ਟੋਰਾਂਟੋ (ਭਾਸ਼ਾ) : ਕੈਨੇਡਾ ਦੀ ਵਿਸ਼ੇਸ਼ ਫੋਰਸ ਨੂੰ ਅਫਗਾਨਿਸਤਾਨ ਵਿਚ ਤਾਇਨਾਤ ਕੀਤਾ ਜਾਏਗਾ ਤਾਂ ਕਿ ਕਾਬੁਲ ਵਿਚ ਦੇਸ਼ ਦਾ ਦੂਤਘਰ ਬੰਦ ਕੀਤੇ ਜਾਣ ਤੋਂ ਪਹਿਲਾਂ ਕੈਨੇਡੀਅਨ ਕਰਮਚਾਰੀਆਂ ਨੂੰ ਉਥੋਂ ਸੁਰੱਖਿਅਤ ਕੱਢਿਆ ਜਾ ਸਕੇ। ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਇਹ ਗੱਲ ਦੱਸੀ। ਉਹ ਅਧਿਕਾਰੀ ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਜਨਤਕ ਤੌਰ ’ਤੇ ਬੋਲਣ ਦਾ ਅਧਿਕਾਰੀ ਨਹੀਂ ਸੀ, ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਵਿਸ਼ੇਸ਼ ਫੋਰਸਾਂ ਭੇਜੀਆਂ ਜਾਣਗੀਆਂ।
ਇਹ ਵੀ ਪੜ੍ਹੋ: ਨਰਸ ਦਾ ਕਾਰਾ, ਕੋਰੋਨਾ ਵੈਕਸੀਨ ਦੇ ਨਾਮ ’ਤੇ 8600 ਲੋਕਾਂ ਨੂੰ ਲਗਾਇਆ ਲੂਣ ਦੇ ਪਾਣੀ ਦਾ ਟੀਕਾ
ਅਫਗਾਨਿਸਤਾਨ ਵਿਚ ਆਪਣਾ ਯੁੱਧ ਸਮਾਪਤ ਕਰਨ ਦੀ ਅਮਰੀਕਾ ਦੀ ਯੋਜਨਾ ਤੋਂ ਸਿਰਫ਼ ਕੁੱਝ ਹਫ਼ਤੇ ਪਹਿਲਾਂ ਬਾਈਡੇਨ ਪ੍ਰਸ਼ਾਸਨ ਵੀ 300 ਨਵੇਂ ਫ਼ੌਜੀਆਂ ਨੂੰ ਕਾਬੁਲ ਹਵਾਈਅੱਡੇ ’ਤੇ ਭੇਜ ਰਿਹਾ ਹੈ ਤਾਂ ਕਿ ਅਮਰੀਕੀ ਦੂਤਘਰ ਨੂੰ ਅੰਸ਼ਕ ਤੌਰ ’ਤੇ ਖਾਲ੍ਹੀ ਕਰਾਉਣ ਵਿਚ ਮਦਦ ਮਿਲ ਸਕੇ। ਇਹ ਕਦਮ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਤੇ ਬਹੁਤ ਤੇਜ਼ ਗਤੀ ਨਾਲ ਹੋ ਰਹੇ ਤਾਲਿਬਾਨ ਦੇ ਕਬਜ਼ੇ ਦਰਮਿਆਨ ਚੁੱਕੇ ਜਾ ਰਹੇ ਹਨ, ਜਿਸ ਨੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਤੇ ਤਾਲਿਬਾਨ ਅੰਦੋਲਨ ਦੇ ਜਨਮ ਸਥਾਨ ਕੰਧਾਰ ’ਤੇ ਵੀਰਵਾਰ ਨੂੰ ਆਪਣਾ ਕੰਟਰੋਲ ਕਰ ਲਿਆ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ ਤਾਂ ਪਾਕਿ ਨੂੰ ਲੱਗੀਆਂ ਮਿਰਚਾਂ, ਲਾਇਆ ਇਹ ਇਲਜ਼ਾਮ
ਬ੍ਰਿਟੇਨ ਨੇ ਵੀ ਵੀਰਵਾਰ ਨੂੰ ਕਿਹਾ ਸੀ ਕਿ ਵੱਧਦੀ ਸੁਰੱਖਿਆ ਚਿੰਤਾਵਾਂ ਦਰਮਿਆਨ ਬ੍ਰਿਤਾਨੀ ਨਾਗਰਿਕਾਂ ਨੂੰ ਸੁਰੱਖਿਆ ਕੱਢਣ ਲਈ ਉਹ ਅਫਗਾਨਿਸਤਾਨ ਵਿਚ ਕਰੀਬ 600 ਫ਼ੌਜੀ ਭੇਜੇਗਾ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁੱਖ ਭਰੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ ’ਚੋਂ ਮਿਲੀ ਲਾਸ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵੈਕਸੀਨ ਦੇ 2 ਡੋਜ਼ ਲੈਣ ਤੋਂ ਬਾਅਦ ਬੂਸਟਰ ਦੀ ਲੋੜ ਨਹੀਂ
NEXT STORY