ਲੰਡਨ— ਗਰਲਫਰੈਂਡ ਨਾਲ ਮਿਲਣ ਦੀ ਬੈਕਰਾਰੀ 'ਚ ਇਕ ਸ਼ਖਸ ਨੇ ਆਪਣੀ ਕਾਰ 'ਚ ਸਟੇਅਰਿੰਗ ਵਹੀਲ ਦੀ ਗੈਰ ਮੌਜੂਦਗੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਉਸ ਦੇ ਇਸ ਕਾਰਨਾਮੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਫੇਸਬੁੱਕ 'ਤੇ ਇਹ ਵੀਡੀਓ ਇਕ ਹਫਤੇ ਪਹਿਲਾਂ ਪੋਸਟ ਕੀਤਾ ਗਿਆ ਸੀ। ਹੁਣ ਤਕ ਇਸ ਨੂੰ ਕਰੀਬ 16 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ ਹੈ। ਦਰਅਸਲ ਇਸ ਸ਼ਖਸ ਦੀ ਕਾਰ 'ਚ ਕਿਸੇ ਕਾਰਨ ਸਟੇਅਰਿੰਗ ਵਹੀਲ ਨਹੀਂ ਸੀ ਤੇ ਉਸੇ ਸਮੇਂ ਉਸ ਦੀ ਗਰਲਫਰੈਂਡ ਨੇ ਉਸ ਨੂੰ ਮਿਲਣ ਲਈ ਸੱਦਿਆ। ਜੋ ਕਿ ਕਾਰ 'ਚ ਸਟੇਅਰਿੰਗ ਵਹੀਲ ਲਗਾਉਣ 'ਚ ਕਾਫੀ ਸਮਾਂ ਲੱਗ ਜਾਂਦਾ, ਇਸ ਲਈ ਉਸ ਨੇ ਸਟੇਅਰਿੰਗ ਵਹੀਲ ਦੀ ਥਾਂ ਰੈਂਚ ਲਗਾ ਦਿੱਤੀ। ਉਸ ਨੇ ਆਪਣੇ ਇਸ ਕਾਰਨਾਮੇ ਦੀ ਵੀਡੀਓ ਬਣਾਈ ਤੇ ਉਸ ਨੂੰ ਫੇਸਬੁੱਕ 'ਤੇ ਪੋਸਟ ਕਰ ਦਿੱਤੀ। ਅਜਿਹੇ ਹੀ ਇਕ ਵੀਡੀਓ 'ਚ ਸ਼ਖਸ ਨੂੰ ਟ੍ਰੈਫਿਕ ਵਿਚਾਲੇ ਬਿਲਕੁਲ ਸਹੀਂ ਢੰਗ ਨਾਲ ਕਾਰ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਕ ਹੱਥ ਨਾਲ ਕਾਰ ਚਲਾਉਂਦੇ ਹੋਏ ਇਹ ਵਿਅਕਤੀ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ।
ਅਮਰੀਕਾ ਦਾ ਨਵਾਂ ਵਿਦੇਸ਼ ਮੰਤਰੀ ਪੈ ਸਕਦੈ ਪਾਕਿਸਤਾਨ 'ਤੇ ਭਾਰੀ
NEXT STORY