ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ ਸਾਊਦੀ ਅਰਬ ਦੀ ਮਸਜਿਦ-ਏ-ਨਵਾਬੀ ਵਿਖੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਵਫ਼ਦ ਵਿਰੁੱਧ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ 150 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਮਰਾਨ ਦੀ ਕੈਬਨਿਟ ਦਾ ਹਿੱਸਾ ਰਹੇ ਕੁਝ ਮੈਂਬਰ ਵੀ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਫੈਲੀਆਂ ਕੁਝ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸ਼ਰੀਫ ਅਤੇ ਉਨ੍ਹਾਂ ਦਾ ਵਫਦ ਬੀਤੇ ਵੀਰਵਾਰ ਨੂੰ ਮਦੀਨਾ ਦੀ ਪੈਗੰਬਰ ਮਸਜਿਦ 'ਚ ਪਹੁੰਚਿਆ ਤਾਂ ਕੁਝ ਸ਼ਰਧਾਲੂਆਂ ਨੇ ਉਨ੍ਹਾਂ ਨੂੰ 'ਚੋਰ' ਅਤੇ 'ਗੱਦਾਰ' ਕਹਿ ਕੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਸ਼ਰਧਾਲੂ ਇਮਰਾਨ ਦੇ ਸਮਰਥਕ ਮੰਨੇ ਜਾਂਦੇ ਹਨ। ਪਾਕਿਸਤਾਨੀ ਸ਼ਰਧਾਲੂਆਂ ਨੇ ਵਫ਼ਦ ਦੇ ਮੈਂਬਰਾਂ ਖ਼ਿਲਾਫ਼ ਅਪਸ਼ਬਦ ਵੀ ਵਰਤੇ।
ਮਦੀਨਾ ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਸਬੰਧ ਵਿੱਚ ਪੰਜ ਪਾਕਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਪਾਕਿਸਤਾਨੀ ਅਧਿਕਾਰੀਆਂ ਦੇ ਅਨੁਸਾਰ ਪੰਜਾਬ ਪੁਲਸ ਨੇ ਸ਼ਨੀਵਾਰ ਰਾਤ ਨੂੰ ਇਮਰਾਨ ਅਤੇ 150 ਹੋਰਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਫਵਾਦ ਚੌਧਰੀ ਅਤੇ ਸ਼ੇਖ ਰਾਸ਼ਿਦ, ਇਮਰਾਨ ਦੇ ਸਾਬਕਾ ਸਲਾਹਕਾਰ ਸ਼ਾਹਬਾਜ਼ ਗੁਲ, ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਕਾਸਿਮ ਸੂਰੀ ਅਤੇ ਲੰਡਨ ਵਿਚ ਇਮਰਾਨ ਦੇ ਕਰੀਬੀ ਅਨਿਲ ਮੁਸਰਤ ਅਤੇ ਸਾਹਿਬਜ਼ਾਦਾ ਜਹਾਂਗੀਰ ਨੂੰ ਵੀ ਐਫਆਈਆਰ ਵਿਚ ਨਾਮਜ਼ਦ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਗਿਆ
ਅਧਿਕਾਰੀਆਂ ਮੁਤਾਬਕ ਲਾਹੌਰ ਤੋਂ ਕਰੀਬ 180 ਕਿਲੋਮੀਟਰ ਦੂਰ ਫੈਸਲਾਬਾਦ ਦੇ ਇਕ ਪੁਲਸ ਸਟੇਸ਼ਨ 'ਚ ਸਥਾਨਕ ਨਿਵਾਸੀ ਨਈਮ ਭਾਟੀ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ।ਉਨ੍ਹਾਂ ਕਿਹਾ ਕਿ ਇਹ ਐਫ.ਆਈ.ਆਰ. ਮਦੀਨਾ ਵਿੱਚ ਪੈਗੰਬਰ ਮਸਜਿਦ ਦੀ ਬੇਅਦਬੀ ਕਰਨ, ਉੱਥੇ ਹੰਗਾਮਾ ਕਰਨ ਅਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਦਰਜ ਕੀਤੀ ਗਈ ਹੈ। ਇਸ ਦੌਰਾਨ ਇਮਰਾਨ ਨੇ ਸ਼ਨੀਵਾਰ ਨੂੰ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਸ਼ਰੀਫ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਸ਼ਰਧਾਲੂਆਂ ਤੋਂ ਪੱਲਾ ਝਾੜ ਲਿਆ। ਉਹਨਾਂ ਨੇ ਕਿਹਾ ਕਿ ਉਹ "ਪਵਿੱਤਰ ਸਥਾਨ 'ਤੇ ਕਿਸੇ ਨੂੰ ਨਾਅਰੇ ਲਗਾਉਣ ਲਈ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ।" ਇਸ ਘਟਨਾ ਦੀ ਵਿਆਪਕ ਪੱਧਰ 'ਤੇ ਨਿੰਦਾ ਹੋ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਸਬੇਨ ਦੀਆ ਵੱਖ-ਵੱਖ ਸੰਸਥਾਵਾਂ ਵੱਲੋਂ ਉੱਘੇ ਪੱਤਰਕਾਰ ਰਮਨਦੀਪ ਸੋਢੀ ਦਾ ਸਨਮਾਨ (ਤਸਵੀਰਾਂ)
NEXT STORY