ਸਵੇਜ/ਮਿਸਰ (ਭਾਸ਼ਾ) : ਮਿਸਰ ਦੀ ਸਵੇਜ ਨਹਿਰ ਵਿਚ 5 ਦਿਨਾਂ ਤੋਂ ਫਸੇ ਵਿਸ਼ਾਲ ਆਕਾਰ ਦੇ ਜਹਾਜ਼ ਨੂੰ ਹਟਾਉਣ ਦੇ ਕੰਮ ਵਿਚ 2 ਵਿਸ਼ੇਸ਼ ਬੇੜੀਆਂ (ਜਹਾਜ਼ਾਂ ਨੂੰ ਖਿੱਚਣ ਲਈ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਸ਼ਕਤੀਸ਼ਾਲੀ ਬੇੜੀਆਂ) ਲਾਈਆਂ ਗਈਆਂ ਹਨ, ਜਦੋਂਕਿ ਮਾਲ-ਢੋਊ ਕੰਪਨੀਆਂ ਨੇ ਆਪਣੀਆਂ ਬੇੜੀਆਂ ਦੂਜੇ ਰਸਤੇ ਤੋਂ ਭੇਜੀਆਂ। ਏਸ਼ੀਆ ਤੇ ਯੂਰਪ ਦਰਮਿਆਨ ਮਾਲ ਲੈ ਕੇ ਜਾਣ ਵਾਲਾ ਪਨਾਮਾ ਦੇ ਝੰਡੇ ਵਾਲਾ ਐਵਰ ਗਿਵੇਨ ਨਾਂ ਦਾ ਵਿਸ਼ਾਲ ਜਹਾਜ਼ ਮੰਗਲਵਾਰ ਨੂੰ ਇਸ ਨਹਿਰ ਵਿਚ ਫਸ ਗਿਆ ਸੀ। ਉਸ ਵੇਲੇ ਤੋਂ ਅਧਿਕਾਰੀ ਜਹਾਜ਼ ਨੂੰ ਕੱਢਣ ਅਤੇ ਜਲ ਮਾਰਗ ਨੂੰ ਜਾਮ ਤੋਂ ਹਟਾਉਣ ਦੀ ਮੁੜ ਕੋਸ਼ਿਸ਼ ਵਿਚ ਲੱਗੇ ਹਨ ਪਰ ਕਾਮਯਾਬੀ ਨਹੀਂ ਮਿਲੀ।
ਇਸ ਨਹਿਰ ਰਾਹੀਂ ਰੋਜ਼ਾਨਾ 9 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ। ਜਹਾਜ਼ ਦੇ ਫਸਣ ਕਾਰਣ ਵਿਸ਼ਵ ਪੱਧਰ ’ਤੇ ਆਵਾਜਾਈ ਤੇ ਕਾਰੋਬਾਰ ’ਤੇ ਬਹੁਤ ਮਾੜਾ ਅਸਰ ਪਿਆ ਹੈ, ਜੋ ਪਹਿਲਾਂ ਤੋਂ ਹੀ ਕੋਰੋਨਾ ਮਾਹਮਾਰੀ ਤੋਂ ਪ੍ਰਭਾਵਿਤ ਹੈ। ਮੈਰੀਨ ਟਰੈਫਿਕ ਡਾਟ ਕਾਮ ਦੇ ਸੈਟੇਲਾਈਟ ਡਾਟਾ ਅਨੁਸਾਰ ਡਚ ਝੰਡੇ ਵਾਲੀ ਐਲਪ ਗਾਰਡ ਅਤੇ ਇਤਾਲਵੀ ਝੰਡੇ ਵਾਲੀ ਕਾਰਲੋ ਮੈਗਨੋ ਪਹਿਲਾਂ ਤੋਂ ਹੀ ਇਸ ਵਿਸ਼ਾਲ ਜਹਾਜ਼ ਨੂੰ ਹਟਾਉਣ ’ਚ ਲੱਗੀਆਂ ਬੇੜੀਆਂ ਦੀ ਮਦਦ ਲਈ ਸੱਦੀਆਂ ਗਈਆਂ, ਜੋ ਐਤਵਾਰ ਨੂੰ ਉੱਥੇ ਪਹੁੰਚੀਆਂ। ਐਵਰ ਗਿਵੇਨ ਦੀ ਪ੍ਰਬੰਧਕ ਕੰਪਨੀ ਬਰਨਹਾਰਡ ਸ਼ੂਲਟ ਸ਼ਿਪ ਮੈਨੇਜਮੈਂਟ ਨੇ ਦੱਸਿਆ ਕਿ ਇਹ ਸਾਰੀਆਂ ਸ਼ਕਤੀਸ਼ਾਲੀ ਬੇੜੀਆਂ 400 ਮੀਟਰ ਲੰਮੇ ਐਵਰ ਗਿਵੇਨ ਨੂੰ ਹਟਾਉਣਗੀਆਂ।
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ
NEXT STORY