ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਬ੍ਰਿਟੇਨ ਦੇ ਸਿਹਤ ਮੰਤਰੀ ਨੂੰ ਪੱਤਰ ਲਿੱਖ ਕੇ ਲੰਡਨ ਵੱਲੋਂ ਕੋਵਿਡ-19 ਦੀ ਯਾਤਰਾ ਸਬੰਧੀ ਪਾਬੰਦੀਆਂ ਵਿਚ ਬਦਲਾਅ ਕਰਦੇ ਹੋਏ ਭਾਰਤ ਨੂੰ ‘ਲਾਲ’ ਸੂਚੀ ਵਿਚੋਂ ਕੱਢ ਕੇ ‘ਐਂਬਰ’ ਸੂਚੀ ਵਿਚ ਪਾਉਣ ਅਤੇ ਪਾਕਿਸਤਾਨ ਨੂੰ ‘ਲਾਲ’ ਸੂਚੀ ਵਿਚ ਬਣਾਈ ਰੱਖਣ ਵਿਚ ਬ੍ਰਿਟਿਸ਼ ਸਰਕਾਰ ਦੀ ਨੀਤੀ ਵਿਚ ‘ਕਮੀਆਂ’ ਨੂੰ ਊਜਾਗਰ ਕੀਤਾ ਹੈ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ
ਪਾਕਿਸਤਾਨ ਨੂੰ ਅਪ੍ਰੈਲ ਦੀ ਸ਼ੁਰੂਆਤ ਵਿਚ ਅਤੇ ਭਾਰਤ ਨੂੰ 19 ਅਪ੍ਰੈਲ ਨੂੰ ਲਾਲ ਸੂਚੀ ਵਿਚ ਰੱਖਿਆ ਗਿਆ ਸੀ ਪਰ ਇਸਲਾਮਾਬਾਦ ਦੇ ਉਲਟ, ਨਵੀਂ ਦਿੱਲੀ ਨੂੰ ਕੁੱਝ ਹੋਰ ਦੇਸ਼ਾਂ ਨਾਲ 5 ਅਗਸਤ ਨੂੰ ਐਂਬਰ ਸੂਚੀ ਵਿਚ ਪਾਇਆ ਗਿਆ ਸੀ, ਜਿਸ ਨਾਲ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਹੰਗਾਮਾ ਹੋਇਆ। ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਟਵੀਟ ਕੀਤਾ, ‘ਯੂ.ਏ.ਈ., ਕਤਰ, ਭਾਰਤ ਅਤੇ ਬਹਿਰੀਨ ਨੂੰ ‘ਲਾਲ’ ਸੂਚੀ ਵਿਚੋਂ ਕੱਢ ਕੇ ‘ਐਂਬਰ’ ਸੂਚੀ ਵਿਚ ਪਾ ਦਿੱਤਾ ਗਿਆ ਹੈ। ਇਹ ਸਾਰੇ ਬਦਲਾਅ 8 ਅਗਸਤ ਨੂੰ ਸਵੇਰੇ 5 ਵਜੇ ਤੋਂ ਅਮਲ ਵਿਚ ਆ ਜਾਣਗੇ।’ ਦੇਸ਼ ਦੇ ਕਾਨੂੰਨ ਤਹਿਤ ‘ਐਂਬਰ’ ਸੂਚੀ ਵਿਚ ਸ਼ਾਮਲ ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਰਵਾਨਗੀ ਤੋਂ 3 ਦਿਨ ਪਹਿਲਾਂ ਕੋਵਿਡ-19 ਸਬੰਧੀ ਜਾਂਚ ਕਰਾਉਣੀ ਹੋਵੇਗੀ ਅਤੇ ਬ੍ਰਿਟੇਨ ਜਾਣ ਤੋਂ ਪਹਿਲਾਂ ਹੀ ਕੋਵਿਡ-19 ਦੀ ਦੋ ਜਾਂਚਾਂ ਦੀ ਬੁਕਿੰਗ ਕਰਾਉਣੀ ਹੋਵੇਗੀ ਅਤੇ ਉਥੇ ਪਹੁੰਚਣ ਦੇ ਬਾਅਦ ‘ਯਾਤਰੀ ਲੋਕੇਟਰ ਫਾਰਮ’ ਭਰਨਾ ਹੋਵੇਗਾ। ਉਥੇ ਹੀ ਯਾਤਰੀ ਨੂੰ 10 ਦਿਨਾਂ ਲਈ ਘਰ ਵਿਚ ਜਾਂ ਕਿਸੇ ਹੋੋਰ ਸਥਾਨ ’ਤੇ ਇਕਾਂਤਵਾਸ ਵਿਚ ਰਹਿਣਾਹੋਵੇਗਾ।
