ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਖੇ ਪੀਲ ਰੀਜਨਲ ਪੁਲਸ ਨੇ ਬਰੈਂਪਟਨ ਵਿੱਚ ਹੋਏ ਜਾਨਲੇਵਾ ਹਮਲੇ ਲਈ ਲੋੜੀਂਦੇ ਚਾਰ ਪੰਜਾਬੀਆਂ ਦਾ ਪਤਾ ਲਗਾਉਣ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਹੈ। ਸ਼ੁੱਕਰਵਾਰ, 8 ਸਤੰਬਰ ਨੂੰ ਲਗਭਗ 1:20 ਵਜੇ ਪੀੜਤ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਰੇ ਲੌਸਨ ਬੁਲੇਵਾਰਡ ਦੇ ਖੇਤਰ ਵਿੱਚ ਮੌਜੂਦ ਸੀ। ਉਸ ਸਮੇਂ ਇਹ ਦੋਸ਼ ਲਗਾਇਆ ਗਿਆ ਸੀ ਕਿ ਕਈ ਧਿਰਾਂ ਨੇ ਪੀੜਤ ਦੀ ਕੁੱਟਮਾਰ ਕੀਤੀ ਅਤੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਇਲਾਕਾ ਛੱਡ ਕੇ ਭੱਜ ਗਏ। ਪੀੜਤ ਵਿਅਕਤੀ ਨੂੰ ਗੰਭੀਰ ਗੈਰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।
ਅਗਲੇਰੀ ਜਾਂਚ ਵਿੱਚ ਹੇਠ ਲਿਖੇ ਪੰਜਾਬੀ ਜ਼ਿੰਮੇਵਾਰ ਹੋਣ ਦਾ ਖੁਲਾਸਾ ਹੋਇਆ, ਜੋ ਇਸ ਸਮੇਂ ਪੁਲਸ ਨੂੰ ਲੋੜੀਂਦੇ ਹਨ:
* 22 ਸਾਲਾ ਆਫਤਾਬ ਗਿੱਲ, ਜਿਸਦਾ ਕੋਈ ਪੱਕਾ ਪਤਾ ਨਹੀਂ
* ਬਰੈਂਪਟਨ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਹਰਮਨਦੀਪ ਸਿੰਘ
* ਬਰੈਂਪਟਨ ਦਾ ਰਹਿਣ ਵਾਲਾ 25 ਸਾਲਾ ਜਤਿੰਦਰ ਸਿੰਘ
* ਬਰੈਂਪਟਨ ਦਾ ਰਹਿਣ ਵਾਲਾ 30 ਸਾਲਾ ਵਿਅਕਤੀ ਸਤਨਾਮ ਸਿੰਘ
ਪੜ੍ਹੋ ਇਹ ਅਹਿਮ ਖ਼ਬਰ-ਪੱਛਮੀ ਦੇਸ਼ਾਂ ਨੇ ਰੱਖੀ ਅਜਿਹੀ ਸ਼ਰਤ, ਭਾਰਤ ਨੇ COP28 ਦੇ ਘੋਸ਼ਣਾ ਪੱਤਰ 'ਤੇ ਨਹੀਂ ਕੀਤੇ ਦਸਤਖ਼ਤ
ਪੁਲਸ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਚਾਰ ਪੰਜਾਬੀਆਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਸਬੰਧੀ ਜਾਣਕਾਰੀ ਦੇਣ ਲਈ 905-453-2121, ext. 2233 'ਤੇ ਕਾਲ ਕਰਕੇ 22 ਡਿਵੀਜ਼ਨ 'ਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪੀਲ ਕ੍ਰਾਈਮ ਸਟੌਪਰਸ ਨੂੰ 1-800-222-TIPS (8477) 'ਤੇ ਕਾਲ ਕਰਕੇ, ਜਾਂ PeelCrimeStoppers.ca 'ਤੇ ਜਾ ਕੇ ਵੀ ਜਾਣਕਾਰੀ ਗੁਮਨਾਮ ਛੱਡੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦੀ ਧੀ ਨੇ ਅਮਰੀਕਾ 'ਚ ਗੱਡੇ ਝੰਡੇ, ਦਾਦਾ-ਦਾਦੀ ਨੂੰ ਵਧਾਈਆਂ ਦੇਣ ਘਰ ਪਹੁੰਚ ਰਹੇ ਲੋਕ
NEXT STORY