ਵੈਨਕੂਵਰ (ਮਲਕੀਤ ਸਿੰਘ) – ਆਸਟਰੀਆ ਦੇ ਸਾਲਬਾਖ ਸ਼ਹਿਰ ਵਿੱਚ ਹੋਏ ਪੈਰਾ ਐਲਪਾਈਨ ਸਕੀ ਵਰਲਡ ਕੱਪ ਮੁਕਾਬਲਿਆਂ ਦੌਰਾਨ ਕੈਨੇਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਮ ਰੌਸ਼ਨ ਕਰਕੇ ਬੱਲੇ-ਬੱਲੇ ਕਰਵਾ ਛੱਡੀ ਹੈ। ਕੁਰਟ ਓਟਵੇ ਅਤੇ ਮੌਲੀ ਜੈਪਸਨ ਨੇ ਸੋਨੇ ਦੇ ਤਮਗ਼ੇ ਜਿੱਤੇ, ਜਦਕਿ ਐਲੈਕਸਿਸ ਗੀਮੋਂਡ ਨੇ ਕਾਂਸੀ ਦਾ ਤਮਗ਼ਾ ਵੀ ਆਪਣੇ ਨਾਮ ਕੀਤਾ।
ਕੁਰਟ ਓਟਵੇ ਨੇ ਮਰਦਾਂ ਦੀ ਬੈਠ ਕੇ ਕੀਤੀ ਜਾਣ ਵਾਲੀ ਸੁਪਰ-ਜੀ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਪ੍ਰਾਪਤ ਕੀਤਾ। ਇਹ ਕਾਮਯਾਬੀ ਉਸਦੇ ਲਈ ਹੋਰ ਵੀ ਖ਼ਾਸ ਰਹੀ ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਸੀਜ਼ਨ ਦੀ ਪਹਿਲੀ ਦੌੜ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਚੁੱਕਾ ਸੀ।
ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਮੌਲੀ ਜੈਪਸਨ ਨੇ ਸ਼ਾਨਦਾਰ ਦੌੜ ਲਗਾਉਂਦਿਆਂ ਸੋਨ੍ਹੇ ਦਾ ਤਮਗ਼ਾ ਜਿੱਤ ਕੇ ਕੈਨੇਡਾ ਦੀ ਪੈਰਾ ਸਕੀ ਟੀਮ ਦੀ ਕਾਮਯਾਬੀ ਨੂੰ ਹੋਰ ਮਜ਼ਬੂਤ ਕੀਤਾ। ਇੱਕ ਹੋਰ ਕੈਨੇਡੀਅਨ ਖਿਡਾਰੀ ਐਲੈਕਸਿਸ ਗੀਮੋਂਡ ਨੇ ਵੀ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਕਾਂਸੀ ਦਾ ਤਮਗ਼ਾ ਜਿੱਤਿਆ, ਜਿਸ ਨਾਲ ਕੈਨੇਡਾ ਲਈ ਇਹ ਵਰਲਡ ਕੱਪ ਮੁਕਾਬਲਾ ਬਹੁਤ ਸ਼ਾਨਦਾਰ ਰਿਹਾ।
ਦੱਖਣੀ ਅਫ਼ਰੀਕਾ ਦੇ ਇੱਕ ਕਸਬੇ 'ਚ ਅੰਨ੍ਹੇਵਾਹ ਗੋਲੀਬਾਰੀ, ਔਰਤ ਸਮੇਤ 7 ਲੋਕਾਂ ਦੀ ਮੌਤ
NEXT STORY