ਦੁਬਈ- ਕੈਨੇਡਾ, ਯੂ. ਏ. ਈ. ਸਣੇ ਆਸਟ੍ਰੇਲੀਆ ਦੇ ਨੇਤਾਵਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਯੂ. ਏ. ਈ. ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ੀਦ ਅਲ ਮਾਕੋਤਮ ਨੇ ਦੀਵਾਲੀ ਦੀ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ।
ਇਹ ਵੀ ਪੜ੍ਹੋ- USA ਦੀ ਗੁਪਤ ਰਿਪੋਰਟ 'ਚ ਖ਼ੁਲਾਸਾ, ਦੁਨੀਆ ਦੀ ਤਬਾਹੀ ਦਾ ਹਥਿਆਰ ਜੁਟਾ ਰਿਹੈ ਚੀਨ
ਮੁਹੰਮਦ ਬਿਨ ਰਾਸ਼ੀਦ ਨੇ ਟਵੀਟ ਵਿਚ ਕਿਹਾ ਕਿ ਦੀਵਾਲੀ ਮਨਾ ਰਹੇ ਸਭ ਲੋਕਾਂ ਨੂੰ ਮੇਰੇ ਅਤੇ ਯੂ. ਏ. ਈ. ਵਲੋਂ ਬਹੁਤ-ਬਹੁਤ ਵਧਾਈ ਹੋਵੇ। ਗੌਰਤਲਬ ਹੈ ਕਿ ਦੁਬਈ ਆਪਣੇ ਅੰਦਾਜ਼ ਵਿਚ ਸ਼ਾਨਦਾਰ ਦੀਵਾਲੀ ਮਨਾ ਰਿਹਾ ਹੈ, ਕਈ ਝਰਨੇ ਤੇ ਫੁਆਰਿਆਂ ਨੂੰ ਵੀ ਰੌਸ਼ਨਾਇਆ ਗਿਆ ਹੈ।

ਦੁਬਈ ਦੇ ਸ਼ਾਸਕ ਨੇ ਟਵੀਟ ਕੀਤਾ, ''ਯੂਏਈ ਦੇ ਲੋਕਾਂ ਦੀ ਤਰਫੋਂ ਮੈਂ ਦੁਨੀਆ ਭਰ 'ਚ ਦੀਵਾਲੀ ਮਨਾ ਰਹੇ ਹਰੇਕ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਾ ਹਾਂ। ਉਮੀਦ ਦੀ ਰੋਸ਼ਨੀ ਸਾਨੂੰ ਹਮੇਸ਼ਾ ਇਕਜੁੱਟ ਰੱਖੇ ਅਤੇ ਆਉਣ ਵਾਲਾ ਕੱਲ ਸਭ ਦਾ ਬਿਹਤਰ ਹੋਵੇ।"
ਆਬੂ ਧਾਬੀ ਦੇ ਸ਼ੇਖ਼ ਮੁਹੰਮਦ ਬਿਨ ਜ਼ਾਇਦ ਨੇ ਵੀ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਟਵੀਟ ਕੀਤਾ ਹੈ।
ਉੱਥੇ ਹੀ, ਆਸਟ੍ਰੇਲੀਆ ਅਤੇ ਕੈਨੇਡਾ ਦੇ ਨੇਤਾਵਾਂ ਨੇ ਵੀ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਹਨ। ਗੌਰਤਲਬ ਹੈ ਕਿ ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੱਸਦੇ ਹਨ ਅਤੇ ਹਰ ਪਾਸੇ ਦੀਵਾਲੀ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਇਸ ਵਾਰ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਰੋਕ ਹੈ ਪਰ ਵਿਸ਼ਵ ਭਰ ਵਿਚ ਲੋਕ ਘਰਾਂ ਵਿਚ ਰਹਿ ਕੇ ਵੀ ਜਸ਼ਨ ਮਨਾ ਰਹੇ ਹਨ। ਇਹ ਰੌਸ਼ਨੀ, ਸੱਚ ਅਤੇ ਪਿਆਰ ਦਾ ਸੰਦੇਸ਼ ਦੇਣ ਵਾਲਾ ਤਿਉਹਾਰ ਭਾਰਤ ਦੇ ਨਾਲ-ਨਾਲ ਬਹੁਤ ਸਾਰੇ ਦੇਸ਼ਾਂ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਉੱਤਰੀ ਕੈਰੋਲੀਨਾ ਦੇ ਨਾਈਟ ਕਲੱਬ 'ਚ ਗੋਲੀਬਾਰੀ, 2 ਪੁਲਸ ਅਧਿਕਾਰੀਆਂ ਸਣੇ 6 ਜ਼ਖਮੀ
NEXT STORY