ਇਹ ਵੀ ਪੜ੍ਹੋ: ਬ੍ਰਿਟੇਨ ’ਚ 75 ਫ਼ੀਸਦੀ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਿਡ, ਫਿਰ ਵੀ ਮਾਰਚ ਤੋਂ ਬਾਅਦ ਇਕ ਦਿਨ ’ਚ ਰਿਕਾਰਡ ਕੋਰੋਨਾ ਮੌਤਾਂ
ਬ੍ਰਿਟੇਨ ਦੇ ਪਾਕਿਸਤਾਨੀ ਮੂਲ ਦੇ ਸਿਹਤ ਮੰਤਰੀ ਸਾਜਿਸ ਜਾਵਿਦ ਨੂੰ ਲਿਖੇ ਪੱਤਰ ਵਿਚ, ਸਿਹਤ ’ਤੇ ਪਾਕਿਸਤਾਨ ਦੇ ਵਿਸ਼ੇਸ਼ ਸਹਾਇਕ ਫੈਜ਼ਲ ਸੁਲਤਾਨ ਨੇ ਦੇਸ਼ ਦੇ ਮਹਾਮਾਰੀ ਦੇ ਅੰਕੜਿਆਂ ਦੀ ਤੁਲਨਾ ਇਸ ਖੇਤਰ ਦੇ ਹੋਰ ਦੇਸ਼ਾਂ ਨਾਲ ਕੀਤੀ। ਪੱਤਰ ਨੂੰ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਟਵਿਟਰ ’ਤੇ ਸਾਂਝਾ ਕੀਤਾ ਹੈ। ਸੁਲਤਾਨ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਯਾਤਰਾ ਕਰਨ ਤੋਂ ਰੋਕਣ ਲਈ 3 ਪੱਧਰੀ ਦ੍ਰਿਸ਼ਟੀਕੋਣ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ‘ਡਬਲਯੂ.ਐਚ.ਓ. (ਵਿਸ਼ਵ ਸਿਹਤ ਸੰਗਠਨ) ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਾ ਲਗਾਏ ਜਾਣ ਦਾ ਵੈਧ ਪ੍ਰਮਾਣ ਪੱਤਰ, ਰਵਾਨਗੀ ਤੋਂ 72 ਘੰਟੇ ਪਹਿਲਾਂ ਇਕ ਪੀ.ਸੀ.ਆਰ. ਜਾਂਚ ਅਤੇ ਹਵਾਈਅੱਡੇ ’ਤੇ ਰਵਾਨਗੀ ਤੋਂ ਪਹਿਲਾਂ ਇਕ ਰੈਪਿਡ ਐਂਟੀਜਨ ਟੈਸਟ ਸ਼ਾਮਲ ਹੈ।’
ਇਹ ਵੀ ਪੜ੍ਹੋ: ਕੈਨੇਡਾ ਦੀ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਕੋਰੀ ਨਾਂਹ, ਜਾਣੋ ਹੁਣ ਕੀ ਕਰਨ ਵਿਦਿਆਰਥੀ
