ਵਾਸ਼ਿੰਗਟਨ— ਇਸ ਮਹੀਨੇ ਦੀ ਸ਼ੁਰੂਆਤ ਵਿਚ ਆਏ ਚੱਕਰਵਾਤ ਇਰਮਾ ਦੇ ਪ੍ਰਭਾਵ ਨਾਲ ਕੈਰੀਬੀਆਈ ਟਾਪੂ ਦੇ ਲੋਕ ਅਜੇ ਉਭਰ ਹੀ ਨਹੀਂ ਪਾਏ ਹਨ ਕਿ ਹੁਣ ਉਨ੍ਹਾਂ ਨੂੰ ਚੱਕਰਵਾਰ ਮਾਰੀਆ ਦਾ ਸਾਹਮਣਾ ਕਰਨਾ ਪਵੇਗਾ । ਮਾਰੀਆ 120 ਕਿਲੋਮੀਟਰ ਦੀ ਤੇਜ਼ ਹਵਾਵਾਂ ਨਾਲ ਪੂਰਬੀ ਕੈਰੀਬੀਆ ਵੱਲ ਵਧ ਰਿਹਾ ਹੈ । ਇਸ ਦੀ ਜਾਣਕਾਰੀ ਅਮਰੀਕੀ ਰਾਸ਼ਟਰੀ ਚੱਕਰਵਾਤ ਸੈਂਟਰ (ਐਨ. ਐਚ. ਸੀ) ਨੇ ਦਿੱਤੀ ਹੈ । ਕੈਰੀਬੀਆਈ ਟਾਪੂ ਉੱਤੇ ਚੱਕਰਵਾਤ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ । ਇੱਥੇ ਦੇ ਲੋਕ ਅਜੇ ਵੀ ਇਰਮਾ ਦੇ ਖਤਰੇ ਤੋਂ ਉਭਰ ਨਹੀਂ ਪਾਏ ਹਨ । ਐਨ. ਐਚ. ਸੀ ਨੇ ਕਿਹਾ ਕਿ ਪਹਿਲਾਂ ਇਹ ਚੱਕਰਵਾਤ ਸ਼੍ਰੇਣੀ ਵਨ ਵਿਚ ਸੀ, ਜੋ ਕਿ ਸਫੀਰ-ਸਿੰਪਸਨ ਸਕੇਲ ਦੇ ਪੰਜ ਪੁਆਇੰਟ ਵਿਚ ਸਭ ਤੋਂ ਹੇਠਾਂ ਹੈ । ਇਹ ਅਜੇ ਬਾਰਬਾਡੋਸ ਤੋਂ 225 ਕਿਲੋਮੀਟਰ ਦੂਰ ਉੱਤਰੀ-ਪੂਰਬ ਵਿਚ ਹੈ । ਇਸ ਵਿਚ ਦੱਸਿਆ ਗਿਆ ਹੈ ਕਿ ਸੋਮਵਾਰ ਦੀ ਰਾਤ ਤੋਂ ਮਾਰੀਆ ਦਾ ਕੇਂਦਰ ਲੀਵਾਰਡ ਟਾਪੂ ਵਿਚ ਹੋਵੇਗਾ ਅਤੇ ਮੰਗਲਵਾਰ ਨੂੰ ਇਹ ਉੱਤਰੀ-ਪੂਰਬੀ ਕੈਰੀਬੀਆਈ ਸਮੁੰਦਰ ਤੱਕ ਪਹੁੰਚੇਗਾ।
ਅਮਰੀਕਾ ਦੀ ਚਿਤਾਵਨੀ, ਜੇਕਰ ਇਸ ਤਰ੍ਹਾਂ ਹੋਇਆ ਤਾਂ ਉੱਤਰੀ ਕੋਰੀਆ ਨੂੰ ਕਰ ਦੇਵੇਗਾ ਨਸ਼ਟ
NEXT STORY