ਕਵੀਨਸਲੈਂਡ- ਕੁਦਰਤ ਅਕਸਰ ਅਜਿਹੇ ਨਜ਼ਾਰੇ ਦਿਖਾਉਂਦੀ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਜਾਂਦੇ ਹਨ। ਅਜਿਹੇ ਵਿਚ ਇਕ ਨਜ਼ਾਰੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਮਾਮਲਾ ਆਸਟਰੇਲੀਆ ਦੇ ਰਿਟਾਇਰਮੈਂਟ ਵਿਲੇਜ ਦਾ ਹੈ, ਜਿਥੇ ਇਕ ਵੱਡਾ ਅਜਗਰ ਛੱਤ ਨਾਲ ਲਟਕਦੇ ਹੋਏ ਇਕ ਵੱਡੇ ਆਕਾਰ ਦੀ ਛਿਪਕਲੀ ਨੂੰ ਨਿਗਲਦਾ ਨਜ਼ਰ ਆਇਆ। ਮਕਾਨ ਦੀ ਛੱਤ ਤੋਂ ਲਟਕਦਾ ਅਜਗਰ ਤੇ ਉਸ ਦੇ ਮੂੰਹ ਵਿਚ ਇੰਨੇ ਵੱਡੇ ਆਕਾਰ ਦੀ ਛਿਪਕਲੀ ਕਿਸੇ ਦੇ ਵੀ ਰੌਂਗਟੇ ਖੜ੍ਹੇ ਕਰ ਦੇਣ ਲਈ ਕਾਫੀ ਹੈ।
ਇਸ ਪੂਰੇ ਘਟਨਾਕ੍ਰਮ ਦੀ ਇਕ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਘਟਨਾਕ੍ਰਮ ਪਿਛਲੇ ਹਫਤੇ ਦਾ ਹੈ। ਇਕ ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਕਵੀਨਸਲੈਂਡ ਦੇ ਨੇਂਬਰ ਵਿਚ ਸਥਿਤ ਚਰਚੇਜ ਕੇਅਰ ਸੈਂਚੁਰੀ ਪਾਰਕ ਰਿਟਾਇਰਮੈਂਟ ਵਿਲੇਜ ਵਿਚ ਇਕ ਕਾਰਪੇਟ ਪਾਇਥਨ ਆ ਗਿਆ। ਚਰਚੇਜ ਕੇਅਰ ਸੈਂਚੁਰੀ ਨੇ ਇਸ ਘਟਨਾਕ੍ਰਮ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਥੇ ਰਹਿਣ ਵਾਲਿਆਂ ਨੇ ਪਿਛਲੇ ਹਫਤੇ ਇਹ ਸ਼ੋਅ ਦੇਖਿਆ ਜਦੋਂ ਅਜਗਰ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚ ਗਿਆ। ਗਰਮੀ ਤੇ ਸੋਕੇ ਦੇ ਕਾਰਨ ਨੇੜੇ ਦੇ ਨੈਸ਼ਨਲ ਪਾਰਕ ਵਿਚ ਰਹਿਣ ਵਾਲੇ ਕਈ ਜਾਨਵਰ ਪਾਣੀ ਤੇ ਭੋਜਨ ਦੀ ਤਲਾਸ਼ ਵਿਚ ਇਥੇ ਆ ਜਾਂਦੇ ਹਨ।
ਰਿਟਾਇਰਮੈਂਟ ਵਿਲੇਜ ਵਿਚ ਕੰਮ ਕਰਨ ਵਾਲੇ ਇਕ ਕਮਿਊਨਿਟੀ ਵਰਕਰ ਵਲੋਂ ਲਈ ਗਈ ਤਸਵੀਰ ਨੇ ਜਿਥੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਥੇ ਹੀ ਬਹੁਤੇ ਲੋਕ ਇਸ ਨਾਲ ਡਰੇ ਹੋਏ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਦੀ ਸ਼ਲਾਘਾ ਵੀ ਕੀਤੀ ਕਿ ਦੇਖੋ ਕਿਵੇਂ ਛੱਤ ਤੋਂ ਲਟਕਦਾ ਇਹ ਡਰਾਵਣਾ ਅਜਗਰ ਕਿਵੇਂ ਉਸ ਵੱਡੀ ਛਿਪਕਲੀ ਨੂੰ ਨਿਗਲ ਰਿਹਾ ਹੈ।
ਕੁਝ ਯੂਜ਼ਰਸ ਨੇ ਇਸ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਇਸ ਨੂੰ ਸ਼ਾਨਦਾਰ ਕਰਾਰ ਦਿੱਤਾ ਤਾਂ ਕੁਝ ਦੇ ਤਾਂ ਹੋਸ਼ ਹੀ ਉਡ ਗਏ। ਇਕ ਯੂਜ਼ਰ ਨੇ ਲਿਖਿਆ ਕਿ ਬੇਹੱਦ ਹੈਰਾਨ ਕਰਨ ਵਾਲਾ ਨਜ਼ਾਰਾ ਹੈ ਕਿ ਇਸ ਤਰ੍ਹਾਂ ਉਲਟੇ ਲਟਕਦੇ ਹੋਏ ਅਜਗਰ ਕਿਵੇਂ ਛਿਪਕਲੀ ਨਿਗਲ ਰਿਹਾ ਹੈ।
ਹੋਰਾਂ ਲੜਕੀਆਂ ਲਈ ਔਰਤ ਨੇ ਕਈ ਸਾਲਾਂ ਬਾਅਦ ਦੱਸੀ ਖੁਦ ਨਾਲ ਹੋਈ ਦਰਿੰਦਗੀ ਦੀ ਕਹਾਣੀ
NEXT STORY