ਬ੍ਰਿਟਿਸ਼ ਕੋਲੰਬੀਆ (ਏਜੰਸੀ)— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ 'ਚ ਆਪਣੀ ਡਿਊਟੀ ਦੌਰਾਨ ਮਾਰੇ ਗਏ ਪੁਲਸ ਅਧਿਕਾਰੀ ਜੌਨ ਡੇਵਿਡਸਨ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਦੱਸਣਯੋਗ ਹੈ ਕਿ 53 ਸਾਲਾ ਜੌਨ ਡੇਵਿਡਸਨ ਦੀ ਇਸੇ ਮਹੀਨੇ ਦੀ 6 ਨਵੰਬਰ ਨੂੰ ਡਿਊਟੀ ਦੌਰਾਨ ਮੌਤ ਹੋ ਗਈ। ਜੌਨ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 24 ਸਾਲ ਕੈਨੇਡਾ ਪੁਲਸ ਨੂੰ ਦਿੱਤੇ, ਉਹ ਕੈਨੇਡੀਅਨ ਪੁਲਸ ਅਧਿਕਾਰੀ ਸਨ। ਐਤਵਾਰ ਨੂੰ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਐਬਟਸਫੋਰਡ ਸੈਂਟਰ ਵਿਚ ਵੱਡੀ ਗਿਣਤੀ 'ਚ ਲੋਕ ਪਹੁੰਚੇ। ਨੀਲੇ ਰੰਗ ਦੀ ਵਰਦੀ ਪਹਿਨੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦਾ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਐਬਟਸਫੋਰਡ ਪੁਲਸ ਮੁਖੀ ਬੌਬ ਰਿਚ ਨੇ ਭਾਵੁਕ ਕਰ ਦੇਣ ਵਾਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਇਸ ਗੱਲ ਦਾ ਵਰਣਨ ਕੀਤਾ ਕਿ ਕਿਵੇਂ ਗੋਲੀਬਾਰੀ ਵਿਚ ਜੌਨ ਡੇਵਿਡਸਨ ਦੀ ਮੌਤ ਹੋ ਗਈ। ਉਹ ਸਾਡੇ ਹੀਰੋ ਹਨ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬਚਾਉਣ ਲਈ ਖੁਦ ਦੀ ਪਰਵਾਹ ਨਹੀਂ ਕੀਤੀ।
ਡੇਵਿਡਸਨ ਦੇ 3 ਬੱਚੇ ਹਨ ਅਤੇ ਬੱਚਿਆਂ ਨੇ ਆਪਣੇ ਬਹਾਦਰ ਅਤੇ ਹੀਰੋ ਪਿਤਾ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਅਲਵਿਦਾ ਕਿਹਾ। ਡੇਵਿਡਸਨ ਦੀ ਧੀ ਡੀਨਾ ਨੇ ਇਕੱਠੇ ਹੋਏ ਲੋਕਾਂ ਨਾਲ ਆਪਣੇ ਪਿਤਾ ਨਾਲ ਸਾਂਝੀਆਂ ਕੀਤੀਆਂ ਕਹਾਣੀਆਂ ਨੂੰ ਸ਼ੇਅਰ ਕੀਤਾ। ਡੀਨਾ ਨੇ ਕਿਹਾ ਕਿ ਮੇਰੇ ਪਿਤਾ ਮਜ਼ਬੂਤ, ਹੁਸ਼ਿਆਰ, ਨਿਮਰਤਾ ਵਾਲੇ ਅਤੇ ਆਪਣੇ ਕੰਮ ਨੂੰ ਤਰਜ਼ੀਹ ਦੇਣ ਵਾਲੇ ਸਨ। ਮੈਂ ਆਪਣੇ ਪਿਤਾ ਨੂੰ ਕਦੇ ਨਹੀਂ ਭੁਲਾਂਗੀ, ਉਹ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ। ਡੀਨਾ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਆਪਣੇ ਪਿਤਾ ਦਾ ਸ਼ੁਕਰਾਨਾ ਕਰਨਾ ਚਾਹਾਂਗੀ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀ ਨੂੰ ਬਾਖੂਬੀ ਨਿਭਾਇਆ ਅਤੇ ਲੋਕਾਂ ਦੀ ਜਾਨ ਬਚਾਈ।
ਅਰਬ ਤੇ ਮੁਸਲਿਮ ਦੇਸ਼ਾਂ ਨਾਲ ਸਾਡੇ ਗੁਪਤ ਸਬੰਧ ਹਨ: ਇਜ਼ਰਾਇਲੀ ਊਰਜਾ ਮੰਤਰੀ
NEXT STORY