ਕਾਬੁਲ- ਅਫਗਾਨਿਸਤਾਨ ਦੇ ਪੂਰਬੀ ਸੂਬੇ ਗਜਨੀ ਵਿਚ ਕਾਰ ਬੰਬ ਹਮਲੇ ਵਿਚ ਘੱਟ ਤੋਂ ਘੱਟ 7 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਹੋਰ 15 ਜ਼ਖਮੀ ਹੋ ਗਏ। ਟੋਲੋ ਨਿਊਜ਼ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰੀਕ ਅਰਿਆਨ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਗਜਨੀ ਸ਼ਹਿਰ ਵਿਚ ਇਹ ਧਮਾਕਾ ਹੋਇਆ ਜਿਸ ਕਾਰਨ ਸੁਰੱਖਿਆ ਫੌਜ ਨੇ ਕੋਟਲ-ਏ-ਰਵਾਜਾ ਇਲਾਕੇ 'ਤੇ ਹਮਲਾ ਕੀਤਾ।
ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਬਾਅਦ ਹੈਲੀਕਾਪਟਰ ਰਾਹੀਂ ਕਾਬੁਲ ਭੇਜਿਆ ਗਿਆ ਹੈ। ਹਮਲੇ ਦੀ ਹੁਣ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਹਫਤੇ ਵੀ ਇਸੇ ਤਰ੍ਹਾਂ ਇਕ ਕਾਰ ਨੂੰ ਸ਼ਿਕਾਰ ਬਣਾਇਆ ਗਿਆ ਸੀ, ਜਿਸ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ।
ਇਕਵਾਡੋਰ 'ਚ ਕੋਰੋਨਾ ਵਾਇਰਸ ਕਾਰਨ 5,916 ਲੋਕਾਂ ਦੀ ਮੌਤ
NEXT STORY