ਬਰੈਂਪਟਨ,(ਬਿਊਰੋ)— ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਪੰਜਾਬੀ ਮੂਲ ਦੀ ਐੱਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ ਭਾਈਚਾਰੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਬਰੈਂਪਟਨ ਭਾਈਚਾਰੇ ਨੇ ਇਸ ਪ੍ਰੋਗਰਾਮ 'ਚ ਵਧ-ਚੜ੍ਹ ਕੇ ਹਿੱਸਾ ਲਿਆ। ਰੂਬੀ ਸਹੋਤਾ ਸੂਟ ਪਾ ਕੇ ਇਸ ਮੌਕੇ ਪੁੱਜੀ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਪੂਰਾ ਦਿਨ ਮਸਤੀ ਕੀਤੀ ਅਤੇ ਬਹੁਤ ਸਾਰੇ ਸਾਥੀਆਂ ਨੂੰ ਮਿਲੀ।
ਉਨ੍ਹਾਂ ਨੇ ਸੁਆਦਲਾ ਖਾਣਾ ਖਾਧਾ ਅਤੇ ਸਾਥੀਆਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਨੋਚੇ ਲੈਟੀਨਾ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਰੂਬੀ ਸਹੋਤਾ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ। ਬਰੈਂਪਟਨ ਨਾਰਥ ਲਈ ਉਸ ਨੂੰ 2015 ਦੀਆਂ ਚੋਣਾਂ 'ਚ ਚੁਣਿਆ ਗਿਆ ਸੀ। ਰੂਬੀ ਲੋਕ ਭਲਾਈ ਅਤੇ ਜਾਗਰੂਕਤਾ ਵਰਗੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਦੀ ਰਹਿੰਦੀ ਹੈ।
ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਂਦੇ ਹੋਏ 4 ਆਈ. ਐੱਸ. ਹਮਾਇਤੀ ਹਿਰਾਸਤ 'ਚ
NEXT STORY