ਕੈਨੇਡਾ : ਕੈਨੇਡਾ ਵਿਚ ਇਸ ਸਮੇਂ ਨਕਲੀ ਨੋਟਾਂ ਦਾ ਹੜ੍ਹ ਆਇਆ ਹੋਇਆ ਹੈ, ਜਿਸ ਨੂੰ ਲੈ ਕੇ ਕੈਨੇਡਾ ਦੀ ਰਿਟੇਲ ਕੌਂਸਲ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਠਿਤ ਅਪਰਾਧੀ ਛੁੱਟੀਆਂ ਦੀ ਖਰੀਦਦਾਰੀ ਦੀ ਭੀੜ ਦਾ ਫ਼ਾਇਦਾ ਉਠਾ ਕੇ ਨਕਲੀ ਨੋਟਾਂ ਦੀ ਵਰਤੋਂ ਕਰ ਰਹੇ ਹਨ। ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਇੱਕ ਮਹੀਨੇ ਵਿੱਚ ਜ਼ਿਆਦਾ ਨਕਲੀ ਨੋਟ ਜ਼ਬਤ ਕੀਤੇ ਹਨ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਇਸ ਸਬੰਧ ਵਿਚ ਕੈਨੇਡਾ ਦੀ ਰਿਟੇਲ ਕੌਂਸਲ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ 20 ਡਾਲਰ, 50 ਡਾਲਰ ਅਤੇ 100 ਡਾਲਰ ਦੇ ਨਕਲੀ ਨੋਟ ਹੁਣ ਵੱਡੀ ਗਿਣਤੀ ਵਿੱਚ ਘੁੰਮ ਰਹੇ ਹਨ ਕਿ ਉਹ ਇੰਨੇ ਅਸਲੀ ਲੱਗਦੇ ਹਨ ਕਿ ਸਿਖਲਾਈ ਪ੍ਰਾਪਤ ਸਟਾਫ਼ ਵੀ ਉਨ੍ਹਾਂ ਨਕਲੀ ਨੋਟਾਂ ਦੀ ਅਸਲੀ ਨੋਟਾਂ ਤੋਂ ਪਛਾਣਨ ਕਰਨ ਤੋਂ ਅਸਮਰੱਥ ਹੈ। ਅਜਿਹਾ ਉਸ ਸਮੇਂ ਹੋ ਰਿਹਾ ਜਦੋਂ ਛੁੱਟੀਆਂ ਦੀ ਖਰੀਦਦਾਰੀ ਦੀ ਭੀੜ ਆਪਣੇ ਸਿਖਰ 'ਤੇ ਪਹੁੰਚੀ ਹੋਈ ਹੈ। ਦੂਜੇ ਪਾਸੇ ਉਦਯੋਗ ਸਮੂਹਾਂ ਨੇ ਨਵੰਬਰ ਤੋਂ ਦੇਸ਼ ਭਰ ਵਿੱਚ ਪ੍ਰਚਲਿਤ ਨਕਲੀ $20, $50, ਅਤੇ $100 ਦੇ ਨੋਟਾਂ ਵਿੱਚ ਵਾਧੇ ਦੀ ਰਿਪੋਰਟ ਦਿੱਤੀ ਹੈ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਇੱਕ ਮਹੀਨੇ ਵਿੱਚ ਜ਼ਬਤ ਕੀਤੇ ਗਏ ਨਕਲੀ ਨੋਟਾਂ ਦੀ ਗਿਣਤੀ ਪਿਛਲੇ ਪੂਰੇ ਸਾਲ ਵਿੱਚ ਜ਼ਬਤ ਕੀਤੇ ਗਏ ਕੁੱਲ ਨੋਟਾਂ ਦੀ ਗਿਣਤੀ ਤੋਂ ਵੱਧ ਹੋ ਗਈ ਹੈ, ਜਿਸ ਨਾਲ ਵਪਾਰੀਆਂ ਅਤੇ ਫਰੰਟਲਾਈਨ ਸਟਾਫ ਲਈ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਇਹ ਵਾਧਾ ਕ੍ਰਿਸਮਸ ਤੋਂ ਪਹਿਲਾਂ ਦੇ ਹਫ਼ਤਿਆਂ ਵਿੱਚ ਹੋ ਰਿਹਾ ਹੈ। ਨਕਲੀ ਨੋਟਾਂ ਦਾ ਹੜ੍ਹ ਜ਼ਿਆਦਾ ਆਉਣ ਕਾਰਨ ਕਿਊਬੈਕ ਸੂਬਾਈ ਪੁਲਸ ਨੇ ਕੁਝ ਥਾਵਾਂ 'ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੇ ਅਤੇ ਇਸ ਸਬੰਧ ਵਿਚ ਕਈ ਪੋਸਟਰ ਵੀ ਲਗਾਏ ਹਨ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਇਸ ਮਾਮਲੇ ਦੇ ਸਬੰਧ ਵਿਚ ਇਕ ਅਧਿਕਾਰੀ ਨੇ ਕਿਹਾ, "ਬਦਕਿਸਮਤੀ ਨਾਲ, ਇਹ ਨਕਲੀ ਨੋਟ ਚਲਾਉਣ ਦਾ ਇੱਕ ਵਧੀਆ ਸਮਾਂ ਹੈ, ਕਿਉਂਕਿ ਇਸ ਸਮੇਂ ਕ੍ਰਿਸਮਿਸ ਅਤੇ ਨਵੇਂ ਦੇ ਜਸ਼ਨਾਂ ਦੀਆਂ ਤਿਆਰੀਆਂ ਨੂੰ ਲੈ ਕੇ ਦੁਕਾਨਾਂ ਅਤੇ ਦੁਕਾਨਦਾਰ ਬਹੁਤ ਜ਼ਿਆਦਾ ਵਿਅਸਤ ਹੁੰਦੇ ਹਨ। ਕੈਨੇਡਾ ਵਾਲਿਆਂ ਲਈ ਇਹ ਸਾਲ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ। ਇੱਕੋ ਸਮੇਂ ਬਹੁਤ ਸਾਰੇ ਲੋਕ ਖਰੀਦਦਾਰੀ ਕਰਦੇ ਹਨ, ਇਸ ਲਈ ਫ਼ਰਕ ਦੱਸਣਾ ਅਤੇ ਕੁਝ ਗਲਤ ਹੈ ਜਾਂ ਨਹੀਂ ਇਸਦਾ ਧਿਆਨ ਦੇਣਾ ਮੁਸ਼ਕਲ ਹੈ।'' ਉਨ੍ਹਾਂ ਨੂੰ ਇਸ ਘਟਨਾ ਦੀ ਗੰਭੀਰਤਾ ਦਾ ਕੋਈ ਅੰਦਾਜ਼ਾ ਨਹੀਂ ਹੈ। ਸਹੀ ਅੰਕੜੇ ਅਜੇ ਵੀ ਅਸਪਸ਼ਟ ਹਨ।
ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ
ਸਰੀ 'ਚ ਵਾਹਨ ਨੂੰ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ
NEXT STORY