ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ ਸਿੰਹਲੀ ਬੌਧ ਬਹੁ ਗਿਣਤੀ ਅਤੇ ਮੁਸਲਿਮ ਘੱਟ ਗਿਣਤੀ ਵਿਚਕਾਰ ਹਿੰਸਾ ਦੀਆਂ ਰਿਪੋਰਟਾਂ ਦੇ ਬਾਅਦ ਕੈਂਡੀ ਜ਼ਿਲੇ ਵਿਚ ਤੁਰੰਤ ਕਰਫਿਊ ਲਗਾ ਦਿੱਤਾ ਗਿਆ। ਇਸ ਦੇ ਨਾਲ ਹੀ ਇੰਟਰਨੈੱਟ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਪ੍ਰਸ਼ਾਸਨ ਨੇ ਥੈਲਡੇਨੀਆ ਇਲਾਕੇ ਵਿਚ ਫਿਰਕੂ ਹਿੰਸਾ ਸ਼ੁਰੂ ਹੋਣ 'ਤੇ ਬੁੱਧਵਾਰ ਸਵੇਰ ਤੱਕ ਦਾ ਕਰਫਿਊ ਲਗਾ ਦਿੱਤਾ ਗਿਆ। ਹਿੰਸਾ ਦੀਆਂ ਘਟਨਾਵਾਂ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਮਸਜਿਦਾਂ ਅਤੇ ਘਰ ਤਬਾਹ ਕਰ ਦਿੱਤੇ ਗਏ ਸਨ। ਸਰਕਾਰ ਦੀ ਬੁਲਾਰਾ ਰਜਿਤਾ ਸੇਨਾਰਤਨੇ ਨੇ ਕਿਹਾ ਕਿ ਹੋਰ ਹਿੰਸਾ ਨੂੰ ਰੋਕਣ ਲਈ ਕਰਫਿਊ ਵਿਚ ਵਿਸਥਾਰ ਕੀਤਾ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਮਰਜੈਂਸੀ ਦਾ ਐਲਾਨ ਦੇ ਕੁਝ ਘੰਟਿਆਂ ਬਾਅਦ ਕਰਫਿਊ ਪ੍ਰਭਾਵਿਤ ਇਲਾਕਿਆਂ ਵਿਚ ਪੁਲਸ ਨੇ ਦੰਗਾ ਭੜਕਾਉਣ ਵਾਲਿਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲ ਦਾਗੇ। ਪੁਲਸ ਦੇ ਬੁਲਾਰਾ ਸੁਪਰਡੈਂਟ ਰੂਵਾਨ ਗਣਸੇਕਰਾ ਨੇ ਦੱਸਿਆ ਕਿ ਕੈਂਡੀ ਦੇ ਉਪ ਨਗਰੀ ਇਲਾਕਿਆਂ ਵਿਚ ਰਾਤ ਨੂੰ ਹੋਈ ਹਿੰਸਾ ਵਿਚ ਤਿੰਨ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਜਦਕਿ ਕਰਫਿਊ ਦੀ ਉਲੰਘਣਾ ਕਰਨ ਅਤੇ ਨਾਰਾਜ਼ਗੀ ਭੜਕਾਉਣ ਦੇ ਸਿਲਸਿਲੇ ਵਿਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਿਆਸੀ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਜੇਫਰੀ ਫੇਲਟਮੈਨ ਤਿੰਨ ਦਿਨੀਂ ਯਾਤਰਾ 'ਤੇ ਸ਼ੁੱਕਰਵਾਰ ਨੂੰ ਕੋਲੰਬੋ ਪਹੁੰਚਣਗੇ।
ਪਾਕਿ ਸੁਪਰੀਮ ਕੋਰਟ ਨੇ ਸ਼ਰੀਫ ਪਰਿਵਾਰ ਵਿਰੁੱਧ ਸੁਣਵਾਈ ਦੀ ਸਮੇਂ ਸੀਮਾ ਵਧਾਈ
NEXT STORY