ਪਾਕਿਸਤਾਨ ਦੇ ਕੋਵਿਡ-19 ਦੇ ਅੰਕੜਿਆਂ ਦੀ ਤੁਲਨਾ ਭਾਰਤ, ਈਰਾਨ ਅਤੇ ਇਰਾਕ ਨਾਲ ਕਰਦੇ ਹੋਏ ਸੁਲਤਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਪ੍ਰਤੀ 10 ਲੱਖ ਲੋਕਾਂ ਪਿੱਛੇ ਰੋਜ਼ਾਨਾ ਮਾਮਲੇ, ਪ੍ਰਤੀ 10 ਲੋਕਾਂ ਪਿੱਛੇ ਹੋਣ ਵਾਲੀ ਮੌਤ ਅਤੇ ਪ੍ਰਤੀ 10 ਲੱਖ ਲੋਕਾਂ ਪਿੱਛੇ ਕੁੱਲ ਮੌਤਾਂ ਖੇਤਰ ਵਿਚ ਸਭ ਤੋਂ ਘੱਟ ਹਨ, ਜਦੋਂਕਿ 100 ਲੋਕਾਂ ’ਤੇ ਪ੍ਰਤੀਦਿਨ ਟੀਕਾਕਰਨ ਸਭ ਤੋਂ ਜ਼ਿਆਦਾ ਹੈ। ਸੁਲਤਾਨ ਨੇ ਪੱਤਰ ਵਿਚ ਕਿਹਾ ਕਿ ਨਿਗਰਾਨੀ ਅੰਕੜੇ ਜਿਸ ’ਤੇ ਬ੍ਰਿਟੇਨ ਦਾ ਕਹਿਣਾ ਹੈ ਕਿ ਉਸ ਦਾ ਫ਼ੈਸਲਾ ਆਧਾਰਤ ਹੈ, ‘ਬਿਨਾਂ ਸ਼ੱਕ ਮਹੱਤਵਪੂਰਨ’ ਹੈ ਪਰ ਮਹਾਮਾਰੀ ਦੇ ਪ੍ਰਬੰਧਨ ਵਿਚ ਦੇਸ਼ ਦਾ ਸਮੁੱਚਾ ਪ੍ਰਦਰਸ਼ਨ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਹਾਲਾਂਕਿ ਸਵੀਕਾਰ ਕੀਤਾ ਕਿ ਜੀਨੋਮ ਸਿਕਵੈਂਸਿੰਗ ਦੇ ਮਾਮਲੇ ਵਿਚ ਪਾਕਿਸਤਾਨ ਬ੍ਰਿਟੇਨ ਤੋਂ ਪੱਛੜ ਗਿਆ ਹੈ ਪਰ ਇਹ ਵੀ ਕਿਹਾ ਕਿ ਜੀਨੋਮਿਕ ਸਿਕਵੈਂਸਿੰਗ ਨੂੰ ਇਕ ਪ੍ਰਦਰਸ਼ਨਕਾਰੀ ਕਦਮ ਦੇ ਰੂਪ ਵਿਚ ਵਰਤਣਾ ਅਤੇ ਯਾਤਰਾ ਤੋਂ ਇਨਕਾਰ ਕਰਨ ਲਈ ਇਸ ਦਾ ਹਵਾਲਾ ਦੇਣਾ ਬੇਲੋੜਾ ਸੀ। ਪਾਕਿਸਤਾਨ ਬ੍ਰਿਟੇਨ ਸਰਕਾਰ ਦੇ ਫ਼ੈਸਲੇ ਤੋਂ ਇਸ ਲਈ ਪਰੇਸ਼ਾਨ ਹੈ, ਕਿਉਂਕਿ ਬ੍ਰਿਟੇਨ ਵਿਚ ਰਹਿਣ ਵਾਲੇ ਇਕ ਵੱਡੇ ਭਾਈਚਾਰੇ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ ਅਤੇ ਉਹ ਅਕਸਰ ਪਾਕਿਸਤਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯਾਤਰਾ ਕਰਦੇ ਹਨ।
ਇਹ ਵੀ ਪੜ੍ਹੋ: ICU ਤੋਂ 13 ਮਹੀਨੇ ਬਾਅਦ ਘਰ ਪਰਤੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ, ਜਨਮ ਦੇ ਸਮੇਂ ਸੀ ਸੇਬ ਜਿੰਨਾ ਭਾਰ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਰਪ ਦਾ ਸਭ ਤੋ ਵੱਧ ਉੱਚ ਤਾਪਮਾਨ ਇਟਲੀ 'ਚ ਰਿਕਾਰਡ,15 ਸ਼ਹਿਰਾਂ ਲਈ ਜਾਰੀ ਰੈੱਡ ਹੀਟਵੇਵ ਚੇਤਾਵਨੀ
NEXT STORY