ਟੋਰਾਂਟੋ (ਏਜੰਸੀ)- ਕੱਟੜਪੰਥੀ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਘਟਨਾ ਸਥਾਨ 'ਤੇ ਦੇਰੀ ਨਾਲ ਪਹੁੰਚਣ ਦਾ ਦਾਅਵਾ ਕਰਨ ਵਾਲੀ ਮੀਡੀਆ ਰਿਪੋਰਟ ਨੂੰ ਖਾਰਜ ਕਰਦਿਆਂ ਰਾਇਲ ਕੈਨੇਡੀਅਨ ਮਾਉਂਟਡ ਪੁਲਸ (ਆਰ.ਸੀ.ਐੱਮ.ਪੀ.) ਨੇ ਕਿਹਾ ਕਿ ਉਸ ਦੇ ਅਧਿਕਾਰੀ ਘਟਨਾ ਦੇ 4 ਮਿੰਟਾਂ ਦੇ ਅੰਦਰ ਮੌਕੇ 'ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ: ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'
ਆਰ.ਸੀ.ਐੱਮ.ਪੀ. ਦੇ ਸਰੀ ਡਿਵੀਜ਼ਨ ਦਾ ਇਹ ਸਪਸ਼ਟੀਕਰਨ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ 18 ਜੂਨ ਨੂੰ ਸਰੀ ਦੇ ਇੱਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਦੇ ਕਤਲ ਵਿੱਚ ਘੱਟੋ-ਘੱਟ 6 ਲੋਕ ਅਤੇ 2 ਵਾਹਨ ਸ਼ਾਮਲ ਸਨ। ਗਵਾਹਾਂ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਪੁਲਸ ਨੂੰ ਪਹੁੰਚਣ ਵਿਚ 12 ਤੋਂ 20 ਮਿੰਟ ਲੱਗ ਗਏ। ਸਰੀ ਆਰ.ਸੀ.ਐੱਮ.ਪੀ. ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, "ਇਸ ਘਟਨਾ ਦੇ ਸਬੰਧ ਵਿੱਚ 911 'ਤੇ ਪਹਿਲੀ ਕਾਲ ਰਾਤ 8.27 ਵਜੇ ਆਈ ਸੀ ਅਤੇ ਅਧਿਕਾਰੀ 4 ਮਿੰਟਾਂ ਵਿੱਚ ਘਟਨਾ ਸਥਾਨ 'ਤੇ ਪਹੁੰਚ ਗਏ ਸਨ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੋਰ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਗਏ ਸਨ।"
ਇਹ ਵੀ ਪੜ੍ਹੋ: UN 'ਚ ਜੈਸ਼ੰਕਰ ਦੀ ਫਟਕਾਰ ਮਗਰੋਂ ਕੈਨੇਡਾ ਨੇ ਸੁਣਾਇਆ 'ਦੁਖੜਾ', ਕਿਹਾ- ਵਿਦੇਸ਼ੀ ਦਖ਼ਲ ਕਾਰਨ ਖ਼ਤਰੇ 'ਚ ਲੋਕਤੰਤਰ
ਰਿਪੋਰਟ ਵਿੱਚ ਇੱਕ ਗਵਾਹ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਜਾਂਚ ਦੀ ਅਗਵਾਈ ਕਰਨ ਨੂੰ ਲੈ ਕੇ ਸਰੀ ਪੁਲਸ ਅਤੇ RCMP ਵਿਚਕਾਰ "ਘੰਟਿਆਂ ਤੱਕ ਲੰਮੀ ਤਕਰਾਰ" ਹੋਈ, ਜਿਸ ਕਾਰਨ ਹੋਰ ਦੇਰੀ ਹੋਈ। ਕੈਨੇਡੀਅਨ ਲਾਅ ਇਨਫੋਰਸਮੈਂਟ ਨੇ ਕਿਹਾ, "ਇਹ ਸੁਝਾਅ ਦਿੱਤਾ ਗਿਆ ਸੀ ਕਿ ਇਸ ਗੱਲ ਨੂੰ ਲੈ ਕੇ ਵਿਵਾਦ ਸੀ ਕਿ ਕਿਹੜੀ ਪੁਲਸ ਏਜੰਸੀ ਜਾਂਚ ਦੀ ਅਗਵਾਈ ਕਰੇਗੀ, ਹਾਲਾਂਕਿ ਅਧਿਕਾਰ ਖੇਤਰ ਦੀ ਪੁਲਸ ਵਜੋਂ ਸਰੀ ਵਿਚ ਸਾਰੀਆਂ ਪੁਲਸ ਜਾਂਚਾਂ ਲਈ ਆਰ.ਸੀ.ਐੱਮ.ਪੀ. ਸਰੀ ਜ਼ਿੰਮੇਵਾਰ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ "ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਸ ਜਾਂਚ ਵਿੱਚ ਕਿਸੇ ਵੀ ਤਰੀਕੇ ਨਾਲ ਦੇਰੀ ਹੋਈ ਹੈ। ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਤਾਂ ਸ਼ੁਰੂਆਤੀ ਪ੍ਰਤੀਕਿਰਿਆ ਵਿੱਚ ਹੋਈ ਅਤੇ ਨਾ ਹੀ ਬਾਅਦ ਦੀ ਜਾਂਚ ਵਿੱਚ ਹੋਈ।"
ਇਹ ਵੀ ਪੜ੍ਹੋ: ਜਗਮੀਤ ਸਿੰਘ ਦਾ ਵੱਡਾ ਬਿਆਨ, ਨਿੱਝਰ ਦੇ ਕਤਲ 'ਚ ਭਾਰਤ ਦੀ ਭੂਮਿਕਾ 'ਤੇ ਸਪੱਸ਼ਟ ਜਾਣਕਾਰੀ
ਕਤਲ ਨਾਲ ਸਬੰਧਤ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਆਰ.ਸੀ.ਐੱਮ.ਪੀ. ਦੇ ਸਹਿਯੋਗ ਨਾਲ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ ਸੌਂਪੀ ਗਈ ਸੀ। ਆਰ.ਸੀ.ਐੱਮ.ਪੀ. ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਸਾਰੇ ਲੋੜੀਂਦੇ ਜਾਂਚ ਕਦਮ ਚੁੱਕੇ ਜਾ ਰਹੇ ਹਨ। ਸਰੀ ਆਰ.ਸੀ.ਐੱਮ.ਪੀ. ਨੇ ਕਿਹਾ ਕਿ ਉਸ ਨੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਆਲੇ-ਦੁਆਲੇ ਗਸ਼ਤ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'
NEXT STORY