤਰੀ ਬਰੈਂਪਟਨ ਤੋਂ ਹੈ। ਪਿਛਲੇ ਸਾਲ ਵੀ ਪਾਰਲੀਮੈਂਟ ਹਿੱਲ 'ਚ ਪਾਠ ਕਰਵਾਇਆ ਗਿਆ ਸੀ, ਜਿੱਥੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਵੀ ਪੁੱਜੇ ਸਨ। ਇਹ ਸਿੱਖਾਂ ਲਈ ਮਾਣਯੋਗ ਗੱਲ ਹੈ ਕਿ ਕੈਨੇਡਾ ਦੀ ਸੰਸਦ 'ਚ ਪਾਠ ਕਰਵਾਇਆ ਜਾ ਰਿਹਾ ਹੈ। ਇੱਥੇ ਵੀ ਪੰਜਾਬੀ ਹੁੰਮ-ਹੁੰਮਾ ਕੇ ਵਿਸਾਖੀ ਮਨਾਉਣਗੇ।
ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਹਿੰਦੂ-ਸਿੱਖ ਫੌਜੀਆਂ ਨੂੰ ਹਰਜੀਤ ਸੱਜਣ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)
NEXT STORY