ਮਾਂਟਰੀਅਲ— ਕੈਨੇਡਾ 'ਚ ਇਕ ਨਾਬਾਲਗ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਅੱਤਵਾਦ ਨਾਲ ਜੁੜੇ ਅਪਰਾਧਾਂ ਦੇ ਦੋਸ਼ ਲਾਏ ਗਏ ਹਨ। ਰਾਇਲ ਕੈਨੇਡੀਅਨ ਮਾਓਂਟੇਡ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਪੀਟਰ ਲਾਮਬਰਟੁਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡੀਅਨ ਜਾਂਚਕਰਤਾਵਾਂ ਨੂੰ ਦਸੰਬਰ ਦੇ ਅਖੀਰ 'ਚ ਐੱਫ.ਬੀ.ਆਈ. ਦੀ ਖੂਫੀਆ ਰਿਪੋਰਟ ਮਿਲੀ ਸੀ, ਜਿਸ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਬਾਰੇ 'ਚ ਦੱਸਿਆ ਗਿਆ ਸੀ।
ਹਾਲਾਂਕਿ ਇਸ 'ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਹ ਹਮਲਾ ਕਦੋਂ, ਕਿਥੇ ਤੇ ਕਦੋਂ ਹੋਵੇਗਾ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸੁਰੱਖਿਆ 'ਤੇ ਕੋਈ ਖਤਰਾ ਨਹੀਂ ਹੈ ਪਰ ਸ਼ੱਕੀ ਨੌਜਵਾਨ ਘਰੇਲੂ ਵਿਸਫੋਟਕ ਬਣਾਉਣ 'ਚ ਸ਼ਾਮਲ ਸੀ ਤੇ ਇਹ ਹੀ ਸਾਡੀ ਜਾਂਚ ਦਾ ਕਾਰਨ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿੰਗਸਟਨ ਤੇ ਓਨਟਾਰੀਓ ਦੇ ਦੋ ਮਕਾਨਾਂ 'ਚ ਸ਼ੁੱਕਰਵਾਰ ਨੂੰ ਤਲਾਸ਼ੀ ਦੌਰਾਨ ਵਿਸਫੋਟਕ ਪਦਾਰਥ ਬਰਾਮਦ ਹੋਇਆ। ਇਸ ਵਿਸਫੋਟਕ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਨਾਬਾਲਗ ਦੀ ਪਛਾਣ ਅਜੇ ਗੁਪਤ ਰੱਖੀ ਗਈ ਹੈ।
ਅਮਰੀਕਾ 'ਚ ਸ਼ਟਡਾਊਨ ਖਤਮ, ਟਰੰਪ ਨੇ ਬਿੱਲ 'ਤੇ ਕੀਤੇ ਦਸਤਖਤ
NEXT STORY